84 ਸਿੱਖ ਕਤਲੇਆਮ-200 ਮਾਮਲਿਆਂ ਦੀ ਮੁੜ ਘੋਖ ਨਹੀਂ ਕਰੇਗੀ ਐਸ.ਆਈ.ਟੀ

84 ਸਿੱਖ ਕਤਲੇਆਮ-200 ਮਾਮਲਿਆਂ ਦੀ ਮੁੜ ਘੋਖ ਨਹੀਂ ਕਰੇਗੀ ਐਸ.ਆਈ.ਟੀ

ਸਿੱਟ ਵਲੋਂ ਘੋਖ ਕੀਤੇ ਗਏ 199 ਮਾਮਲਿਆਂ ਵਿਚ 54 ਕਤਲ ਦੇ ਮਾਮਲੇ ਹਨ

ਇਨਸਾਫ਼ ਦੀ ਉਡੀਕ 'ਵਿਚ ਬੈਠੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹੱਥ ਉਸ ਵੇਲੇ ਮੁੜ ਮਾਯੂਸੀ ਲੱਗੀ ਜਦੋਂ ਇਕ ਵਾਰ ਫਿਰ ਵਿਸ਼ੇਸ਼ ਪੜਤਾਲੀਆ ਟੀਮ ਦੇ 1984 ਨਾਲ ਸੰਬੰਧਿਤ ਕਰੀਬ 200 ਕੇਸਾਂ ਨੂੰ ਮੁੜ ਖੋਲ੍ਹਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ । ਸੇਵਾਮੁਕਤ ਜਸਟਿਸ ਐਸ.ਐਸ. ਢੀਂਗਰਾ ਦੀ ਅਗਵਾਈ ਵਾਲੀ ਦੋ ਮੈਂਬਰੀ ਸਿੱਟ ਦੀ ਇਹ ਰਿਪੋਰਟ ਹਾਲ ਹੀ 'ਵਿਚ ਸੁਪਰੀਮ ਕੋਰਟ ਵਲੋਂ ਦਾਇਰ ਇਕ ਜਨਹਿਤ ਪਟੀਸ਼ਨ ਦੇ ਮਾਮਲੇ ਵਿਚ ਰਿਕਾਰਡ 'ਤੇ ਲਈ ਗਈ ਹੈ ।

ਸਾਬਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1984 ਕਤਲੇਆਮ ਦੇ ਸੰਬੰਧ 'ਵਿਚ 199 ਬੰਦ ਕੀਤੇ ਗਏ ਕੇਸਾਂ ਦੀ ਮੁੜ ਪੜਤਾਲ ਕਰਨ ਨੂੰ ਲੈ ਕੇ ਪਾਈ ਗਈ ਜਨਹਿਤ ਪਟੀਸ਼ਨ ਨੂੰ ਲੈ ਕੇ ਬੀਤੀ 3 ਨਵੰਬਰ ਨੂੰ ਸਿੱਟ ਦੀ ਇਹ ਰਿਪੋਰਟ ਅਦਾਲਤ 'ਵਿਚ ਪੇਸ਼ ਕੀਤੀ ਗਈ ।ਜਿਸ ਵਿਚ ਵਿਸ਼ੇਸ਼ ਪੜਤਾਲੀਆ ਟੀਮ ਨੇ ਹੱਥ ਖੜ੍ਹੇ ਕਰਦਿਆਂ ਕਿਹਾ ਕਿ ਏਨੇ ਪੁਰਾਣੇ ਮਾਮਲਿਆਂ ਦੀ ਮੁੜ ਘੋਖ ਕਰਨਾ ਸੰਭਵ ਨਹੀਂ ਹੈ । ਸਿੱਟ ਵਲੋਂ ਇਹ ਰਿਪੋਰਟ ਅਪ੍ਰੈਲ 2019 'ਵਿਚ ਕੇਂਦਰ ਦੇ ਸਪੁਰਦ ਵੀ ਕੀਤੀ ਗਈ ਸੀ।ਜਿਸ 'ਵਿਚ ਕਿਹਾ ਗਿਆ ਸੀ ਕਿ ਸਜ਼ਾ ਨਾ ਦੇਣ ਦਾ ਮੁੱਖ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਦਿਲਚਸਪੀ ਦੀ ਘਾਟ ਹੈ । ਰਿਪੋਰਟ 'ਵਿਚ ਸਿੱਟ ਨੇ ਸੁਲਤਾਨਪੁਰੀ ਪੁਲਿਸ ਸਟੇਸ਼ਨ 'ਵਿਚ ਦਾਇਰ ਇਕ ਐਫ.ਆਈ.ਆਰ. ਦਾ ਹਵਾਲਾ ਦਿੱਤਾ ਗਿਆ ।ਜਿਸ ਵਿਚ ਉਸ ਵੇਲੇ ਦੇ ਪੁਲਿਸ ਡਿਪਟੀ ਕਮਿਸ਼ਨਰ ਨੇ ਅਗਜ਼ਨੀ, ਲੁੱਟ ਖੋਹ, ਜ਼ਖ਼ਮੀ ਅਤੇ ਕਤਲ ਦੀਆਂ 337 ਸ਼ਿਕਾਇਤਾਂ ਨੂੰ ਇਕ ਐਫ. ਆਈ.ਆਰ. 'ਚ ਦਰਜ ਕੀਤਾ ਗਿਆ । ਬਾਅਦ ਵਿਚ ਉਸੇ ਐਫ. ਆਈ. ਆਰ. 'ਚ 498 ਅਜਿਹੇ ਹਾਦਸਿਆਂ ਨੂੰ ਇਕੱਠੇ ਕਰ ਕੇ ਪ੍ਰਗਟਾਇਆ ਗਿਆ। ਜਸਟਿਸ ਢੀਂਗਰਾ ਦੀ ਅਗਵਾਈ ਵਾਲੀ ਸਿੱਟ ਨੇ ਇਕ ਪਾਸੇ ਇਸ ਮਾਮਲੇ ਵਿਚ ਹੋਈਆਂ ਅਣਗਹਿਲੀਆਂ ਦਾ ਜ਼ਿਕਰ ਕੀਤਾ ਨਾਲ ਹੀ ਉਸੇ ਆਧਾਰ 'ਤੇ ਅੱਗੇ ਦੀ ਘੋਖ ਦੀ ਸੰਭਾਵਨਾ ਤੋਂ ਵੀ ਇਨਕਾਰ ਕਰਦਿਆਂ ਰਿਪੋਰਟ 'ਵਿਚ ਕਿਹਾ ਗਿਆ ਕਿ ਪੜਤਾਲ ਦੇ ਨਾਂਅ 'ਤੇ ਕੁਝ ਵੀ ਨਹੀਂ ਕੀਤਾ ਗਿਆ । ਰਿਪੋਰਟ 'ਚ ਅੱਗੇ ਇਹ ਵੀ ਕਿਹਾ ਗਿਆ ਕੇਸ ਲਈ ਇਸ ਪੂਰੇ ਕੇਸ ਲਈ ਸਿਰਫ਼ ਇਕ ਪੜਤਾਲੀਆ ਅਧਿਕਾਰੀ ਨਿਯੁਕਤ ਕੀਤਾ ਗਿਆ । ਤਕਰਬੀਨ 500 ਮਾਮਲਿਆਂ 'ਵਿਚ ਜੁਰਮ ਦੀ ਪੜਤਾਲ ਲਈ ਹਰ ਗਵਾਹ ਤੋਂ ਪੁਛ ਪੜਤਾਲ ਲਈ ਹਰ ਗਵਾਹ ਤੋਂ ਪੁੱਛ-ਪੜਤਾਲ ਕਰਨਾ, ਚਲਾਨ ਬਣਾਉਣ ਅਤੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਅੰਗੇ ਪੇਸ਼ ਕਰਨਾ, ਕਿਸੇ ਵੀ ਇਕ ਅਧਿਕਾਰੀ ਲਈ ਨਾਮੁਮਕਿਨ ਹੈ । ਰਿਪੋਰਟ 'ਵਿਚ ਇਹ ਵੀ ਕਿਹਾ ਗਿਆ ਸੀ ਕਿ ਹੇਠਲੀ ਅਦਾਲਤ ਵਲੋਂ ਬਹੁਤ ਸਾਰੇ ਮਾਮਲੇ ਇਹ ਕਹਿ ਕੇ ਵੀ ਬੰਦ ਕਰ ਦਿੱਤੇ ਗਏ ਕਿ ਜਿਨ੍ਹਾਂ 'ਵਿਚ ਜਾਣਕਾਰੀ ਪੀੜਤ ਵਲੋਂ ਨਹੀਂ ਦਿੱਤੀ ਗਈ, ਸਗੋਂ ਪੁਲਿਸ ਅਧਿਕਾਰੀਆਂ ਵਲੋਂ ਐਸ.ਐਚ.ਓ. ਨੂੰ ਦਿੱਤੀ ਗਈ ਜਾਣਕਾਰੀ ਨੂੰ ਜਿਸ 'ਵਿਚ ਆਧਾਰ ਬਣਾਇਆ ਗਿਆ ਸੀ ।

ਰਿਪੋਰਟ 'ਵਿਚ ਸਮੇਂ ਨੂੰ ਵੀ ਵੱਡਾ ਆਧਾਰ ਦੱਸਦਿਆ ਕਿਹਾ ਗਿਆ ਸੀ 25 ਸਾਲ ਤੋਂ ਵੱਧ ਸਮਾਂ ਲੰਘਣ ਤੋਂ ਬਾਅਦ ਇਨ੍ਹਾਂ ਰਿਕਾਰਡਾਂ ਦੀ ਮੁੜ ਬਣਤਰ ਕਰਕੇ ਉਨ੍ਹਾਂ 'ਤੇ ਵਿਚਾਰ ਕਰਨਾ ਸੰਭਵ ਨਹੀਂ ਹੈ ।ਜਿਨ੍ਹਾਂ 'ਵਿਚੋਂ ਕੁਝ ਮਾਮਲਿਆਂ 'ਵਿਚ ਜਾਂ ਤਾਂ ਸ਼ਿਕਾਇਤਕਰਤਾ ਜਾਂ ਫਿਰ ਗਵਾਹ ਹੀ ਹੁਣ ਇਸ ਦੁਨੀਆ ਵਿਚ ਨਹੀਂ ਹਨ, ਜਦਕਿ ਕਈ ਮਾਮਲਿਆਂ 'ਚ ਮੁਲਜ਼ਮਾਂ ਦੀ ਵੀ ਮੌਤ ਹੋ ਚੁਕੀ ਹੈ ।ਦੱਸਣਯੋਗ ਹੈ ਕਿ ਸਿੱਟ ਵਲੋਂ ਘੋਖ ਕੀਤੇ ਗਏ 199 ਮਾਮਲਿਆਂ ਵਿਚ 54 ਕਤਲ ਦੇ ਮਾਮਲੇ ਹਨ, ਜਿਨ੍ਹਾਂ 'ਵਿਚ 426 ਲੋਕ ਸ਼ਾਮਿਲ ਹਨ, 80 ਲੋਕਾਂ ਦੇ ਜਖ਼ਮੀ ਹੋਣ ਦੇ ਤਕਰੀਬਨ 31 ਮਾਮਲੇ ਹਨ ਅਤੇ ਦੰਗਾ ਅਗਜ਼ਨੀ ਅਤੇ ਲੁੱਟ ਖੋਹ ਦੇ 114 ਮਾਮਲੇ ਹਨ । ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਜਾਂ ਤਾਂ ਮੁਲਜ਼ਮ ਜਾਂ ਗਵਾਹਾਂ ਦੇ ਨਾ ਮਿਲਣ ਕਾਰਨ ਬੰਦ ਕਰ ਦਿੱਤੇ ਸਨ । ਅਦਾਲਤ ਦੋ ਹਫ਼ਤਿਆ ਬਾਅਦ ਇਸ ਮਾਮਲੇ ਦੀ ਸੁਣਵਾਈ ਕਰੇਗੀ ।