ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਪੁੱਛਗਿੱਛ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ  ਵਲੋਂ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਪੁੱਛਗਿੱਛ

ਅੰਮ੍ਰਿਤਸਰ ਟਾਈਮਜ਼

ਦਿੱਲੀ:   ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ  ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੂੰ ਸੰਮਨ ਭੇਜਕੇ ਜਾਂਚ ਸ਼ੁਰੂ ਕਰ ਦਿਤੀ ਹੈ।  ਇਹ ਸੰਮਨ ਅੱਤਵਾਦੀਆਂ ਤੇ ਅਪਰਾਧੀਆਂ ਦੀ ਮਿਲੀਭੁਗਤ ਦੀ ਜਾਂਚ ਦੇ ਮਾਮਲੇ ਵਿਚ ਭੇਜਿਆ ਗਿਆ ਹੈ। ਅਫ਼ਸਾਨਾ  ਸਿੱਧੂ ਮੂਸੇਵਾਲਾ ਦੇ ਕਾਫ਼ੀ ਨਜ਼ਦੀਕੀ ਸੀ। ਉਸ ਕੋਲੋਂ ਦਿੱਲੀ ਸਥਿਤ ਐੱਨਆਈਏ ਦੇ ਹੈੱਡਕੁਆਰਟਰ ’ਵਿਚ ਬੀਤੇ ਦਿਨੀਂ ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਉਸ ਦੇ ਸਬੰਧਾਂ ਬਾਰੇ ਪੰਜ ਘੰਟੇ ਪੁੱਛਗਿੱਛ ਕੀਤੀ ਗਈ ।ਇਕ ਸੂਤਰ ਨੇ ਦੱਸਿਆ ਕਿ ਪ੍ਰੋਗਰਾਮਾਂ ਲਈ ਵਿਦੇਸ਼ ਵੀ ਜਾਂਦੀ ਰਹੀ ਹੈ ਤੇ ਕੁਝ ਕੌਮਾਂਤਰੀ ਸੰਪਰਕਾਂ ਦਾ ਵੀ ਪਤਾ ਲੱਗਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

ਐੱਨਆਈਏ ਨੇ ਅਪਰਾਧੀਆਂ ਤੇ ਗੈਂਗਸਟਰਾਂ ਦੇ ਸਬੰਧਾਂ ਦੇ ਮਾਮਲੇ ’ਵਿਚ ਛੇ ਕੇਸ ਦਰਜ ਕੀਤੇ ਹਨ ਜਿਨ੍ਹਾਂ ’ਵਿਚ ਬਿਸ਼ਨੋਈ, ਬੰਬੀਹਾ ਤੇ ਰਿੰਦਾ ਗਿਰੋਹਾਂ ਦੇ ਮੈਂਬਰ ਸ਼ਾਮਲ ਹਨ। ਇਸ ਮਾਮਲੇ ’ਵਿਚ ਦੇਸ਼ ਭਰ ਵਿਚ ਕਈ ਛਾਪੇ ਵੀ ਮਾਰੇ ਗਏ ਹਨ। 12 ਸਤੰਬਰ ਨੂੰ ਐੱਨਆਈਏ ਨੇ 50 ਥਾਵਾਂ ਦੀ ਤਲਾਸ਼ੀ ਵੀ ਲਈ ਸੀ। ਇਨ੍ਹਾਂ ਛਾਪਿਆਂ ਦਾ ਮਕਸਦ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਸੰਗਠਿਤ ਅਪਰਾਧਾਂ ਦੇ ਗਠਜੋੜ ਨੂੰ ਤੋੜਨਾ ਸੀ।ਜਾਂਚ ਦੌਰਾਨ ਪਤਾ ਲੱਗਾ ਸੀ ਕਿ ਹਾਲਾਂਕ ਗੈਂਗਸਟਰ ਵੱਖ-ਵੱਖ ਸੂਬਿਆਂ ’ਵਿਚ ਜੇਲ੍ਹਾਂ ’ਵਿਚ ਬੰਦ ਹਨ ਪਰ ਫੋਨ ਆਦਿ ਦੇ ਜ਼ਰੀਏ ਇਕ ਦੂਜੇ ਦੇ ਸੰਪਰਕ ’ਵਿਚ ਹਨ ਤੇ ਜੇਲ੍ਹਾਂ ’ਵਿਚ ਬੰਦ ਹੋਣ ਦੇ ਬਾਵਜੂਦ ਆਸਾਨੀ ਨਾਲ ਆਪਣਾ ਕੰਮ ਚਲਾ ਰਹੇ ਹਨ।ਉਸ ਦੇ ਪਤੀ ਸਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਸਾਨਾ ਖੁਦ   ਇੰਸਟਾਗ੍ਰਾਮ 'ਤੇ ਲਾਈਵ ਆ ਕੇ ਪੂਰੇ ਮਾਮਲੇ ਦਾ ਖੁਲਾਸਾ ਕਰੇਗੀ।

ਦਰਅਸਲ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਕਰੀਬੀਆਂ ਵਿੱਚੋਂ ਇੱਕ ਹੈ। ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਸੀ ਅਤੇ ਅਫਸਾਨਾ ਖਾਨ ਹਰ ਸਾਲ ਰੱਖੜੀ ਬੰਨ੍ਹਦੀ ਸੀ। ਸੂਤਰਾਂ  ਮੁਤਾਬਕ ਲਾਰੈਂਸ ਗੈਂਗ ਅਤੇ ਬਾਕੀ ਗ੍ਰਿਫਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੀ ਕਰੀਬੀ ਹੈ। ਬੰਬੀਹਾ ਗੈਂਗ ਨਾਲ ਅਫਸਾਨਾ ਖਾਨ ਦਾ ਕੀ ਰਿਸ਼ਤਾ ਹੈ ਅਤੇ ਅਫਸਾਨਾ ਦੀ ਬੰਬੀਹਾ ਗੈਂਗ ਨਾਲ ਕਦੋਂ ਅਤੇ ਕਦੋਂ ਗੱਲਬਾਤ ਹੋਈ, ਇਨ੍ਹਾਂ ਸਾਰੀਆਂ ਗੱਲਾਂ 'ਤੇ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।ਸੂਤਰਾਂ ਮੁਤਾਬਕ ਜਾਂਚ ਏਜੰਸੀ  ਵੱਲੋਂ ਅਫਸਾਨਾ ਦੇ ਬੈਂਕ ਖਾਤਿਆਂ ਅਤੇ ਵਿਦੇਸ਼ਾਂ 'ਚ ਹੋਣ ਵਾਲੇ ਸ਼ੋਅ ਤੋਂ ਹੋਣ ਵਾਲੀ ਕਮਾਈ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਫਸਾਨਾ ਤੋਂ ਪੁੱਛਗਿੱਛ ਕੀਤੀ ਗਈ ਹੈ। ਦੋਵੇਂ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਕਈ ਸ਼ੋਅਜ਼ ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ।  

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ।