ਅੰਮ੍ਰਿਤਸਰ 'ਵਿਚ ਯੂਰਪੀਅਨ ਨਾਈਟ ਕੈਫੇ 'ਵਿਚ ਪੁਲਿਸ ਦਾ ਛਾਪਾ, ਗਾਹਕਾਂ ਨੂੰ ਪਰੋਸੇ ਜਾ ਰਹੇ 19 ਹੁੱਕੇ ਬਰਾਮਦ

ਅੰਮ੍ਰਿਤਸਰ 'ਵਿਚ ਯੂਰਪੀਅਨ ਨਾਈਟ ਕੈਫੇ 'ਵਿਚ ਪੁਲਿਸ ਦਾ ਛਾਪਾ, ਗਾਹਕਾਂ ਨੂੰ ਪਰੋਸੇ ਜਾ ਰਹੇ 19 ਹੁੱਕੇ ਬਰਾਮਦ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਕਮਿਸ਼ਨਰੇਟ ਪੁਲਿਸ ਨੇ ਰਣਜੀਤ ਐਵੇਨਿਊ 'ਤੇ ਸਥਿਤ ਯੂਰਪੀਅਨ ਨਾਈਟ ਕੈਫੇ 'ਤੇ ਛਾਪਾ ਮਾਰਿਆ ਤੇ ਉਥੋਂ 19 ਹੁੱਕੇ ਬਰਾਮਦ ਕੀਤੇ। ਸੂਚਨਾ ਤੋਂ ਬਾਅਦ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਛਾਪੇਮਾਰੀ ਕਰ ਕੇ ਕੈਫੇ ਮਾਲਕ ਸਮੇਤ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਦਰਜ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ ਰਣਜੀਤ ਐਵੇਨਿਊ ਸਥਿਤ ਹੋਟਲ ਹਾਲੀਡੇ ਇਨ ਨੇੜੇ ਗਸ਼ਤ ਦੌਰਾਨ ਮੌਜੂਦ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਬੀ ਬਲਾਕ ਸਥਿਤ ਯੂਰਪੀਅਨ ਨਾਈਟ ਕੈਫੇ 'ਚ ਗਾਹਕਾਂ ਨੂੰ ਹੁੱਕੇ ਪਰੋਸੇ ਜਾਂਦੇ ਹਨ। ਇਸ ਤੋਂ ਬਾਅਦ ਤੁਰੰਤ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਕੈਫੇ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਤਿੰਨ ਨੌਜਵਾਨ ਗਾਹਕਾਂ ਨੂੰ ਚਾਲੂ ਹਾਲਤ 'ਵਿਚ ਹੁੱਕਾ ਪਰੋਸਦੇ ਮਿਲੇ। ਪੁਲਿਸ ਨੂੰ ਦੇਖਣ ਤੋਂ ਬਾਅਦ ਉਥੋਂ ਦੋ ਨੌਜਵਾਨ ਖਿਸਕ ਗਏ, ਜਦਕਿ ਤੀਜੇ ਨੌਜਵਾਨ ਨੂੰ ਹਿਰਾਸਤ 'ਵਿਚ ਲੈ ਕੇ ਪੁੱਛਗਿੱਛ ਕਰਨ 'ਤੇ ਉਸ ਨੇ ਖ਼ੁਦ ਨੂੰ ਕੈਫੇ ਦਾ ਮੁਲਾਜ਼ਮ ਦੱਸਿਆ।

 ਸਲਵਲਪੁਰਾ ਵਾਰਡ 21, ਮੈਨੇਜਰ ਚੰਦਨ ਗੁਪਤਾ ਵਾਸੀ ਰਣਜੀਤ ਐਵੀਨਿਊ ਤੇ ਕੈਫੇ ਮੁਲਾਜ਼ਮ ਉਮੇਸ਼ ਕੁਮਾਰ ਵਾਸੀ ਨਵੀਂ ਆਬਾਦੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਰੈਸਟੋਰੈਂਟ ਦੇ ਵੱਖ-ਵੱਖ ਮੇਜ਼ਾਂ ਤੋਂ 4 ਹੁੱਕਿਆਂ ਸਮੇਤ ਕੁੱਲ 19 ਹੁੱਕੇ ਬਰਾਮਦ ਕੀਤੇ ਗਏ ਹਨ।ਇਹਨਾਂ ਹੁਕਿਆਂ ਵਿਚ ਨਸ਼ੇ ਪਰੋਸੇ ਜਾਂਦੇ ਸਨ।