ਐਂਟਲਾਟਾ ਵਿਚ ਸੈਰ ਕਰਦੇ ਸਮੇ ਬਹੁਤ ਬੁਰੀ ਤਰਾਂ ਮਾਰੀ ਗਈ 40 ਸਾਲਾ ਔਰਤ ਦਾ ਕਾਤਲ ਨਹੀਂ ਲੱਭ ਸਕੀ ਪੁਲਿਸ

ਐਂਟਲਾਟਾ ਵਿਚ ਸੈਰ ਕਰਦੇ ਸਮੇ ਬਹੁਤ ਬੁਰੀ ਤਰਾਂ ਮਾਰੀ ਗਈ 40 ਸਾਲਾ ਔਰਤ ਦਾ ਕਾਤਲ ਨਹੀਂ ਲੱਭ ਸਕੀ ਪੁਲਿਸ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਤਕਰੀਬਨ ਸਾਢੇ ਤਿੰਨ ਮਹੀਨੇ ਪਹਿਲਾਂ ਐਟਲਾਂਟਾ ਦੇ ਧੁਰ ਅੰਦਰ  ਪ੍ਰਸਿੱਧ ਪੀਡਮਾਊਂਟ ਪਾਰਕ ਵਿਚ ਸੈਰ ਕਰਦੇ ਸਮੇ ਇਕ ਹਮਲੇ ਵਿਚ ਮਾਰੀ ਗਈ 40 ਸਾਲਾ ਔਰਤ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਪੁਲਿਸ ਅਜੇ ਤੱਕ ਸਫਲ ਨਹੀਂ ਹੋਈ।  ਫੁਲਟਾਨ ਕਾਊਂਟੀ ਦੇ ਮੈਡੀਕਲ ਜਾਂਚਕਾਰ ਅਨੁਸਾਰ ਕੈਥਰੀਨ ਜਾਨੇਸ ਉਪਰ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਉਸ ਦੇ ਚੇਹਰਾ, ਗਰਦਨ ਤੇ ਧੜ ਪੂਰੀ ਤਰਾਂ ਚਾਕੂਆਂ ਦੇ ਵਾਰਾਂ ਨਾਲ ਵਿੰਨਿਆ ਪਿਆ ਸੀ। ਉਸ ਦਾ ਗਲਾ ਕੱਟਿਆ ਹੋਇਆ ਸੀ। ਇਹ ਘਟਨਾ ਇਸ ਸਾਲ 28 ਜੁਲਾਈ ਨੂੰ ਵਾਪਰੀ ਸੀ।  ਘਟਨਾ ਸਮੇ ਕੈਥਰੀਨ ਆਪਣੇ ਕੁੱਤੇ ਨਾਲ ਪਾਰਕ ਵਿੱਚ ਸੈਰ ਕਰ ਰਹੀ ਸੀ। ਹਾਲਾਂ ਕਿ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ ਪਰੰਤੂ ਕਾਤਲ ਦੀ ਅਜੇ ਤੱਕ  ਉੱਗ ਸੁੱਗ ਨਹੀਂ ਲੱਗੀ। ਪੁਲਿਸ ਨੂੰ ਕੈਥਰੀਨ ਦੀ ਜੇਬ ਵਿਚੋਂ 5 ਡਾਲਰ ਮਿਲੇ ਸਨ।