ਮਹਾਰਾਸ਼ਟਰ ਦੀ ਸਿਆਸੀ ਕੁਰਸੀ ਦੀਆਂ ਸੁਪਰੀਮ ਕੋਰਟ ਵੱਲ ਅੱਖਾਂ

ਮਹਾਰਾਸ਼ਟਰ ਦੀ ਸਿਆਸੀ ਕੁਰਸੀ ਦੀਆਂ ਸੁਪਰੀਮ ਕੋਰਟ ਵੱਲ ਅੱਖਾਂ

ਮਹਾਰਾਸ਼ਟਰ: ਮਹਾਰਾਸ਼ਠਰ ਵਿੱਚ ਉਲਝੀ ਸਿਆਸੀ ਤਿਆਣੀ ਦਰਮਿਆਨ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਵੱਲੋਂ ਆਪਣੇ 162 ਐਮਐਲਏ ਇਕੱਠੇ ਕਰਕੇ ਮੁੰਬਈ ਦੇ ਇੱਕ ਹੋਟਲ ਵਿੱਚ ਰੱਖੇ ਗਏ ਹਨ ਤੇ ਇਹਨਾਂ ਪਾਰਟੀਆਂ ਵੱਲੋਂ ਜਲਦ "ਫਲੌਰ ਟੈਸਟ" ਕਰਾਉਣ ਦੀ ਮੰਗ 'ਤੇ ਅੱਜ ਸੁਪਰੀਮ ਕੋਰਟ ਦਾ ਅਹਿਮ ਫੈਂਸਲਾ ਆਉਣਾ ਹੈ। 

ਐਨਸੀਪੀ ਦੇ ਮੁਖੀ ਸ਼ਰਦ ਪਵਾਰ ਪਾਰਟੀ ਦੇ ਵਿਧਾਇਕਾਂ ਨੂੰ ਭਰੋਸਾ ਦੇ ਰਹੇ ਹਨ ਕਿ ਉਹਨਾਂ ਤੋਂ ਬਾਗੀ ਹੋਏ ਭਤੀਜੇ ਅਜੀਤ ਪਵਾਰ ਨੂੰ ਪਾਰਟੀ ਵਿਧਾਇਕ ਦਲ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਹੱਥ ਕੋਈ ਕਾਨੂੰਨੀ ਤਾਕਤ ਨਹੀਂ ਹੈ ਜਿਸ ਨਾਲ ਉਹ ਉਹਨਾਂ ਵਿਧਾਇਕਾਂ ਨੂੰ 'ਵਿੱਪ' ਜਾਰੀ ਕਰਕੇ ਕਿਸੇ ਦੇ ਸਮਰਥਨ 'ਚ ਵੋਟ ਕਰਨ ਲਈ ਕਹਿ ਸਕਣ। 

ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਕਈ ਦਿਨਾਂ ਦੀਆਂ ਬੈਠਕਾਂ ਮਗਰੋਂ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਵੱਲੋਂ ਮਿਲ ਕੇ ਸਰਕਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਸ਼ਨੀਵਾਰ ਸਵੇਰੇ ਤੜਕੇ ਹੀ ਰਾਸ਼ਟਰਪਤੀ ਰਾਜ ਹਟਾ ਕੇ ਸੂਬੇ ਦੇ ਰਾਜਪਾਲ ਨੇ ਭਾਜਪਾ ਆਗੂ ਦਵਿੰਦਰ ਫਡਨਵੀਸ ਨੂੰ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਦੀ ਸਹੁੰ ਚੁਕਾ ਦਿੱਤੀ ਸੀ।

ਹੁਣ ਸਭ ਦੀਆਂ ਅੱਖਾਂ ਸੁਪਰੀਮ ਕੋਰਟ ਦੇ ਫੈਂਸਲੇ 'ਤੇ ਲੱਗੀਆਂ ਹਨ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।