ਕੈਨੇਡਾ ਦੀ ਪਾਰਟੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਵੱਲੋਂ ਗੁਰਪੁਰਬ 'ਤੇ ਸੁਨੇਹਾ ਜਾਰੀ ਕਰਕੇ ਦਿੱਤੀਆਂ ਵਧਾਈਆਂ

ਕੈਨੇਡਾ ਦੀ ਪਾਰਟੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਵੱਲੋਂ ਗੁਰਪੁਰਬ 'ਤੇ ਸੁਨੇਹਾ ਜਾਰੀ ਕਰਕੇ ਦਿੱਤੀਆਂ ਵਧਾਈਆਂ

ਜਗਮੀਤ ਸਿੰਘ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਸੁਨੇਹਾ ਜਾਰੀ ਕੀਤਾ ਗਿਆ ਹੈ। ਇਹ ਸੁਨੇਹਾ ਮੂਲ ਰੂਪ ਵਿੱਚ ਅੰਗਰੇਜ਼ੀ 'ਚ ਹੈ ਜਿਸਦਾ ਪੰਜਾਬੀ ਤਰਜ਼ਮਾ ਅਸੀਂ ਆਪਣੇ ਪਾਠਕਾਂ ਲਈ ਇੱਥੇ ਛਾਪ ਰਹੇ ਹਾਂ:

"ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ 550ਵੀਂ ਵਰ੍ਹੇਗੰਢ ਹੈ ਅਤੇ ਨਿਊ ਡੈਮੋਕਰੈਟਸ ਵੱਲੋਂ ਮੈਂ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹਾਂ।

ਗੁਰੂ ਨਾਨਕ ਸਾਹਿਬ ਨੇ ਮੁਹੱਬਤ, ਬਰਾਬਰੀ, ਸਮਾਜਿਕ ਇਨਸਾਫ, ਸਮਾਜ ਸੇਵਾ ਅਤੇ ਏਕਤਾ ਦਾ ਸੁਨੇਹਾ ਦਿੱਤਾ ਜੋ ਜਾਤ, ਪੰਥ, ਲਿੰਗ, ਜਿਨਸੀ ਰੁਝਾਨ ਅਤੇ ਕੌਮੀਅਤ ਤੋਂ ਪਰੇ ਹੈ। 

ਇਉਂ ਹੀ, ਪ੍ਰਕਾਸ਼ ਪੁਰਬ ਦੀ 550ਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ ਅਤੇ ਭਾਰਤ ਦਰਮਿਆਨ ਕਰਤਾਰਪੁਰ ਲਾਂਘਾ ਖੋਲ੍ਹ ਕੇ ਸ਼ਾਂਤੀ, ਮੁਹੱਬਤ ਅਤੇ ਆਪਸੀ ਸਾਂਝ ਲਈ ਚੁੱਕੇ ਇਸ ਇਤਿਹਾਸਕ ਕਦਮ ਨਾਲ ਇਸ ਭਾਵਨਾ ਨੂੰ ਉਤਸ਼ਾਹ ਮਿਲਿਆ ਹੈ।

ਜਦੋਂ ਪੂਰੇ ਵਿਸ਼ਵ ਵਿੱਚ ਸਿੱਖ ਗੁਰਪੁਰਬ ਮਨਾ ਰਹੇ ਹਨ, ਤਾਂ ਆਓ ਇਸ ਮੌਕੇ ਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਰਸਾਈਆਂ ਗਈਆਂ ਕਦਰਾਂ ਕੀਮਤਾਂ ਦੀ ਸਰਵ ਵਿਆਪਕਤਾ ਅਤੇ ਸਾਰੇ ਕੈਨੇਡੀਅਨਾਂ ਵੱਲੋਂ ਅਪਣਾਈਆਂ ਗਈਆਂ ਕਦਰਾਂ ਕੀਮਤਾਂ ਦੀ ਸਮਾਨਤਾ ਨੂੰ ਪਛਾਣੀਏ। ਆਓ, ਮਿਲ ਕੇ ਹੋਰ ਵਧੇਰੇ ਨਿਰਪੱਖ ਅਤੇ ਸੰਮਲਿਤ ਕੈਨੇਡਾ ਅਤੇ ਵਿਸ਼ਵ ਦੀ ਉਸਾਰੀ ਲਈ ਵਚਨਬੱਧ ਹੋਈਏ। 

ਮੇਰੇ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ। "

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।