ਅਮਰੀਕਾ ਨੂੰ ਕਮਾਂਡਰ ਸੁਲੇਮਾਨੀ ਦੀ ਸੂਹ ਦੇਣ ਵਾਲਿਆਂ ਦਾ ਕਤਲ ਕਰੇਗਾ ਈਰਾਨ

ਅਮਰੀਕਾ ਨੂੰ ਕਮਾਂਡਰ ਸੁਲੇਮਾਨੀ ਦੀ ਸੂਹ ਦੇਣ ਵਾਲਿਆਂ ਦਾ ਕਤਲ ਕਰੇਗਾ ਈਰਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਈਰਾਨ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਡਰੋਨ ਹਮਲੇ ਵਿਚ ਕਤਲ ਹੋਏ ਉਸਦੇ ਜਰਨੈਲ ਕਾਸਿਮ ਸੁਲੇਮਾਨੀ ਦੀ ਥਾਂ ਬਾਰੇ ਅਮਰੀਕੀ ਅਤੇ ਇਸਰਾਇਲੀ ਖੂਫੀਆ ਅਜੇਂਸੀਆਂ ਨੂੰ ਸੂਹ ਦੇਣ ਵਾਲੇ ਤੁਰਕੀ ਦੇ ਨਾਗਰਿਕਾਂ ਨੂੰ ਛੇਤੀ ਹੀ ਸਜ਼ਾ-ਏ-ਮੌਤ ਦਿੱਤੀ ਜਾਵੇਗੀ।

ਯਾਦ ਕਰਾ ਦਈਏ ਕਿ ਈਰਾਨ ਦੀ ਸਭ ਤੋਂ ਤਾਕਤਵਰ ਫੌਜੀ ਯੂਨਿਟ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਕਮਾਂਡਰ ਸੁਲੇਮਾਨੀ ਨੂੰ ਇਰਾਕ ਵਿਚ 3 ਜਨਵਰੀ ਵਾਲੇ ਦਿਨ ਅਮਰੀਕਾ ਨੇ ਡਰੋਮ ਹਮਲਾ ਕਰਕੇ ਮਾਰ ਦਿੱਤਾ ਸੀ। 

ਈਰਾਨ ਨੇ ਇਸ ਸਬੰਧੀ ਮਹਿਮੂਦ ਮੌਸਵੀ ਮਜਦ ਨਾਂ ਦੇ ਇਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਸੀਆਈਏ ਅਤੇ ਮੋਸਾਦ ਨੂੰ ਸੁਲੇਮਾਨੀ ਬਾਰੇ ਸੂਹ ਦੇਣ ਦੇ ਦੋਸ਼ ਅਧੀਨ ਮੌਤ ਦੀ ਸਜ਼ਾ ਸੁਣਾਈ ਗਈ ਹੈ।