ਭਾਸ਼ਣ 'ਵਿਚ  ਮੋਦੀ ਦੀ ਹੱਤਿਆ ਦੀ ਗੱਲ ਕਹਿਣ ਵਾਲਾ ਕਾਂਗਰਸੀ ਆਗੂ ਰਾਜਾ ਪਟੇਰੀਆ ਗ੍ਰਿਫ਼ਤਾਰ

ਭਾਸ਼ਣ 'ਵਿਚ  ਮੋਦੀ ਦੀ ਹੱਤਿਆ ਦੀ ਗੱਲ ਕਹਿਣ ਵਾਲਾ ਕਾਂਗਰਸੀ ਆਗੂ ਰਾਜਾ ਪਟੇਰੀਆ ਗ੍ਰਿਫ਼ਤਾਰ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ : ਪੁਲਿਸ ਨੇ ਪੀਐਮ ਮੋਦੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਰਾਜਾ ਪਟੇਰੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਰਾਜਾ ਪਟੇਰੀਆ ਨੇ ਇਕ ਬੈਠਕ 'ਵਿਚ ਪੀਐਮ ਉੱਤੇ ਵਿਵਾਦਿਤ ਟਿੱਪਣੀ ਕੀਤੀ ਸੀ। ਬਿਆਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਟੇਰੀਆ ਦੇ ਬਿਆਨ ਦਾ ਭਾਜਪਾ ਨੇ ਸਖ਼ਤ ਵਿਰੋਧ ਕੀਤਾ ਹੈ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਦੀ ਅਸਲ ਭਾਵਨਾ ਸਾਹਮਣੇ ਆ ਗਈ ਹੈ, ਪਰ ਅਜਿਹੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸ ਦੇ ਲੋਕ ਮੈਦਾਨ ਵਿਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੇ, ਇਸੇ ਲਈ ਕਾਂਗਰਸਾ ਦਾ ਇਕ ਆਗੂ ਮੋਦੀ ਜੀ ਨੂੰ ਮਾਰਨ ਦੀਆਂ ਗੱਲਾਂ ਕਰ ਰਿਹਾ ਹੈ। ਇਹ ਨਫ਼ਰਤ ਦੀ ਸਿਖਰ ਹੈ