ਪੀਐੱਮ  ਮੋਦੀ ਦੀ ਰੈਲੀ 'ਚ ਧਮਾਕੇ ਕਰਨ ਵਾਲੇ 9 ਜਿਹਾਦੀਆਂ ਨੂੰ ਹੋਵੇਗੀ ਸਜ਼ਾ, ਇਕ ਨੂੰ ਕੀਤਾ ਰਿਹਾਅ

ਪੀਐੱਮ  ਮੋਦੀ ਦੀ ਰੈਲੀ 'ਚ ਧਮਾਕੇ ਕਰਨ ਵਾਲੇ 9 ਜਿਹਾਦੀਆਂ ਨੂੰ ਹੋਵੇਗੀ ਸਜ਼ਾ, ਇਕ ਨੂੰ ਕੀਤਾ ਰਿਹਾਅ

*ਛੇ ਲੋਕ ਮਾਰੇ ਗਏ , 80 ਤੋਂ ਵੱਧ ਹੋਏ ਸੀ ਜ਼ਖਮੀ 

ਅੰਮ੍ਰਿਤਸਰ ਟਾਈਮਜ਼

 ਪਟਨਾ : ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਚੋਣ ਮੀਟਿੰਗ ਦੌਰਾਨ ਗਾਂਧੀ ਮੈਦਾਨ ਤੇ ਪਟਨਾ ਜੰਕਸ਼ਨ ਸਮੇਤ ਸ਼ਹਿਰ ਦੇ ਕਈ ਇਲਾਕਿਆਂ ਵਿਚ ਲੜੀਵਾਰ ਧਮਾਕੇ ਕਰਨ ਵਾਲੇ 9 ਜਿਹਾਦੀਆਂ ਨੂੰ ਐਨਆਈਏ ਇਕ ਨਵੰਬਰ ਸਜ਼ਾ ਸੁਣਾਏਗੀ। ਅਦਾਲਤ ਨੇ ਇਸ ਮਾਮਲੇ ਦੇ ਇਕ ਦੋਸ਼ੀ ਫਕਰੂਦੀਨ ਨੂੰ ਰਿਹਾਅ ਕਰ ਦਿੱਤਾ ਹੈ। ਇਸ ਨਾਲ ਹੀ ਹੈਦਰ ਅਲੀ, ਨੁਮਾਨ ਅੰਸਾਰੀ, ਮਜੀਬੁੱਲਾ, ਉਮਰ ਸਿੱਦੀਕੀ, ਫਿਰੋਜ਼ ਅਸਲਮ, ਇਮਤਿਆਜ਼ ਆਲਮ ਸਮੇਤ 9 ਨੂੰ ਸਜ਼ਾ ਸੁਣਾਉਣ ਦੀ ਤਰੀਕ ਤੈਅ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਠ ਸਾਲ ਪਹਿਲਾਂ ਪਟਨਾ ਵਿਚ ਲੜੀਵਾਰ ਬੰਬ ਧਮਾਕੇ ਹੋਏ ਸਨ। ਇਹ ਉਦੋਂ ਵਾਪਰਿਆ ਜਦੋਂ  ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਪਟਨਾ ਦੇ ਗਾਂਧੀ ਮੈਦਾਨ ਵਿਚ ਹੁੰਕਾਰ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਅੱਠ ਸਾਲ ਪਹਿਲਾਂ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿਚ  ਮੋਦੀ ਦੀ ਹੁੰਕਾਰ ਰੈਲੀ ਵਿਚ ਲੜੀਵਾਰ ਧਮਾਕੇ ਹੋਏ ਸਨ। ਮੋਦੀ ਉਸ ਸਮੇਂ ਭਾਜਪਾ  ਤੋਂ ਰਾਸ਼ਟਰੀ ਜਮਹੂਰੀ ਗਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ। ਇਸ ਤੋਂ ਇਲਾਵਾ ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 'ਤੇ ਵੀ ਬੰਬ ਧਮਾਕਾ ਹੋਇਆ ਸੀ। ਇਨ੍ਹਾਂ ਧਮਾਕਿਆਂ 'ਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ 80 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਤਫਾਕਨ ਅੱਠ ਸਾਲ ਬਾਅਦ ਉਸੇ ਤਰੀਕ ਨੂੰ ਬੁੱਧਵਾਰ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਇਸ ਮਾਮਲੇ 'ਚ ਅਦਾਲਤ 'ਚ ਹੁਣ ਤਕ 187 ਲੋਕਾਂ ਦੀ ਸੁਣਵਾਈ ਹੋ ਚੁੱਕੀ ਹੈ।

ਸਾਰੇ ਮੁਲਜ਼ਮਾਂ ਨੂੰ ਬਿਊਰ ਜੇਲ੍ਹ 'ਚ ਰੱਖਿਆ

ਇਸ ਮਹੀਨੇ ਦੀ 6 ਤਰੀਕ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅਦਾਲਤ ਵਿਚ ਬਚਾਅ ਪੱਖ ਅਤੇ ਇਸਤਗਾਸਾ ਦੁਆਰਾ ਦਿੱਤੀਆਂ ਲਿਖਤੀ ਦਲੀਲਾਂ ਤੋਂ ਬਾਅਦ ਫੈਸਲੇ ਦੀ ਤਰੀਕ 27 ਅਕਤੂਬਰ ਤੈਅ ਕੀਤੀ ਸੀ। ਇਸ ਮਾਮਲੇ 'ਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ। ਸਾਰੇ ਮੁਲਜ਼ਮਾਂ ਨੂੰ ਹੁਣੇ ਜਿਹੇ  ਐਨਆਈਏ ਅਦਾਲਤ 'ਚ ਪੇਸ਼ ਕੀਤਾ ਗਿਆ। ਇਕ ਘੰਟੇ ਤਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਨੌਂ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ। 2014 ਵਿਚ ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਟੀਮ ਨੇ ਮੁੱਖ ਮੁਲਜ਼ਮ ਰਾਂਚੀ ਨਿਵਾਸੀ ਇਮਤਿਆਜ਼ ਅੰਸਾਰੀ ਸਮੇਤ 10 ਖ਼ਿਲਾਫ਼ ਐਨਆਈਏ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਸੀ। ਸਾਰੇ ਮੁਲਜ਼ਮਾਂ ਨੂੰ ਬਿਊਰ ਜੇਲ੍ਹ ਵਿਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ।

ਦਸ ਜਿਹਾਦੀ ਟਰਾਇਲ ਦਾ ਸਾਹਮਣਾ ਕਰ ਰਹੇ ਸਨ

ਗਾਂਧੀ ਮੈਦਾਨ ਲੜੀਵਾਰ ਧਮਾਕੇ ਦੇ ਮਾਮਲੇ ਵਿਚ 27 ਅਕਤੂਬਰ 2013 ਨੂੰ ਪਟਨਾ ਦੇ ਗਾਂਧੀ ਮੈਦਾਨ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ 31 ਅਕਤੂਬਰ 2013 ਨੂੰ ਐਨਆਈਏ ਨੇ ਕੇਸ ਨੂੰ ਆਪਣੇ ਹੱਥ ਵਿਚ ਲੈ ਲਿਆ ਅਤੇ 1 ਨਵੰਬਰ ਨੂੰ ਦਿੱਲੀ ਐਨਆਈਏ ਥਾਣੇ ਵਿਚ ਦੁਬਾਰਾ ਇਸ ਦੀ ਐਫਆਈਆਰ ਦਰਜ ਕੀਤੀ ਗਈ। ਇਸ ਵਿਚ ਇਕ ਨਾਬਾਲਗ ਸਮੇਤ 12 ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਨਾਬਾਲਗ ਦੋਸ਼ੀ ਨੂੰ ਜੁਵੇਨਾਈਲ ਬੋਰਡ ਵੱਲੋਂ ਪਹਿਲਾਂ ਹੀ ਤਿੰਨ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਇਸ ਤਰ੍ਹਾਂ ਸਿਲਸਿਲੇਵਾਰ ਹੋਏ ਧਮਾਕੇ

ਪਹਿਲਾ ਧਮਾਕਾ: ਸਵੇਰੇ 9:30 ਵਜੇ: ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 ਦੇ ਟਾਇਲਟ 'ਚ।

ਦੂਜਾ ਧਮਾਕਾ: ਸਵੇਰੇ 11:40 ਵਜੇ: ਗਾਂਧੀ ਮੈਦਾਨ ਦੇ ਬਾਹਰ ਉਦਯੋਗ ਭਵਨ ਨੇੜੇ।

ਤੀਜਾ ਧਮਾਕਾ: ਦੁਪਹਿਰ 12:05 ਵਜੇ: ਗਾਂਧੀ ਮੈਦਾਨ ਦੇ ਬਾਹਰ, ਰੀਜੈਂਟ ਸਿਨੇਮਾ ਨੇੜੇ।

ਚੌਥਾ ਧਮਾਕਾ: 12:10 ਵਜੇ: ਗਾਂਧੀ ਮੈਦਾਨ 'ਚ ਬਾਪੂ ਦੀ ਪੁਰਾਣੀ ਮੂਰਤੀ ਨੇੜੇ।

ਪੰਜਵਾਂ ਧਮਾਕਾ: ਦੁਪਹਿਰ 12:15 ਵਜੇ: ਟਵਿਨ ਟਾਵਰ ਦੇ ਨੇੜੇ, ਗਾਂਧੀ ਮੈਦਾਨ ਦੇ ਦੱਖਣ 'ਚ।

ਛੇਵਾਂ ਧਮਾਕਾ: ਦੁਪਹਿਰ 12:20 ਵਜੇ: ਗਾਂਧੀ ਮੈਦਾਨ ਦੇ ਪੱਛਮੀ ਹਿੱਸੇ 'ਚ ਸਟੇਟ ਬੈਂਕ ਨੇੜੇ।

ਸੱਤਵਾਂ ਧਮਾਕਾ: 12:45 ਵਜੇ: ਗਾਂਧੀ ਮੈਦਾਨ ਦੇ ਬਾਹਰ ਚਿਲਡਰਨ ਪਾਰਕ ਨੇੜੇ।

27 ਅਕਤੂਬਰ 2013: ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ 'ਚ ਲੜੀਵਾਰ ਧਮਾਕੇ, ਅੱਠ ਮੌਤਾਂ, 80 ਤੋਂ ਵੱਧ ਜ਼ਖ਼ਮੀ

1 ਨਵੰਬਰ 2013: ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਨੇ ਜਾਂਚ ਦੀ ਕਮਾਨ ਸੰਭਾਲੀ, ਦਿੱਲੀ ਦੇ ਐਨਆਈਏ ਥਾਣੇ 'ਚ ਦਰਜ ਐਫਆਈਆਰ

06 ਅਕਤੂਬਰ 2021: ਪਟਨਾ ਦੀ ਐਨਆਈਏ ਅਦਾਲਤ ਵਿਚ ਬੰਬ ਧਮਾਕਿਆਂ ਦੀ ਸੁਣਵਾਈ ਪੂਰੀ