ਸੱਤ ਸਾਲ ਦੀ ਕੈਰੀਨ ਕੌਰ ਖ਼ਾਲਸਾ ਨੇ ਗੁਰਬਾਣੀ ਦੇ ਸੁਆਲਾਂ ਦਾ ਉਤਰ ਦੇ ਕੇ ਕੀਤਾ ਮਾਂ ਪਿਓ ਦਾ ਨਾਮ ਰੋਸ਼ਨ

ਸੱਤ ਸਾਲ ਦੀ ਕੈਰੀਨ ਕੌਰ ਖ਼ਾਲਸਾ ਨੇ ਗੁਰਬਾਣੀ ਦੇ ਸੁਆਲਾਂ ਦਾ ਉਤਰ ਦੇ ਕੇ ਕੀਤਾ ਮਾਂ ਪਿਓ ਦਾ ਨਾਮ ਰੋਸ਼ਨ

ਟੀ ਵੀ ਸੀਰੀਅਲ ਆਓ ਬਣੀਏ ਗੁਰਸਿੱਖ ਪਿਆਰਾ ਵਿਚ ਜਿੱਤੇ ਕਈ ਇਨਾਮ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਇਤਿਹਾਸ ਵਿਸ਼ਵ ਦਾ ਸਭ ਤੋ ਮਾਣਮੱਤਾ ਇਤਿਹਾਸ ਹੈ ਇਸ ਦੀ ਕੁਰਬਾਨੀਆਂ, ਤੇ ਸੰਦੇਸ਼ ਵਿਸ਼ਵ ਭਰ ਦੇ ਲੋਕ ਜਾਣਦੇ ਹਨ ਅਤੇ ਆਪਣੀ ਜਾਨ ਤੋਂ ਵੀ ਵੱਧ ਮਾਨ ਸਤਿਕਾਰ ਦੇਂਦੇ ਹਨ। ਸਿੱਖੀ ਇਤਿਹਾਸ ਦੀਆਂ ਜੜ੍ਹਾਂ ਹੋਰ ਪੱਕੀਆਂ ਹੁੰਦੀਆਂ ਜਾਣ ਇਸ ਕਾਰਨ ਹਰ ਪੀੜੀ ਨੂੰ ਆਪਣੇ ਨਾਲ ਲੈ ਕੇ ਚੱਲਣਾ ਤੇ ਉਨ੍ਹਾਂ ਤਕ ਵਡਮੁੱਲੀ ਜਾਣਕਾਰੀ ਪਹੁੰਚਾਉਂਦੇ ਰਹਿਣਾ ਸਾਡਾ ਫਰਜ਼ ਹੈ ਅਤੇ ਇਹ ਫਰਜ ''ਚੜਦੀ ਕਲਾ ਟਾਈਮ ਟੀ ਵੀ' ਤੇ ਹਰ ਐਤਵਾਰ ਸਵੇਰੇ 10:30  ਵਜੇ ਆਉਣ ਵਾਲੇ ਅੰਤਰਰਾਸ਼ਟਰੀ ਪ੍ਰਸ਼ਨੋਤਰੀ  ਪ੍ਰੋਗਰਾਮ "ਆਓ ਬਣੀਏ ਗੁਰਸਿੱਖ ਪਿਆਰਾ" ਦੀ ਟੀਮ ਬਖੂਬੀ ਨਿਭਾ ਰਹੀ ਹੈ । ਇਹ ਪਰੋਗਰਾਮ ਗੁਰਬਾਣੀ, ਗੁਰਬਾਣੀ ਦੇ ਚਾਨਣ ਵਿਚ ਖੋਜ ਭਰਪੂਰ ਇਤਿਹਾਸ ਅਤੇ ਅੱਜ ਦੇ ਸਮੇਂ ਵਿਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ।

ਸਿੱਖੀ ਇਤਿਹਾਸ ਬਾਰੇ ਚੜਦੀ ਕਲਾ ਟਾਈਮ ਟੀ ਵੀ ਦਾ ਇਹ  ਪ੍ਰੋਗਰਾਮ "ਆਓ ਬਣੀਏ ਗੁਪਿਆਰਾ" ਬੱਚਿਆਂ ਅਤੇ ਵੱਡਿਆਂ  ਨੂੰ ਇਤਿਹਾਸ ਨਾਲ ਜੋੜਨ'ਚ ਕਾਮਯਾਬ ਹੋ ਰਿਹਾ ਹੈ ਤੇ ਉਨ੍ਹਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ । ਦਿੱਲੀ ਦੀ ਕੈਰੀਨ ਕੌਰ ਖ਼ਾਲਸਾ ਜੋ ਕਿ ਸਿਰਫ ਸੱਤ ਸਾਲ ਦੀ ਹੈ ਅਤੇ ਦਿੱਲੀ ਦੇ ਐਸ ਐਸ ਮੋਤਾ ਸਿੰਘ ਸਕੂਲ, ਪੱਛਿਮ ਵਿਹਾਰ ਦੀ ਵਿਦਿਆਰਥਣ ਹੈ ਜੋ ਕਿ ,' ਆਓ ਬਣੀਏ ਗੁਰਸਿੱਖ ਪਿਆਰਾ ਅੰਤਰਰਾਸ਼ਟਰੀ ਪ੍ਰਸ਼ਨੋਤਰੀ ਪ੍ਰਤੀਯੋਗਤਾ ਵਿਚ ਭਾਗ ਲਿਆ ਤੇ ਬਾਖ਼ੂਬੀ ਪ੍ਰਸ਼ਨਾਂ ਦੀ ਲੜੀ ਹੱਲ ਕਰਦੀ ਗਈ।  ਉਸ ਦਾ ਇਹ ਪ੍ਰੋਗਰਾਮ ਆਉਣ ਵਾਲੀ 16 ਅਤੇ 23 ਜਨਵਰੀ ਨੂੰ ਸਵੇਰੇ 10:30 ਵਜੇ ਚੜ੍ਹਦੀ ਕਲਾ ਟਾਈਮ ਟੀ ਵੀ ਤੇ ਦਿਖਾਇਆ ਜਾਏਗਾ ਆਪ ਸਾਰੇ ਜ਼ਰੂਰ ਦੇਖਣਾ ਤੇ ਅਸੀਸ ਬਖਸ਼ਣਾ । ਹਾਲਾਂਕਿ ਪ੍ਰਤੀਯੋਗਤਾ ਦੇ ਲਈ ਤਿਆਰੀ ਕਰਦਿਆਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ, ਪਡ਼੍ਹਾਈ ਦੇ ਨਾਲ ਨਾਲ ਸਮਾਂ ਨਿਕਾਲਦੀ  ਓਹ ਘਬਰਾਈ ਨਹੀਂ ਤੇ ਆਪਣੇ ਮਾਤਾ ਜੀ ਰਵਿੰਦਰ ਕੌਰ ਖਾਲਸਾ ਦੀ ਸਹਾਇਤਾ ਨਾਲ ਹਰ ਪੜਾਅ ਪਾਰ ਕਰਦੀ ਰਹੀ  । ਕੈਰੀਨ ਕੌਰ ਨੇ ਇਸ ਕੁੁਇਜ਼ ਵਿਚ ਭਾਗ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਹੈ ਅਤੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਕੇ ਗੁਰੂਆਂ ਦੇ ਦੱਸੇ ਹੋਏ ਰਾਹ ਤੇ ਚੱਲਕੇ ਪੂਰੇ ਸਿੱਖ ਜਗਤ ਦਾ ਮਾਣ ਵਧਾਇਆ ਹੈ।ਦਿੱਲੀ ਵਿੱਚ ਰਹਿਣ ਵਾਲੇ ਸਰਦਾਰ ਜਸਪ੍ਰੀਤ ਸਿੰਘ ਤੇ ਸਰਦਾਰਨੀ ਰਵਿੰਦਰ ਕੌਰ ਖਾਲਸਾ ਦੀ ਧੀ ਕੈਰੀਨ ਕੌਰ ਖਾਲਸਾ ਛੋਟੀ ਉਮਰ'ਚ ਹੀ ਪੜਾਈ ਦੇ ਨਾਲ ਨਾਲ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਦੇ ਲੜ ਵੀ ਲੱਗ ਗਈ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਹਰ ਇੱਕ ਮੁਕਾਮ ਤੇ ਸਫਲਤਾਵਾਂ ਵੀ ਹਾਸਲ ਕਰ ਰਹੀ ਹੈ । ਕੈਰੀਨ ਕੌਰ ਖਾਲਸਾ ਵਰਗੇ ਬੱਚੇ  ਦੂਜਿਆਂ ਬੱਚਿਆਂ ਲਈ ਇਕ ਉਦਾਹਰਣ ਬਣਦੇ ਹਨ ਤੇ ਸਭ ਦਾ ਮਾਣ ਵਧਾਉਂਦੇ ਹਨ ।