ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਫਸਰ ਲਾਪਤਾ ਹੋਏ

ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਫਸਰ ਲਾਪਤਾ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਫਸਰ ਲਾਪਤਾ ਹੋ ਗਏ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਵੇਂ ਅਫਸਰ ਅੱਜ ਸਵੇਰੇ ਹਾਈ ਕਮਿਸ਼ਨ ਦਫਤਰ ਤੋਂ ਕਿਸੇ ਦਫਤਰੀ ਕੰਮ ਲਈ ਬਾਹਰ ਗਏ ਸਨ ਪਰ ਉਹ ਤੈਅ ਥਾਂ 'ਤੇ ਨਹੀਂ ਪਹੁੰਚੇ ਤੇ ਉਹਨਾਂ ਦਾ ਕੋਈ ਥਹੁ-ਪਤਾ ਵੀ ਨਹੀਂ ਲੱਗ ਰਿਹਾ।

ਭਾਰਤੀ ਅੰਬੈਸੀ ਵੱਲੋਂ ਪਾਕਿਸਤਾਨ ਸਰਕਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।