ਸਿੰਘੂ ਬਾਰਡਰ ਕੋਲ ਭਗਵੇਂ ਰਾਸ਼ਟਰਵਾਦੀਆਂ ਵਲੋਂ ਬੈਰੀਕੇਡ ਤੋੜਣ ਦੀ ਕੋਸ਼ਿਸ਼

ਸਿੰਘੂ ਬਾਰਡਰ ਕੋਲ ਭਗਵੇਂ ਰਾਸ਼ਟਰਵਾਦੀਆਂ ਵਲੋਂ ਬੈਰੀਕੇਡ ਤੋੜਣ ਦੀ ਕੋਸ਼ਿਸ਼

 ਅਫਰਾਤਫਰੀ ਦਰਮਿਆਨ ਪੁਲਿਸ ਨੇ ਹਲਕੇ ਬਲ ਦੀ ਕੀਤੀ ਵਰਤੋਂ,  ਆਰਐੱਸਐੱਸ ’ਤੇ ਕਿਸਾਨ ਸੰਘਰਸ਼ ਤਾਰਪੀਡੋ ਕਰਨ ਦਾ ਦੋਸ਼ 

 ਅੰਮ੍ਰਿਤਸਰ ਟਾਈਮਜ਼

 ਨਵੀਂ ਦਿੱਲੀ :  ਸ਼ਾਮ ਸਿੰਘੂ ਬਾਰਡਰ ’ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਤੇ ਇਨਸਾਫ ਦਿਵਾਉਣ ਦਾ ਡਰਾਮਾ ਰਚਨ ਵਾਲੀ ਸੰਘ ਪਰਿਵਾਰ ਦੀ ਹਮਾਇਤੀ ਜਥੇਬੰਦੀ ਹਿੰਦ ਮਜ਼ਦੂਰ ਕਿਸਾਨ ਕਮੇਟੀ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਵੱਲ ਕੂਚ ਕੀਤਾ ਗਿਆ। ਦਿੱਲੀ ਪੁਲਿਸ ਵੱਲੋਂ ਹਿੰਦ ਮਜ਼ਦੂਰ ਕਿਸਾਨ ਕਮੇਟੀ ਦੇ ਵਰਕਰਾਂ ’ਤੇ ਹਲਕਾ ਲਾਠੀਚਾਰਜ ਕੀਤਾ ਗਿਆ।ਦਿੱਲੀ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਅੱਜ ਕੁਝ ਲੋਕਾਂ ਨੇ ਸਿੰਘੂ ਸਰਹੱਦ ਨੇੜੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਜਿੱਥੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਮੌਜੂਦ ਹਨ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਵਾਲੀ ਥਾਂ 'ਤੇ ਪੁਲਿਸ ਅਧਿਕਾਰੀਆਂ ਵੱਲੋਂ ਹਲਕੀ ਤਾਕਤ ਦੀ ਵਰਤੋਂ ਕੀਤੀ ਗਈ ਹੈ।ਹਿੰਦ ਮਜ਼ਦੂਰ ਕਿਸਾਨ ਸੰਮਤੀ ਦੇ ਕਾਰਕੁਨ ਹਾਲ ਹੀ ਵਿੱਚ ਨਿਹੰਗਾਂ ਵੱਲੋਂ ਲਖਬੀਰ ਸਿੰਘ ਦੇ ਕਤਲ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸਿੰਘੂ ਸਰਹੱਦ ’ਤੇ ਪੁੱਜੇ ਸਨ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਲਖਬੀਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਪਿਛਲੇ ਦਿਨੀਂ ਲਖਬੀਰ ਸਿੰਘ ਦਾ ਸਿੰਘੂ ਬਾਰਡਰ 'ਤੇ ਬੇਅਦਬੀ ਕਾਰਣ ਨਿਹੰਗ ਸਿੰਘਾਂ ਨੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਹੱਥ ਵੱਢ ਕੇ ਲਾਸ਼ ਨੂੰ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ ਸੀ। ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਜ਼ਖ਼ਮ ਕੀਤੇ ਗਏ ਸਨ। ਨਿਹੰਗਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਸੀ, ਇਸ ਲਈ ਉਸ ਨੂੰ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕਈ ਮੁਲਜ਼ਮ ਆਤਮ ਸਮਰਪਣ ਕਰ ਚੁੱਕੇ ਹਨ। ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਕਿਸਾਨ ਜਥੇਬੰਦੀਆਂ ਇਸ ਤੋਂ ਵੱਖ ਹੋ ਗਈਆਂ ਸਨ। ਕਿਸਾਨ ਜਥੇਬੰਦੀਆਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ।ਜ਼ਿਕਰਯੋਗ ਹੈ ਕਿ ਕਮੇਟੀ ਇਹ ਮੰਗ ਕਰ ਰਹੀ ਹੈ ਕਿ ਲਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਹਲਕਾ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਇਸ ਮੌਕੇ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਇਥੇ ਹੀ ਧਰਨਾ ਦੇਵਾਂਗੇ।

ਕਿਸਾਨਾਂ ਵਲੋਂ ਆਰਐੱਸਐੱਸ ’ਤੇ ਕਿਸਾਨ ਸੰਘਰਸ਼ ਤਾਰਪੀਡੋ ਕਰਨ ਦਾ ਦੋਸ਼

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚਲ ਰਹੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਭਾਜਪਾ ਅਤੇ ਆਰਐੱਸਐੱਸ ਵੱਲੋਂ ਕੋਝੇ ਯਤਨ ਕੀਤੇ ਜਾ ਰਹੇ ਹਨ, ਜਿਸ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਤੇ ਹੋਰਨਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਕਥਿਤ ਦੋਸ਼ ਲਾਇਆ ਕਿ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦੀ ਮੰਗ ਦੀ ਆੜ੍ਹ ਹੇਠ ਸਿੰਘੂ ਬਾਰਡਰ ਮੋਰਚੇ ’ਤੇ ਬੈਠੇ ਕਿਸਾਨਾਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੰਦਰ ਮੋਹਨ ਨਾਂ ਦਾ ਵਿਅਕਤੀ, ਜੋ ਖ਼ੁਦ ਨੂੰ ਹਿੰਦ ਮਜ਼ਦੂਰ ਕਿਸਾਨ ਸਮਿਤੀ ਦਾ ਆਗੂ ਦੱਸਦਾ ਹੈ, ਵੱਲੋਂ ਬੁੱਧਵਾਰ ਨੂੰ ਸਿੰਘੂ ਬਾਰਡਰ ਤੇ ਸ਼ਾਂਤਮਈ ਬੈਠੇ ਕਿਸਾਨਾਂ ਉੱਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਰਐੱਸਐੱਸ ਅਤੇ ਭਾਜਪਾ ਨਾਲ ਸਬੰਧਤ ਇਹ ਵਿਅਕਤੀ ਉੱਤਰਾਖੰਡ ਅਤੇ ਯੂਪੀ ਨਾਲ ਸਬੰਧਤ ਲੱਗਪਗ 200 ਸਮਰਥਕਾਂ ਨੂੰ ਲੈ ਕੇ ਧਰਨੇ ਵਾਲੇ ਸਥਾਨ ’ਤੇ ਜਬਰੀ ਦਾਖਲ ਹੋਇਆ। ਕਿਸਾਨ ਆਗੂਆਂ ਨੇ ਉਕਤ ਵਿਅਕਤੀ ਦੇ ਆਰਐੱਸਐੱਸ-ਭਾਜਪਾ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ, ਕੁਝ ਤਸਵੀਰਾਂ ਵੀ ਮੀਡੀਆ ਨੂੰ ਦਿਖਾਈਆਂ, ਜਿਨ੍ਹਾਂ ਵਿੱਚ ਉਹ ਕੇਂਦਰੀ ਖੇਤੀ ਮੰਤਰੀ ਤੇ ਹੋਰ ਭਾਜਪਾ ਤੇ ਆਰਐੱਸਐੱਸ ਆਗੂਆਂ ਨਾਲ ਦਿਖਾਈ ਦੇੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ 20 ਦਸੰਬਰ ਨੂੰ ਉਕਤ ਵਿਅਕਤੀ ਨੇ ਖੇਤੀ ਮੰਤਰੀ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ ਸੀ ਅਤੇ ਗਾਜ਼ੀਪੁਰ ਵਿੱਚ ਉਹ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਵੀ ਭੁਗਤਿਆ ਸੀ। ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਆੜ ਹੇਠ ਕਿਸੇ ਸਾਜ਼ਿਸ਼ ਤਹਿਤ ਉਹ ਆਪਣੇ ਸਮਰਥਕਾਂ ਨਾਲ ਕਿਸਾਨ ਧਰਨੇ ਵਿੱਚ ਸ਼ਾਮਲ ਹੋਇਆ ਹੈ।

‘ਨਿਹੰਗ ਸਿੰਘੂ ਤੋਂ ਨਹੀਂ ਜਾਣਗੇ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ਦੇ ਚੱਲ ਰਹੇ ਮੋਰਚੇ ’ਚ ਲੰਘੇ ਦਿਨੀਂ ਹੋਏ ਲਖਬੀਰ ਸਿੰਘ ਦੇ ਹੋਏ ਕਤਲ ਮਗਰੋਂ ਬਣੇ ਹਾਲਾਤ ’ਤੇ ਚਰਚਾ ਲਈ ਨਿਹੰਗ ਜਥੇਬੰਦੀਆਂ ਨੇ ਚਰਚਾ ਕੀਤੀ ਹੈ। ਇਕੱਠ ’ਚ ਫ਼ੈਸਲਾ ਕੀਤਾ ਗਿਆ ਕਿ ਸਿੰਘੂ ਮੋਰਚੇ ’ਤੇ ਆਏ ਨਿਹੰਗ ਜਥੇ ਮੋਰਚੇ ਤੋਂ ਨਹੀਂ ਜਾਣਗੇ ਤੇ ਦੀਵਾਲੀ ਮਗਰੋਂ 15 ਦਿਨਾਂ ਦੇ ਅੰਦਰ-ਅੰਦਰ ਮਾਲਵੇ, ਮਾਝੇ ਤੇ ਦੋਆਬੇ ’ਚ ਗਿਆਰਾਂ-ਗਿਆਰਾਂ ਜਾਂ ਅੱਠ-ਅੱਠ ਦੀ ਗਿਣਤੀ ਵਿਚ ਨਿਹੰਗ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਭੇਜੇ ਜਾਣਗੇ।ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਦੱਸਿਆ ਕਿ ਕਈ ਮੁਲਕਾਂ ਦੀ ਸੰਗਤ ਵੱਲੋਂ ਨਿਹੰਗਾਂ ਨੂੰ ਮੋਰਚੇ ’ਚ ਡਟੇ ਰਹਿਣ ਲਈ ਕਿਹਾ ਗਿਆ ਹੈ। ਨਿਹੰਗਾਂ ਨੇ ਕਿਹਾ ਕਿ ਪੰਜਾਬ ਵਿਚ ਥਾਂ-ਥਾਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਲਈ ਪਿੰਡ ਪੱਧਰ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ਢੁੱਕਵੇਂ ਪ੍ਰਬੰਧ ਦੇਖਣ ਲਈ ਪਹਿਲਾਂ ਬਾਬਾ ਚੜ੍ਹਤ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਨਿਹੰਗ ਆਗੂਆਂ ਦੀ ਅਗਵਾਈ ਹੇਠ ਜਥੇ ਭੇਜੇ ਜਾਣਗੇ ਰਾਜਾ ਰਾਜ ਸਿੰਘ ਨੇ ਦੱਸਿਆ ਕਿ ਜੋ ਸੁਝਾਅ ਨਿਹੰਗ ਜਥੇਬੰਦੀਆਂ ਨੂੰ ਆਏ ਹਨ ਉਨ੍ਹਾਂ ’ਤੇ ਵਿਚਾਰ ਕਰਕੇ ਲਏ ਜਾਣ ਵਾਲੇ ਫ਼ੈਸਲੇ ਬਾਰੇ 28 ਅਕਤੂਬਰ ਸ਼ਾਮ ਨੂੰ ਦੱਸਿਆ ਜਾਵੇਗਾ। ਦੂਜੇ ਪਾਸੇ ਨਿਹੰਗ ਮੁਖੀ ਬਾਬਾ ਮਾਨ ਸਿੰਘ ਨੇ ਕਿਹਾ ਕਿ  ਸਿੰਘੂ ਬਾਰਡਰ ’ਤੇ ਹੋਏ ਨਿਹੰਗਾਂ ਦੇ ਸਮਾਗਮ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਬਾ ਅਮਨ ਸਿੰਘ ਗ੍ਰਿਫ਼ਤਾਰੀ ਦੇਣ ਲਈ ਤਿਆਰ ਹੈ