ਕੈਨੇਡਾ ਦੇ ਹਸਪਤਾਲਾਂ ਲਈ ਕੈਨੇਡੀਅਨ ਸਿੱਖ ਬਿਕਰਮ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ  ਇੱਕ ਕਰੋੜ ਡਾਲਰ ਭੇਂਟ

ਕੈਨੇਡਾ ਦੇ ਹਸਪਤਾਲਾਂ ਲਈ ਕੈਨੇਡੀਅਨ ਸਿੱਖ ਬਿਕਰਮ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ  ਇੱਕ ਕਰੋੜ ਡਾਲਰ ਭੇਂਟ

ਅੰਮ੍ਰਿਤਸਰ ਟਾਈਮਜ਼

ਟੋਰਾਂਟੋ : ਕੈਨੇਡਾ ਦੇ ਸੂਬੇ ਓਨਟਾਰੀਓ ਦੇ ਦਾਨੀ ਸਰਦਾਰ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਂਟਾਰੀਓ ਮੁੱਖ ਮੰਤਰੀ ਡੱਗ ਫੋਰਡ ਤੇ ਹੋਰਨਾਂ ਮੰਤਰੀਆਂ ਦੀ ਹਾਜ਼ਰੀ 'ਚ ਬਰੈਂਪਟਨ ਅਤੇ ਈਟੋਬੀਕੋ ਵਿਚ ਹਸਪਤਾਲ ਚਲਾ ਰਹੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮਜ਼, ਤੇ ਫਾਊਂਡੇਸ਼ਨ ਨੂੰ 10 ਮਿਲੀਅਨ ਡਾਲਰ (ਇੱਕ ਕਰੋੜ ਡਾਲਰ) ਦਾਨ ਕੀਤੇ ਹਨ। ਢਿੱਲੋਂ ਪਰਿਵਾਰ ਦੇ ਇਸ ਕਦਮ ਦੀ ਸਮੂਹ ਕੈਨੇਡੀਅਨ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।