ਕੈਨੇਡਾ ਵਿਖ਼ੇ ਭਾਰਤ ਪੱਖੀ ਕਾਰਕੁੰਨਾਂ ਵੱਲੋਂ ਕੀਤੀ ਗਈ ਹਿੰਸਾ ਅਤੇ ਸਾਜ਼ਿਸ਼ਾ ਉਪਰੰਤ ਗੁਰੂਘਰਾਂ ਦੀ ਰਾਖੀ ਲਈ ਸ਼ੁਰੂ ਹੋਈ ਹਥਿਆਰਬੰਦ ਗਸ਼ਤ

ਕੈਨੇਡਾ ਵਿਖ਼ੇ ਭਾਰਤ ਪੱਖੀ ਕਾਰਕੁੰਨਾਂ ਵੱਲੋਂ ਕੀਤੀ ਗਈ ਹਿੰਸਾ ਅਤੇ ਸਾਜ਼ਿਸ਼ਾ ਉਪਰੰਤ ਗੁਰੂਘਰਾਂ ਦੀ ਰਾਖੀ ਲਈ ਸ਼ੁਰੂ ਹੋਈ ਹਥਿਆਰਬੰਦ ਗਸ਼ਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਕੁਝ ਦਿਨ ਪਹਿਲਾਂ ਸਿੱਖ ਵਿਰੋਧੀ ਤੱਤਾਂ ਵਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਣ ਦੀ ਸਾਜ਼ਿਸ਼ਾ ਉਪਰੰਤ ਮਿਸੀਸਾਗਾ, ਓਨਟਾਰੀਓ ਦੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰੇ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ 5 ਨਵੰਬਰ ਨੂੰ ਭਾਰਤ ਪੱਖੀ ਕਾਰਕੁੰਨਾਂ ਵੱਲੋਂ ਕੀਤੀ ਗਈ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਾਅਦ ਹਥਿਆਰਬੰਦ ਗਸ਼ਤ ਕਰ ਰਹੇ ਹਨ । ਪਹਿਰੇਦਾਰ ਖੜ੍ਹੇ ਵਿਅਕਤੀਆਂ ਵਿੱਚੋਂ ਇੱਕ ਨੇ ਕਿਹਾ ਕਿ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਕੈਨੇਡਾ ਵਿੱਚ ਆਪਣੇ ਧਾਰਮਿਕ ਸਥਾਨ ਦੀ ਰੱਖਿਆ ਕਰਨ ਦੀ ਲੋੜ ਮਹਿਸੂਸ ਹੋਵੇਗੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਜੀਤ ਸਿੰਘ ਸ਼ੇਖੋ ਕਹਿੰਦੇ ਹਨ ਹਾਲਾਤਾਂ ਤੇ ਨਜਰ ਮਾਰਦਿਆਂ ਸਾਨੂੰ ਤਿਆਰ ਰਹਿਣਾ ਪਵੇਗਾ ।

ਕੈਨੇਡੀਅਨ ਸਿੱਖਾਂ ਦਾ ਬੀਤੇ ਕੁਝ ਦਿਨ ਪਹਿਲਾਂ ਸਿੱਖ ਵਿਰੋਧੀ ਤੱਤਾਂ ਵਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਣ ਦੀ ਸਾਜ਼ਿਸ਼ਾ ਅਤੇ ਇਹ ਪ੍ਰਚਾਰਨਾ ਕਿ ਸਿੱਖ ਨੇ ਮੰਦਿਰ ਤੇ ਹਮਲਾ ਕੀਤਾ ਹੈ, ਬਾਰੇ, ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਹਿੰਦੂਆਂ ਨਾਲ ਨਹੀਂ ਸਗੋਂ ਭਾਰਤ ਸਰਕਾਰ ਦੀ ਕੈਨੇਡਾ ਵਿਚ ਦਖਲਅੰਦਾਜ਼ੀ ਨਾਲ ਹੈ। ਸਿੱਖ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਹਿੰਦੂ ਮੰਦਿਰ ਵਿੱਚ ਸਮਾਗਮ - ਜਿੱਥੇ ਭਾਰਤੀ ਕੌਂਸਲਰ ਸਟਾਫ਼ ਭਾਰਤੀ ਪ੍ਰਵਾਸੀਆਂ ਨੂੰ ਸਰਕਾਰੀ ਪੈਨਸ਼ਨਾਂ ਲਈ ਅਰਜ਼ੀ ਦੇਣ ਵਿੱਚ ਮਦਦ ਕਰ ਰਿਹਾ ਸੀ - ਖਾਲਿਸਤਾਨ ਪੱਖੀ ਸਿੱਖਾਂ 'ਤੇ ਨਜ਼ਰ ਰੱਖਣ ਲਈ ਨਿਗਰਾਨੀ ਦੇ ਯਤਨਾਂ ਦਾ ਹਿੱਸਾ ਸੀ। ਜਦਕਿ ਮੰਦਿਰ ਦੇ ਪ੍ਰਧਾਨ ਮਧੂਸੂਦਨ ਲਾਮਾ ਦੇ ਅਨੁਸਾਰ, ਉਸ ਸਮੇਂ ਇਮਾਰਤ ਦੇ ਅੰਦਰ 1,000 ਲੋਕਾਂ ਵਿੱਚੋਂ ਵਡੀ ਗਿਣਤੀ'ਚ ਸਿੱਖ ਵੀਂ ਹਾਜ਼ਿਰ ਸਨ। ਹਿੰਦੂ ਸਭਾ ਮੰਦਰ ਦੇ ਬਾਹਰ ਐਤਵਾਰ ਦੇ ਪ੍ਰਦਰਸ਼ਨ ਦੇ ਪ੍ਰਬੰਧਕ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਇਹ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਕਿਸੇ ਕਿਸਮ ਦੀ ਕੌਈ ਧਾਰਮਿਕ ਲੜਾਈ ਨਹੀਂ ਹੈ, ਇਹ ਕਿਸੇ ਪੂਜਾ ਸਥਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਸੀ ਜਦਕਿ ਸਾਡਾ ਵਿਰੋਧ ਕਰਨ ਦਾ ਕਾਰਨ ਭਾਰਤ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਸਖ਼ਤੀ ਸੀ।