ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰੀਸ ਪੇਨ ਅਤੇ ਜੇਲ੍ਹ ਮੰਤਰੀ ਜੀਓਫਲੀ ਨੇ ਦਿੱਤਾ ਜੁਗਨਦੀਪ ਸਿੰਘ ਜਵਾਹਰਵਾਲਾ ਦੀ ਚੋਣ ਮੁਹਿੰਮ ਨੂੰ ਹੁਲਾਰਾ  

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰੀਸ ਪੇਨ ਅਤੇ ਜੇਲ੍ਹ ਮੰਤਰੀ ਜੀਓਫਲੀ ਨੇ ਦਿੱਤਾ ਜੁਗਨਦੀਪ ਸਿੰਘ ਜਵਾਹਰਵਾਲਾ ਦੀ ਚੋਣ ਮੁਹਿੰਮ ਨੂੰ ਹੁਲਾਰਾ  
Australian Foreign Minister Maris Payne

ਅੰਮ੍ਰਿਤਸਰ ਟਾਈਮਜ਼

ਲਹਿਰਾਗਾਗਾ, 3 ਮਈ  (ਜਗਸੀਰ ਲੌਂਗੋਵਾਲ ) - 21 ਮਈ ਨੂੰ ਹੋਣ ਜਾ ਰਹੀਆਂ ਆਸਟ੍ਰੇਲੀਆ ਪਾਰਲੀਮੈਂਟ ਦੀਆਂ ਚੋਣਾਂ ਦਾ ਮੈਦਾਨ ਦਿਨੋ ਦਿਨ ਭਖਦਾ ਜਾ ਰਿਹਾ ਹੈ , ਚੋਣ ਲੜ ਰਹੀਆਂ ਦੋ ਪ੍ਰਮੁੱਖ ਪਾਰਟੀਆਂ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ  । ਚੀਫਲੀ ਪਾਰਲੀਮੈਂਟ ਹਲਕੇ ਤੋਂ ਚੋਣ ਲੜ ਰਹੇ ਲਿਬਰਲ ਪਾਰਟੀ ਦੇ ਪੰਜਾਬੀ ਉਮੀਦਵਾਰ ਜੁਗਨਦੀਪ ਸਿੰਘ ਜਵਾਹਰਵਾਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ  ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰੀਸ ਪੇਨ ਅਤੇ   ਜੇਲ੍ਹ ਮੰਤਰੀ ਜੀਓਫ ਲੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਲਿਬਰਲ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਚੀਫਲੀ ਪਾਰਲੀਮੈਂਟ ਹਲਕੇ ਤੋਂ ਜੁਗਨਦੀਪ ਸਿੰਘ ਜਵਾਹਰਵਾਲਾ ਨੂੰ ਵੱਡੇ ਮਾਰਜਨ ਨਾਲ ਜਿਤਾਉਣ ਦੀ ਅਪੀਲ ਕੀਤੀ । ਖਚਾਖਚ ਭਰੇ ਹੋਏ ਹਾਲ ਦੇ ਵਿੱਚ ਵਿਦੇਸ਼ ਮੰਤਰੀ ਮੈਰੀਸ ਪੇਨ ਨੇ ਬੋਲਦਿਆਂ ਕਿਹਾ ਕਿ  ਲਿਬਰਲ ਸਰਕਾਰ ਦੁਆਰਾ ਕਵਿਡ 19 ਦੌਰਾਨ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਨਾਗਰਿਕਾਂ ਦੀ ਹਰ ਪੱਖੋਂ ਮੱਦਦ ਕੀਤੀ ਗਈ ਹੈ , ਉਨ੍ਹਾਂ ਦੀ ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ਕਾਰਨ  ਬੇਰੁਜ਼ਗਾਰੀ ਦੀ ਦਰ ਘਟ ਗਈ ਹੈ l ਇਸ ਮੌਕੇ ਬੋਲਦਿਆਂ ਜੇਲ੍ਹ ਮੰਤਰੀ ਜੀਓਫ ਲੀ ਦੁਆਰਾ  ਜੁਗਨਦੀਪ ਸਿੰਘ ਦੁਆਰਾ ਵੱਖ ਵੱਖ ਸਮੇਂ ਤੇ ਮਾਪਿਆਂ ਦੇ ਵੀਜ਼ੇ , ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਜੁਗਨਦੀਪ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ । ਵਿੱਚ ਜੁਗਨਦੀਪ ਸਿੰਘ ਜਵਾਹਰਵਾਲਾ ਵੱਲੋਂ ਸਾਰੇ ਮਹਿਮਾਨਾਂ ਅਤੇ ਮੰਤਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਦੀ ਚੋਣ ਨੂੰ  ਆਪਣੀ ਚੋਣ ਸਮਝ ਕੇ ਲੜਨ ਦੀ ਅਪੀਲ ਕੀਤੀ ਗਈ ।