ਨਕਲੀ ਪਾਸਟਰਾਂ ਦੇ ਖ਼ਿਲਾਫ਼ ਮੁਹਿੰਮ ਦਾ ਐਲਾਨ

ਨਕਲੀ ਪਾਸਟਰਾਂ ਦੇ ਖ਼ਿਲਾਫ਼ ਮੁਹਿੰਮ ਦਾ ਐਲਾਨ

ਸਿੱਖ ਤੇ ਇਸਾਈ ਆਗੂਆਂ ਵਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:  ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕਰਨ ਪਹੁੰਚੇ ਈਸਾਈ ਭਾਈਚਾਰੇ ਦੇ ਜਿੰਮੇਵਾਰ ਆਗੂ। ਜਿਸ ਵਿਚ ਐਂਜਲੀਕਰਨ ਚਰਚ ਆਫ ਇੰਡੀਆ ਦੀ ਸੈਕਟਰੀ ਮਧਲੀਕਾ ਜੌਏਸ ਅਤੇ ਚਰਚ ਆਫ ਇੰਡੀਆ ਦੇ ਬਿਸ਼ਪ ਦੀ ਅਗਵਾਈ ਵਿਚ ਆਏ ਵਫ਼ਦ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।
ਜਿਸ ਵਿਚ ਜਥੇਦਾਰ ਸਾਹਿਬ ਨੇ ਸਬੂਤਾਂ ਸਣੇ ਸਾਹਮਣੇ ਰੱਖੀਆਂ ਸਾਰੀਆਂ ਗੱਲਾਂ, ਕਿਵੇਂ ਪਿੰਡਾਂ ਦੇ ਭੋਲੇ ਭਾਲੇ ਸਿੱਖਾਂ ਨੂੰ ਵਹਿਮਾ- ਭਰਮਾਂ ਵਿੱਚ ਪਾਕੇ ਸਿੱਖੀ ਨਾਲੋਂ ਤੋੜਿਆ ਜਾ ਰਿਹਾ ਹੈ।ਈਸਾਈ ਧਰਮ ਦੇ ਆਗੂਆਂ ਕਬੂਲਿਆ ਕਿ ਚਮਤਕਾਰ ਦੇ ਨਾਂਅ  ਸਟੇਜਾ ਤੇ ਕੀਤੇ ਜਾ ਰਹੇ ਨਾਟਕਾਂ ਦਾ ਪਵਿੱਤਰ ਬਾਈਬਲ ਅਤੇ ਈਸਾ ਜੀ ਦੇ ਮਿਸ਼ਨ ਦਾ ਕੋਈ ਸਬੰਧ ਨਹੀ,ਬਾਈਬਲ ਅਨੁਸਾਰ ਐਸਾ ਕਰਨਾ ਗਲਤ ਹੈ, ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਇਸ ਮੋਕੇ ਸਿੰਘ ਸਹਿਬ ਨੇ ਵੀ ਸਖਤ ਸ਼ਬਦਾਂ ਵਿਚ ਨਕਲੀ ਪਾਸਟਰਾਂ ਦੀਆਂ ਕਾਰਵਾਈਆਂ ਤੇ ਸਰਕਾਰ ਨੂੰ ਦਖਲ ਦੇਣ ਦਾ ਆਦੇਸ਼ ਦਿੱਤਾ ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਇਸ ਮੀਟਿੰਗ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,ਸਿੰਘ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਈਸਾਈ ਭਾਈਚਾਰੇ ਦੇ ਆਗੂ ਖਿੱਚ ਦਾ ਕੇਂਦਰ ਬਿੰਦੂ ਰਹੇ।

ਇਸ ਸਮੇਂ ਜਥੇਬੰਦੀ ਯੁਨਾਇਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋੰ ਸਬੂਤਾਂ ਸਮੇਤ ਨਕਲੀ ਪਾਸ਼ਟਰਾਂ ਦੀਆਂ ਕਰਤੂਤਾਂ ਨੂੰ ਨੰਗਾ ਕੀਤਾ ਗਿਆ।ਅੰਮ੍ਰਿਤਸਰ ਵਿੱਚ ਇਸਾਈ ਪਾਸਟਰ ਵੱਲੋੰ ਕਰੂਸੇਡ ਦੇ ਐਲਾਨ ਸੰਬੰਧੀ ਵੀ ਸਵਾਲ ਕੀਤੇ।ਗੁਰੂ ਸਾਹਿਬ ਦੀਆਂ ਬੇਅਦਬੀਆਂ ਸੰਬੰਧੀ ਵੀ ਸਬੂਤ ਦਿੱਤੇ ਜਿੰਨਾਂ  ਪਿੱਛੇ ਇਸਾਈ ਪਾਸਟਰਾਂ ਦਾ ਹੱਥ ਸੀ।ਇਸ ਉਤੇ ਇਸਾਈ ਐਂਜਲੀਕਲ ਚਰਚ ਦੇ ਬਿਸ਼ਪ ਨੇ ਕਿਹਾ ਕੇ ਇਹ ਸਾਰੇ ਜਾਹਲੀ ਹਨ।ਜੋ ਕੁਝ ਇਹ ਕਰ ਰਹੇ ਹਨ ਬਾਈਬਲ ਅਨੁਸਾਰ ਗਲਤ ਹੈ।ਇਹਨਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।ਨਾਲ ਹੀ ਬਿਸ਼ਪ ਵੱਲੋੰ ਸਬੂਤ ਦਿੱਤੇ ਗਏ ਜੋ ਇਹ ਪਾਸਟਰਾਂ ਠੱਗੀਆਂ ਮਾਰ ਰਹੇ ਹਨ।ਇਹਨਾਂ ਪਾਸਟਰਾਂ ਨੂੰ ਬਾਹਰੋਂ ਫੰਡਿੰਗ ਹੋ ਰਹੀ ਹੈ।ਜਿਸ ਨਾਲ ਇਹ ਇਸਾਈ ਧਰਮ ਨੂੰ ਬਦਨਾਮ ਕਰ ਰਹੇ ਹਨ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇੱਕ ਸਾਂਝੀ ਕਮੇਟੀ ਬਣਾਈ ਜਾਵੇਗੀ।ਜਿਸ ਵਿੱਚ ਪੰਜ ਇਸਾਈ ਨੁਮਾਇੰਦੇ ਅਤੇ ਪੰਜ ਸਿੱਖ ਨੁਮਾਇੰਦੇ ਸਾਂਝੇ ਰੂਪ ਵਿੱਚ ਸਰਕਾਰ ਨੂੰ ਇਹਨਾਂ ਝੂਠੇ ਡੇਰੇਦਾਰ ਠੱਗ ਪਾਸਟਰਾਂ ਬਾਰੇ ਦੱਸ ਕੇ ਕਾਰਵਾਈ ਕਰਵਾਉਣ ਦਾ ਯਤਨ ਕਰਨਗੇ।ਨਾਲ ਹੀ ਕਿਹਾ ਕਿ ਕੋਈ ਵੀ ਅਸਲੀ ਜਾਂ ਨਕਲੀ ਪਾਦਰੀ ਸਿੱਖਾਂ ਵਾਲਾ ਭੇਸ ਬਣਾ ਕੇ ਗੁਮਰਾਹਕੁੰਨ ਪ੍ਰਚਾਰ ਨਾ ਕਰੇ ਨਹੀਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।