ਕੋਰੋਨਾ ਦੇ ਡਰ  ਕਾਰਣ 3 ਖਿਡਾਰੀਆਂ ਨੇ ਛੱਡਿਆ ਆਈਪੀਐੱਲ 2021

ਕੋਰੋਨਾ ਦੇ ਡਰ  ਕਾਰਣ 3 ਖਿਡਾਰੀਆਂ ਨੇ ਛੱਡਿਆ ਆਈਪੀਐੱਲ 2021

 ਨਹੀਂ ਖੇਡਣਗੇ ਇਕ ਵੀ ਮੈਚ

 ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ ਦੇ 14ਵੇਂ ਸੀਜ਼ਨ ਦੇ ਐਤਵਾਰ ਨੂੰ 20 ਮੁਕਾਬਲੇ ਹੋ ਗਏ ਹਨ। ਇਸ ਦੌਰਾਨ ਆਈ ਹੈ ਕਿ ਕਈ ਖਿਡਾਰੀਆਂ ਨੇ ਆਈਪੀਐੱਲ 2021 ਛੱਡਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਵੀ ਕੁਝ ਖਿਡਾਰੀ ਟੂਰਨਾਮੈਂਟ ਤੋਂ ਹਟ ਚੁੱਕੇ ਹਨ ਅਤੇ ਹੁਣ ਖ਼ਬਰ ਹੈ ਕਿ ਇਕੋ ਸਮੇਂ ਤਿੰਨ ਆਸਟ੍ਰੇਲੀਆਈ ਖਿਡਾਰੀਆਂ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਸਾਰੇ ਖਿਡਾਰੀ ਆਈਪੀਐੱਲ ਦੇ 14ਵੇਂ ਸੀਜ਼ਨ ਦੇ ਬਾਇਓ-ਬਬਲ ਤੋਂ ਬਾਹਰ ਹੋ ਜਾਣਗੇ।

ਕ੍ਰਿਕਟ ਆਸਟ੍ਰੇਲੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆਈ ਟੀਮ ਦੇ ਸਪਿਨਰ ਏਡਮ ਜੈਮਪਾ, ਕੇਨ ਰਿਚਰਡਸਨ ਅਤੇ ਐਂਡਰਿਊ ਟਾਏ ਨੇ ਦੇਸ਼ ਦੇ ਵੱਧਦੇ ਕੋਵਿਡ-19 ਮਾਮਲਿਆਂ ’ਚ ਆਈਪੀਐੱਲ 2021 ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਐਤਵਾਰ ਦੀ ਰਾਤ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਆਰ ਅਸ਼ਵਿਨ ਵੀ ਕੋਰੋਨਾ ਕਾਰਨ ਆਈਪੀਐੱਲ ਦੇ ਇਸ ਸੀਜ਼ਨ ਤੋਂ ਹਟ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਦਾ ਸਪੋਰਟ ਕਰਨਾ ਚਾਹੁੰਦੇ ਹਨ, ਜੋ ਇਸ ਸਮੇਂ ਕੋਰੋਨਾ ਨਾਲ ਲੜ ਰਹੇ ਹਨ।ਏਜਮ ਜੈਮਪਾ ਅਤੇ ਕੇਨ ਰਿਚਰਡਸਨ ਆਈਪੀਐੱਲ 2021 ’ਚ ਆਰਸੀਬੀ ਦਾ ਹਿੱਸਾ ਸਨ, ਜਦਕਿ ਐਂਡਰਿਊ ਟਾਏ ਰਾਜਸਥਾਨ ਰਾਇਲਜ਼ ਦਾ ਹਿੱਸਾ ਸਨ। ਹਾਲਾਂਕਿ, ਜੈਪਮਾ ਇਸ ਸੀਜ਼ਨ ’ਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਲਈ ਇਕ ਵੀ ਮੈਚ ਨਹੀਂ ਖੇਡ ਪਾਏ ਸਨ, ਜਦਕਿ ਕੇਨ ਰਿਚਰਡਸਨ ਸਿਰਫ਼ ਇਕ ਮੈਚ ਇਸ ਵਾਰ ਖੇਡ ਸਕੇ ਸਨ। ਉਥੇ ਹੀ ਐਂਡਰਿਊ ਟਾਏ ਨੂੰ ਵੀ ਇਸ ਸੀਜ਼ਨ ’ਚ ਰਾਜਸਥਾਨ ਵੱਲੋਂ ਮੌਕਾ ਨਹੀਂ ਮਿਲਿਆ ਸੀ।