ਪਿੰਡਾਂ ਦੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਨੀਤੀ ਨੂੰ ਹਰੀ ਝੰਡੀ ਮਿਲੀ

ਪਿੰਡਾਂ ਦੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਨੀਤੀ ਨੂੰ ਹਰੀ ਝੰਡੀ ਮਿਲੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੇਘਰੇ ਪੇਂਡੂ ਪਰਿਵਾਰਾਂ ਨੂੰ ਘਰ ਬਣਾਉਣ ਲਈ ਜ਼ਮੀਨ ਦੇਣ ਦੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਤਹਿਤ ਪਿੰਡਾਂ ਦੇ ਬੇਘਰੇ ਪਰਿਵਾਰਾਂ ਨੂੰ 5-5 ਮਰਲੇ ਦੇ 132620 ਪਲਾਟ ਦਿੱਤੇ ਜਾਣਗੇ ਪਰ ਨੀਤੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਪਲਾਟ ਉਨ੍ਹਾਂ ਪਿੰਡਾਂ ਵਿੱਚ ਹੀ ਦਿੱਤੇ ਜਾਣਗੇ ਜਿਨ੍ਹਾਂ ਪੰਚਾਇਤਾਂ ਕੋਲ ਜ਼ਮੀਨ ਹੈ।

ਮੁੱਖ ਮੰਤਰੀ ਨੇ 22 ਜਨਵਰੀ ਨੂੰ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਮਕਸਦ ਵਾਸਤੇ ਲੋੜੀਂਦੀ ਜ਼ਮੀਨ ਦੀ ਸ਼ਨਾਖਤ ਕਰਨ ਤੋਂ ਬਾਅਦ ਇਸ ਲਈ ਵਿਸ਼ੇਸ਼ ਮੁਹਿੰਮ ਆਰੰਭਣ ਲਈ ਆਖਿਆ ਸੀ। ਦਿਹਾਤੀ ਵਿਕਾਸ ’ਤੇ ਪੰਚਾਇਤ ਵਿਭਾਗ ਵੱਲੋਂ ਪੇਸ਼ ਕੀਤੇ ਮਸੌਦੇ ਦੇ ਹੇਠ ਮੁੱਖ ਮੰਤਰੀ ਨੇ ਹਰੇਕ ਪਿੰਡ ਵਿੱਚ ਘਟੋ-ਘੱਟ 10 ਬੇਘਰੇ ਪਰਿਵਾਰਾਂ ਨੂੰ ਪਲਾਟ ਅਲਾਟ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਸੀ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤਾਂ ਕੋਲ ਜ਼ਮੀਨ ਹੈ।

ਪਲਾਟ ਅਲਾਟ ਕਰਨ ਸਬੰਧੀ ਜ਼ਿਲ੍ਹਾ ਵਾਰ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ 860 ਪੰਚਾਇਤਾਂ ’ਚ 8600 ਬੇਘਰੇ ਪਰਿਵਾਰਾਂ ਨੂੰ ਪਲਾਟ ਦਿੱਤੇ ਜਾਣਗੇ, ਜਦਕਿ ਬਠਿੰਡਾ ਜ਼ਿਲ੍ਹੇ ਦੀਆਂ 314 ਪੰਚਾਇਤਾਂ ’ਚ 3140 ਪਲਾਟ ਅਤੇ ਬਰਨਾਲਾ ’ਚ 175 ਪੰਚਾਇਤਾਂ ਵੱਲੋਂ 1750 ਪਲਾਟ ਦਿੱਤੇ ਜਾਣਗੇ।

ਫਿਰੋਜ਼ਪੁਰ ਜ਼ਿਲ੍ਹੇ ਦੀਆਂ 838 ਪੰਚਾਇਤਾਂ ’ਚ 8380 ਪਲਾਟ, ਫਾਜ਼ਿਲਕਾ ਦੀਆਂ 435 ਪੰਚਾਇਤਾਂ ’ਚ 4350 ਪਲਾਟ ਅਤੇ ਫਰੀਦਕੋਟ ਜ਼ਿਲ੍ਹੇ ’ਚ 2430 ਪਲਾਟ ਦਿੱਤੇ ਜਾਣਗੇ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 429 ਪਿੰਡਾਂ ’ਚ 4290 ਪਲਾਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ 1279 ਪੰਚਾਇਤਾਂ ਵੱਲੋਂ 12790 ਪਲਾਟ ਦਿੱਤੇ ਜਾਣਗੇ।

ਹੁਸ਼ਿਆਰਪੁਰ ਜ਼ਿਲ੍ਹੇ ਦੇ 1405 ਪਿੰਡਾਂ ’ਚ 14050, ਜਲੰਧਰ ਦੇ 890 ਪਿੰਡਾਂ ’ਚ 8900, ਕਪੁਰਥਲਾ ਦੇ 546 ਪਿੰਡਾਂ ’ਚ 5460, ਲੁਧਿਆਣਾ ਦੇ 943 ਪਿੰਡਾਂ ’ਚ 9430, ਮਾਨਸਾ ਦੇ 245 ਪਿੰਡਾਂ ’ਚ 2450, ਸ੍ਰੀ ਮੁਕਤਸਰ ਸਾਹਿਬ ਦੇ 269 ਪਿੰਡਾਂ ਵਿੱਚ 2690, ਮੋਗਾ ਦੇ 340 ਪਿੰਡਾਂ ਵਿੱਚ 3400, ਸ਼ਹੀਦ ਭਗਤ ਸਿੰਘ ਨਗਰ ਦੇ 466 ਪਿੰਡਾਂ ਵਿੱਚ 4660, ਪਟਿਆਲਾ ਦੇ 1038 ਪਿੰਡਾਂ ਵਿੱਚ 10380, ਰੋਪੜ ਦੇ 611 ਪਿੰਡਾਂ ਵਿੱਚ 1110, ਪਠਾਨਕੋਟ ਦੇ 421 ਪਿੰਡਾਂ ਵਿੱਚ 4210, ਸੰਗਰੂਰ ਦੇ 599 ਪਿੰਡਾਂ ਵਿੱਚ 5990, ਐਸ.ਏ.ਐਸ.ਨਗਰ ਦੇ 341 ਪਿੰਡਾਂ ਵਿੱਚ 3410 ਅਤੇ ਤਰਨਤਾਰਨ ਦੇ 575 ਪਿੰਡਾਂ ਵਿੱਚ 5750 ਪਲਾਟ ਦਿੱਤੇ ਜਾਣਗੇ।