ਪੰਜਾਬ ਵਿਚ ਅੱਜ ਰਾਤ ਤੋਂ ਪੈਟਰੋਲ 5 ਰੁਪਏ, ਡੀਜ਼ਲ 1 ਰੁਪਏ ਸਸਤਾ ਮਿਲੇਗਾ

ਪੰਜਾਬ ਵਿਚ ਅੱਜ ਰਾਤ ਤੋਂ ਪੈਟਰੋਲ 5 ਰੁਪਏ, ਡੀਜ਼ਲ 1 ਰੁਪਏ ਸਸਤਾ ਮਿਲੇਗਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਅੱਜ ਇਸ ਸਰਕਾਰ ਦਾ ਤੀਜਾ ਬਜਟ ਪੇਸ਼ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਪੈਟ੍ਰੋਲ 5 ਰੁਪਏ ਤੇ ਡੀਜ਼ਲ 1 ਰਪਏ ਸਸਤਾ ਹੋਵੇਗਾ।  ਪੰਜਾਬ ਵਿਚ ਸੋਮਵਾਰ ਰਾਤ 12 ਵਜੇ ਤੋਂ ਹੀ ਨਵੇਂ ਤੇਲ ਦੇ ਰੇਟ ਲਾਗੂ ਹੋਣਗੇ।  

ਪੰਜਾਬ ਸਰਕਾਰ ਦੇ ਇਸ ਫੈਂਸਲੇ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੇਰੀ ਸਰਕਾਰ ਨੇ ਪੰਜਾਬ ਵਿੱਚ ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਪ੍ਰਤੀ ਲੀਟਰ ਸਸਤਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇਸ ਕਦਮ ਨਾਲ ਪੰਜਾਬ ਦੇ ਪੈਟਰੋਲ ਉਤਪਾਦਾਂ ਦੀਆਂ ਕੀਮਤਾਂ ਬਾਕੀ ਸੂਬਿਆਂ ਦੇ ਪੈਟਰੋਲ-ਡੀਜ਼ਲ ਦੇ ਰੇਟਾਂ ਦੇ ਬਰਾਬਰ
ਹੋ ਸਕੇਗੀ।"