ਪੰਜਾਬ ਵਿਚ ਮਹਿੰਗੀਆਂ ਕਾਰਾਂ ਰਾਹੀਂ ਚਲਦੀ ਨਸ਼ਿਆਂ ਦੀ ਸਪਲਾਈ ਲਾਈਨ ਦਾ ਖੁਲਾਸਾ ਹੋਇਆ

ਪੰਜਾਬ ਵਿਚ ਮਹਿੰਗੀਆਂ ਕਾਰਾਂ ਰਾਹੀਂ ਚਲਦੀ ਨਸ਼ਿਆਂ ਦੀ ਸਪਲਾਈ ਲਾਈਨ ਦਾ ਖੁਲਾਸਾ ਹੋਇਆ
ਗ੍ਰਿਫ਼ਤਾਰ ਕੀਤੇ ਵਿਅਕਤੀ ਕੋਲੋਂ ਫੜ੍ਹੀਆਂ ਗਈਆਂ ਕਾਰਾਂ

ਪਟਿਆਲਾ: ਪੰਜਾਬ ਵਿਚ ਮਹਿੰਗੀਆਂ ਕਾਰਾਂ ਰਾਹੀਂ ਚਲਦੀ ਨਸ਼ਿਆਂ ਦੀ ਸਪਲਾਈ ਲਾਈਨ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਪੁਲਿਸ ਨੇ ਹਰਿਆਣਾ ਵਾਸੀ ਜਸਵਿੰਦਰ ਸਿੰਘ ਸਰਪੰਚ ਨਾਮੀਂ ਸਖਸ਼ ਨੂੰ ਉਸਦੀ ਔਰਤ ਸਾਥੀ ਨਾਲ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ 3.2 ਕਿੱਲੋਂ ਅਫੀਮ ਫੜੀ ਗਈ ਹੈ। 

ਪੁਲਿਸ ਮੁਤਾਬਿਕ ਇਹ ਜੋੜੀ ਮਹਿੰਗੀਆਂ ਕਾਰਾਂ ਵਿਚ ਪੰਜਾਬ ਅੰਦਰ ਨਸ਼ੇ ਦੀ ਸਪਲਾਈ ਕਰਦੇ ਸਨ। ਇਹ ਸਪਲਾਈ ਖਰੀਦਦਾਰਾਂ ਵਲੋਂ ਦਿੱਤੇ ਜਾਂਦੇ ਆਰਡਰ 'ਤੇ ਹੁੰਦੀ ਸੀ। ਨਸ਼ਾ ਸਪਲਾਈ ਕਰਨ ਲਈ ਇਹ ਲੋਕ ਔਡੀ ਅਤੇ ਹੋਰ ਮਹਿੰਗੀਆਂ ਕਾਰਾਂ ਦੀ ਵਰਤੋਂ ਕਰਦੇ ਸਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਲੋਕ ਪੰਜਾਬ ਦੇ ਅਮੀਰ ਵਰਗ ਨਾਲ ਸਬੰਧਿਤ ਲੋਕਾਂ ਨੂੰ ਨਸ਼ਾ ਮੁਹੱਈਆ ਕਰਾਉਂਦੇ ਸਨ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਕਈ ਵੱਡੇ ਨਾਮਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। 

ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਇਸ ਤੋਂ ਪਹਿਲਾਂ ਵੀ ਨਸ਼ੇ ਨਾਲ ਸਬੰਧਿਤ ਮਾਮਲੇ ਵਿਚ 8 ਸਾਲ ਸਜ਼ਾ ਕੱਟ ਚੁੱਕਿਆ ਹੈ ਤੇ ਕੁਝ ਸਮਾਂ ਪਹਿਲਾਂ ਹੀ ਰਿਹਾਅ ਹੋ ਕੇ ਆਇਆ ਸੀ।