ਰੀਟਰੀਟ ਸੈਰਾਮਨੀ ਵਿਚ ਭਾਰਤ ਵਾਲੇ ਪਾਸੇ ਦਰਸ਼ਕਾਂ ਦੀ ਗੈਲਰੀ ਖਾਲੀ ਰਹੀ

ਰੀਟਰੀਟ ਸੈਰਾਮਨੀ ਵਿਚ ਭਾਰਤ ਵਾਲੇ ਪਾਸੇ ਦਰਸ਼ਕਾਂ ਦੀ ਗੈਲਰੀ ਖਾਲੀ ਰਹੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਨੇ ਕੰਟਰੋਲ ਰੇਖਾ ਪਾਰ ਕਰਕੇ ਕੱਲ੍ਹ ਕੀਤੇ ਹਮਲੇ ਤੋਂ ਪਿੱਛੋਂ ਪਾਕਿਸਤਾਨ ਦੇ ਸੰਭਾਵੀ ਪ੍ਰਤੀਕਰਮ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸੇ ਕਵਾਇਦ ਹੇਠ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਸਰਹੱਦ ਨਾਲ ਜੁੜੇ ਪੰਜਾਬ ਸਮੇਤ 4 ਰਾਜਾ੬ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ ਆਉਣ ਵਾਲੇ ਇਲਾਕੇ ਖਾਲੀ ਕਰਵਾਉਣ ਦੀ ਹਦਾਇਤ ਦਿੱਤੀ ਹੈ। ਭਾਰਤ-ਪਾਕਿ ਸਰਹੱਦ ‘ਤੇ ਹੋਣ ਵਾਲੀ ਰੀਟਰੀਟ ਸੈਰਾਮਨੀ ਵਿਚ ਭਾਰਤ ਵਾਲੇ ਪਾਸੇ ਦਰਸ਼ਕਾਂ ਦੀ ਗੈਲਰੀ ਖਾਲੀ ਰਹੀ ਜਦਕਿ ਪਾਕਿਸਤਾਨ ਵਾਲੇ ਪਾਸੇ ਲੋਕ ਹਾਜ਼ਰ ਸਨ। ਗ੍ਰਹਿ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਤਾਜ਼ਾ ਸੂਰਤੇ ਹਾਲ ‘ਚ ਸਰਹੱਦ ਦੇ ਨਾਲ ਲਗਦੇ 10 ਕਿਲੋਮੀਟਰ ਤੱਕ ਦੇ ਪਿੰਡ ਖਾਲੀ ਕਰਵਾਉਣ ਲਈ ਕਿਹਾ ਹੈ। ਇਨ੍ਹਾਂ ‘ਚ ਤਰਨਤਾਰਨ ਦੇ ਨਾਲ ਲਗਦੇ ਪਿੰਡ ਗਿਲਪਨਅਤੇ ਛੀਨਾ ਬਿਧੀਚੰਦ ਸ਼ਾਮਿਲ ਹਨ। ਰਾਜਨਾਥ ਸਿੰਘ ਨੇ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਰਾਜਾ੬ ਦੇ ਰਹੱਦੀ ਇਲਾਕਿਆਂ ‘ਚ ਸੁਰੱ ਖਿਆ ਚੌਕਸੀ ਜਾਰੀ ਕਰ ਦਿੱਤੀ ਹੈ। ਗੁਜਰਾਤ ਦੇ ਕੱਛ ਦੇ ਨਾਲ ਲਗਦੀ ਸਰਹੱਦ ‘ਤੇ ਵੀ ਸੁਰੱ ਖਿਆ ਇੰਤਜ਼ਾਮ ਵਧਾ ਦਿੱਤੇ ਗਏ ਹਨ। ਇਥੋਂ ਤੱਕ ਕਿ ਸਮੁੰਦਰੀ ਸੁਰੱ ਖਿਆ ਸਬੰਧੀ ਹਾਈ ਅਲਰਟ ਜਾਰੀ ਕਰਦਿਆਂ ਮਛੇਰਿਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸਰਹੱਦੀ ਇਲਾਕਿਆਂ ‘ਚ ਬੀ. ਐਸ. ਐਫ. ਦੀ ਹੋਰ ਨਫਰੀ ਭੇਜੀ ਜਾ ਰਹੀ ਹੈ। ਹਸਪਤਾਲਾਂ ਨੂੰ ਵੀ ਐਮਰਜੈਂਸੀ ਹਾਲਤ ‘ਚ ਸੇਵਾਵਾਂ ਦੇਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ, ਡਾਕਟਰਾਂ ਅਤੇ ਨਰਸਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਕੂਲਾਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।