’84 ਸਿੱਖ ਕਤਲੇਆਮ : ਪੁਲੀਸ ਦਾ ਦਾਅਵਾ- ਕੇਸ ਦਰਜ ਕਰਨ ਦਾ ਗਲਤ ਹੁਕਮ ਦਿੱਤਾ

’84 ਸਿੱਖ ਕਤਲੇਆਮ : ਪੁਲੀਸ ਦਾ ਦਾਅਵਾ- ਕੇਸ ਦਰਜ ਕਰਨ ਦਾ ਗਲਤ ਹੁਕਮ ਦਿੱਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਪੁਲਿਸ ਨੇ ਸ਼ਹਿਰ ਦੀ ਇਕ ਅਦਾਲਤ ਨੂੰ ਦੱਸਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਐਫ.ਆਈ.ਆਰ. ਦਰਜ ਕਰਨ ਦੀ ਗਲਤ ਹਦਾਇਤ ਕੀਤੀ ਹੈ। ਜਾਂਚ ਏਜੰਸੀ ਨੇ ਮੈਜਿਸਟਰੇਟੀ ਅਦਾਲਤ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਲਈ ਬਿਨੈਕਾਰ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਸਰਕਾਰ ਵਲੋਂ ਦਾਇਰ ਨਜ਼ਰਸਾਨੀ ਪਟੀਸ਼ਨ ‘ਤੇ ਦਲੀਲਾਂ ਸੁਣਨ ਪਿੱਛੋਂ ਵਿਸ਼ੇਸ਼ ਜੱਜ ਪਿਤੰਬਰ ਦੱਤ ਨੇ ਹੋਰ ਦਲੀਲਾਂ ਸੁਣਨ ਲਈ ਮਾਮਲੇ ਦੀ ਸੁਣਵਾਈ 27 ਮਾਰਚ ‘ਤੇ ਪਾ ਦਿੱਤੀ ਹੈ।