‘ਨੇਸ਼ਨ-ਸਟੇਟ’ ਬਾਰੇ ਸਿੱਖ ਬੁੱਧੀਜੀਵੀਆਂ ਦੇ ਭਰਮ ਭੁਲੇਖੇ

‘ਨੇਸ਼ਨ-ਸਟੇਟ’ ਬਾਰੇ ਸਿੱਖ ਬੁੱਧੀਜੀਵੀਆਂ ਦੇ ਭਰਮ ਭੁਲੇਖੇ

ਗੁਲਾਮ ਮਾਨਸਿਕਤਾ ਦਾ ਦੁਖਾਂਤ

ਜਸਪਾਲ ਸਿੰਘ ਸਿੱਧੂ

… ਹੈਰਾਨੀ ਹੁੰਦੀ ਹੈ ਕਿ ਸਿੱਖ ਖਾੜਕੂ ਲਹਿਰ ਦੇ ਹਮਦਰਦ ਸਿੱਖ ਬੁੱਧੀਜੀਵੀਆਂ ਨੇ ਵੀ ਇਸ ਦੁਖਾਂਤ ਦਾ ਅੱਜ ਤੱਕ ਕੋਈ ਸੁਹਿਰਦ ਤੇ ਇਮਾਨਦਾਰੀ ਵਾਲਾ ਲੇਖਾ-ਜੋਖਾ ਨਹੀਂ ਕੀਤਾ। ਉਹ ਨੇਸ਼ਨ-ਸਟੇਟ ਦੇ ਪੁਰਾਣੇ ਸਿਆਸੀ ਮੁਹਾਵਰੇ ਨੂੰ ਜੱਫਾ ਮਾਰੀ ਬੈਠੇ ਨੇ। ਗਜ਼ਬ ਇਸ ਗੱਲ ਦਾ ਵੀ ਹੈ ਕਿ ਜਿਹੜਾ ਗੈਰ-ਸਿੱਖ ਵਿਦਵਾਨਾਂ ਨੇ ਸਿੱਖ ਦੁਖਾਂਤ ਬਾਰੇ ਕੋਈ ਪੁੱਠਾ-ਸਿੱਧਾ ਵਿਸ਼ਲੇਸ਼ਨ ਕੀਤਾ ਉਸੇ ਮਸਾਲੇ ਨੂੰ ਸਿੱਖ ਵਿਦਵਾਨ ਆਪਣੀ ‘ਸਮਝ’ ਬਣਾ ਕੇ ਪੇਸ਼ ਕਰੀ ਜਾਂਦੇ ਹਨ।
 ਪਿਛਲੇ ਦੋ ਦਹਾਕਿਆਂ ਤੋਂ ਸਿੱਖ ਦੁਖਾਂਤ ਪਿੱਛੇ ਅਸਲ ਕਾਰਨਾਂ ਦੀ ਖੋਜ ਕਰਦਿਆਂ ਅਜਮੇਰ ਸਿੰਘ ਨੇ ਪੰਜ ਕਿਤਾਬਾਂ ਲਿਖ ਦਿਤੀਆਂ। ਪਰ ਉਹ ਅਜੇ ਵੀ ਮਹਿਸੂਸ ਕਰਦਾ ਹੈ ਕਿ ਸਿੱਖ ਸੰਕਟ ਦੀ ਥਾਹ ਪਾਉਣ ਲਈ ਅਤੇ ਉਸਦੇ ਹੱਲ ਕੱਢਣ ਲਈ ਸਿੱਖ ਵਿਦਵਾਨਾਂ ਵਲੋਂ ਹੋਰ ਗੰਭੀਰ ਅਧਿਅਨ ਕਰਨ ਦੀ ਜਰੂਰਤ ਹੈ।

ਕਾਂਗਰਸ ਅਤੇ ਮੁਸਲਿਮ ਲੀਗ ਦਰਮਿਆਨ 1947 ਦੇ ਅੱਧ ਵਿਚ ਭਾਰਤੀ ਉਪ-ਮਹਾਂਦੀਪ ਨੂੰ ਆਪਸ ਵਿਚ ਵੰਡ ਲੈਣ ਸਬੰਧੀ ਹੋਏ ਸਮਝੌਤੇ ਤੋਂ ਹੀ ਸਿੱਖ ਭਾਈਚਾਰੇ ਦੇ ਬੁਰੇ ਦਿਨਾਂ ਦੀ ਦਾਸਤਾਂ ਸ਼ੁਰੂ ਹੰਦੀ ਹੈ। ਵੱਡੇ ਪੁਰਾਣੇ ਪੰਜਾਬ ਦੀ ਅਬਾਦੀ ਦਾ ਬਾਰ੍ਹਾਂ-ਤੇਰ੍ਹਾਂ ਪ੍ਰਤੀਸ਼ਤ ਖੁਸ਼ਹਾਲ ਸਿੱਖ ਬਰਾਦਰੀ ਕੋਲ ਸਮੁਚੇ ਸੂਬੇ ਦੀ ਤੀਜਾ ਹਿੱਸਾ ਖੇਤੀ ਜ਼ਮੀਨ ਤੇ ਹੋਰ ਚੰਗੇ ਸਾਧਨਾਂ ਦੀ ਮਾਲਕੀ ਸੀ। ਪੰਜਾਬ ਦੀ ਪੱਧਰੀ ਧਰਤੀ ਉਤੇ ਖਿੱਚੀ ਰੈਡਕਲਿਫ ਨਾਮੀ ਵੰਡ ਦੀ ਲਕੀਰ ਪਿਛੋਂ, ਉਜੜੇ-ਉਖੜੇ ਸਿੱਖਾਂ ਨੂੰ ਭਾਰਤੀ ਪੰਜਾਬ ਵਿਚ ਆਪਣੀਆਂ ਜਾਇਦਾਤਾਂ ਦਾ ਤੀਜਾ-ਕੁ ਹਿੱਸਾ ਪੱਲੇ ਪਿਆ। ਦਸ ਲੱਖ ਦੇ ਕਰੀਬ ਮਾਰੇ ਗਏ ਤੇ 80 ਲੱਖ ਦੇ ਨੇੜ੍ਹੇ-ਤੇੜ੍ਹੇ ਉਜੜੇ ਹਿੰਦੂ ਤੇ ਮੁਸਲਮਾਨ ਪੰਜਾਬੀਆਂ ਵਿਚ ਸਿੱਖਾਂ ਦੀ ਕਾਫੀ ਵੱਡੀ ਗਿਣਤੀ ਸੀ।
ਅੰਗਰੇਜ਼ੀ ਸਾਮਰਾਜ ਵਲੋਂ ਕਾਂਗਰਸ ਤੇ ਮੁਸਲਿਮ ਲੀਗ ਨੂੰ ਰਾਜ-ਸੱਤਾ ਸੌਂਪਣ (transfer of power) ਤੋਂ ਬਾਅਦ, 14 ਅਗਸਤ (1947) ਨੂੰ ਪਾਕਿਸਤਾਨ ਤੇ ਅਗਲੀ ਰਾਤ ਦੇ ਬਾਰ੍ਹਾਂ ਵਜੇ ਇੰਡੀਆ- ਦੋ ਨੇਸ਼ਨ-ਸਟੇਟਾਂ- ਨੇ ਉਪ-ਮਹਾਂਦੀਪ ਵਿਚ ਜਨਮ ਲੈ ਲਿਆ। ਸਿੱਖ ਜਿਹੜੇ ਆਪਣੇ ਆਪ ਨੂੰ ‘ਤੀਜੀ ਧਿਰ’ ਦੇ ਤੌਰ ਤੇ ਚਿਤਵਦੇ ਵੀ ਤੇ ਵਿਚਰਦੇ ਵੀ ਰਹੇ ਸਨ, ਭਾਰਤ ਵਿਚ ਸਿਰਫ ਛੋਟੀ ਜਿਹੀ ਘੱਟ-ਗਿਣਤੀ (ਕੁਲ ਵਸੋਂ ਦਾ ਦੋ ਪ੍ਰਤੀਸ਼ਤ-a small minority) ਬਣ ਗਈ। ਇਸ ਨਾਲ ਉਨਾਂ੍ਹ ਦੀ ਮਾਡਰਨ ਯੁੱਗ ਵਿਚ ੁਇਕ ਗੁਲਾਮੀ ਲਾਹ ਕੇ ਦੂਜੇ ਗੁਲਾਮੀ ਦੇ ਦੌਰ ਦਾ ਸ਼ਰੂਆਤ ਹੋਇਆ। ਕਈ ਪਾਸੇ ਬਦਲਣ ਤੋਂ ਪਿਛੋਂ ਵੀ ਸਿੱਖਾਂ ਦੀ ਰਾਜਨੀਤਿਕ ਪਾਰਟੀ, ਅਕਾਲੀ ਦਲ ਦਾ ਹੱਥ ਕਿਤੇ ਨਾ ਅੜਿਆ ਤਾਂ ਉਸਨੇ ਬਾਬਾ ਸਾਹਿਬ ਅੰਬੇਦਕਰ ਦੀ ਸਲਾਹ ਉਤੇ ਸਿਆਸੀ ਸਥਾਪਤੀ ਲਈ, ਪੰਜਾਬੀ ਸੂਬੇ ਦਾ ਮੋਰਚਾ 1950ਵਿਆਂਂ ਵਿਚ ਵਿਢਿਆ।
ਭਾਰਤੀ ‘ਨੇਸ਼ਨ’ ਉਸਾਰਨ ਦਾ ਸਿਰਜਣ ਦਾ ਕਾਰਜ ਲੈ ਕੇ ਤੁਰੀ ਹਾਕਮ ਪਾਰਟੀ ਕਾਂਗਰਸ ਦੇ ਵੱਡੇ ਲੀਡਰ ਜਵਾਹਰ ਲਾਲ ਨਹਿਰੂ ਨੂੰ ਅਕਾਲੀਆਂ ਦੀ ਇਹ ਮੰਗ ਆਪਣੇ ਮਿਸ਼ਨ ਦੀ ਪੂਰਤੀ  ਵਿਚ ਵੱਡਾ ਅੜਿਕਾ ਲੱਗੀ ਸੀ ਕਿਉਂਕਿ ਸਿੱਖ ਵੀ ਆਪਣੇ ਆਪ ਨੂੰ ਬਹੁਗਿਣਤੀ ਹਿੰਦੂ ਸਮਾਜ ਤੋਂਂ ‘ਵੱਖਰੇ ਤੇ ਨਿਵੇਕਲੀ ਕੌਮ’ ਹੋਣ ਦਾ ਦਾਅਵਾ ਕਰਦੇ ਆ ਰਹੇ ਸਨ। ਦੇਸ ਵਿਚ ਹੋਰ ਕਈ ਬੋਲੀ-ਅਧਾਰਤ ਸੂਬੇ ਬਣਾਉਣ ਲਈ ਉਠੀਆਂ ਮੰਗਾਂ ਪ੍ਰਤੀ ਅਪਣਾਏ ਵਤੀਰੇ ਤੇ ਬਿਲਕੁਲ ਉਲਟ, ਨਹਿਰੂ ਨੇ ‘ਪੰਜਾਬੀ ਸੂਬੇ ਦੀ ਮੰਗ ਨੂੰ ਦੇਸ ਤੋਂ ਵੱਖ ਹੋਣ ਦਾ ਮਨਸੂਬਾ’ ਐਲਾਨਿਆ ਤੇ ਕਿਹਾ ‘ਜਿਉਦੇ ਜੀਅ ਉਹ ਪੰਜਾਬੀ ਸੂਬਾ ਬਣਨ ਵੀ ਨਹੀ ਦੇਵੇਗਾ।’ ਅਤੇ ਪੰਜਾਬੀ ਸੂਬਾ ਬਣਿਆ ਵੀ ਨਹਿਰੂ ਦੀ ਮੌਤ ਪਿਛੋਂ ਹੀ, ਜਦੋਂ ਸੰਨ 1966 ‘ਚ ਭਾਰਤ-ਪਾਕਿਸਤਾਨ ਦੇ ਆਪਸੀ ਜੰਗ ਦੇ ਗਹਿਰੇ ਬਦਲਾਂ ਵਿਚ ਘਿਰੇ ਹੋਏ ਸਨ।
ਮੌਜੂਦਾ ਮਾਡਰਨ ਨੇਸ਼ਨ-ਸਟੇਟ ਦੀਆਂ ਸਰਕਾਰਾਂ ਸਿਰਾਂ ਦੀ ਗਿਣਤੀ ਤੇ ਅਧਾਰਤ ਚੋਣ-ਪ੍ਰਣਾਲੀ ਰਾਹੀ ਹੀ ਬਣਦੀਆਂ, ਇਸੇ ਕਰਕੇ ਅਜਾਦ ਭਾਰਤ ਵਿਚ ‘ਨੇਸ਼ਨ’ ਖੜੀ ਕਰਨ ਦਾ ਧੁਰਾ ਵੀ ਹਿੰਦੂ-ਬਹੁਗਿਣਤੀ (ਵੱਡਾ ਵੋਟ ਬੈਂਕ) ਸਮਾਜ ਨੂੰ ਹੀ ਬਣਾਇਆ ਗਿਆ। ਨੇਸ਼ਨ-ਸੇਟਟ ਦੇ ਪ੍ਰਚੱਲਤ ਅਮਲ ਮੁਤਾਬਕ ਭਾਰਤੀ ‘ਨੇਸ਼ਨ’ ਦੀ ਉਸਾਰੀ ਦਾ ਵੱਡਾ ਹਥਿਆਰ ‘ਨੈਸ਼ਨਲਿਜ਼ਮ’ ਨੂੰ ਵੀ’ਹਿੰਦੂ ਕਲਚਰ, ਬੋਲੀ, ਹਿਸਟਰੀ ਤੇ ਧਾਰਮਿਕ ਰਹੁ-ਰੀਤਾਂ ਉਤੇ ਉਸਾਰਨਾ ਸ਼ੁਰੂ ਕੀਤਾ ਗਿਆ।  ਇਸ ‘ਨੈਸ਼ਨਲਿਜ਼ਮ’ ਦੇ ਇਸ ਪ੍ਰਾਜੈਕਟ ਨੇ ਦੇਸ ਵਿਚ ਵੱਡੀ ‘ਹਿੰਦੂ ਪਹਿਚਾਣ’ (Hindu Identity) ਨੂੰ ਤਕੜਾ ਕਰਨ ਦੀ ਪ੍ਰਕ੍ਰਿਆ, ਕੁਦਰਤੀ ਤੌਰ ਤੇ, ਦੂਜੀਆਂ ਘੱਟ-ਗਿਣਤੀਆਂ ਦੀਆਂ ਪਹਿਚਾਣਾਂ ਨੂੰ ਖਤਮ (demolish) ਕਰਨ ਦੇ ਰਾਹ ਤੁਰ ਪਈ।
ਨੇਸ਼ਨ-ਸਟੇਟ ਸਿਸਟਮ ਘੱਟ-ਗਿਣਤੀ ਭਾਈਚਾਰਿਆਂ ਨੂੰ ਅਮਲੀ ਪੱਧਰ ਤੇ ਬਹੁ-ਗਿਣਤੀ ਸਮਾਜ ਦੇ ਨਾਗਰਿਕਾਂ ਵਾਲੇ ‘ਬਰਾਬਰ ਦੀ ਧਿਰ’ ਵਾਲੇ ਅਧਿਕਾਰ ਨਹੀਂ ਦਿੰਦਾ ਅਤੇ ਨਾ ਹੀ ਉਨਾਂ੍ਹ ਨੂੰ ਬਣਦੀ ਰਾਜਨੀਤਿਕ ਥਾਂ ਮਿਲਦੀ ਹੈ। ਇਸੇ ਹੀ ਪ੍ਰਸੰਗ ਵਿਚ, ਆਪਣੀ ਖੁੱਸੀ ਹੋਈ ‘ਸਿਆਸੀ ਸਪੇਸ’ ਪ੍ਰਾਪਤੀ ਲਈ ਜਦੋਜਹਿਦ ਕਰਦੇ ਅਕਾਲੀ ਦਲ ਨੇ ਜਦੋਂ 1980ਵਿਆਂਂ ਵਿਚ ਮੋਰਚਾ ਲਾਇਆ ਤਾਂ ਭਾਰਤੀ ਸਟੇਟ ਦਾ ਪ੍ਰਤੀਕਰਮ ਬੜਾ ਤਿਖਾ ਸੀ ਉਸਨੇ ਸ਼ੰਘਰਸ਼ ਵਿਚ ਕੁੱਦੇ ਸਿੱਖ ਭਾÂਰੀਚਾਰੇ ਨੂੰ ਬੁਰੀ ਤਰਾਂ੍ਹ ਕੁਚਲ਼ਿਆ। ਫਲਸਰੂਪ, 1984 ਦੀ ਨਾ-ਭੁਲਣ ਵਾਲੀਆਂ ਜ਼ੁਲਮੀ ਦਾਸਤਾਂ ਵਾਪਰੀਆਂ ਤੇ ਬਾਅਦ ਵਿਚ ਵੀ ਅੱਤਵਾਦ ਦੇ ਨਾਮ ਥੱਲੇ ਦਸ ਸਾਲ ਸਿੱਖ ਨੌਜਵਾਨਾਂ ਦਾ ਖੂਨ ਡੁਲਦਾ ਰਿਹਾ। ਫਿਰ ਕੁੱਟ-ਮਾਰ ਨਾਲ ਨਿਸਲ ਹੋ ਚੁੱਕੇ ਸਿੱਖ ਭਾਈਚਾਰੇ ਉਤੇ ਨਵੀ ਦਿੱਲੀ ਨੇ ਆਪਣੇ ਏਜੰਟਾਂ ਨੂੰ ਥੋਪ ਕੇ ਪੰਜਾਬ ਵਿਚ ‘ਲੋਕ-ਰਾਜ’ ਦੀ ਬਹਾਲੀ ਹੋਣ ਦਾ ਖੂਬ ਢੌਂਗ ਰਚਾਇਆ ਸੀ।
ਇਸ ਸਾਰੇ ਲੰਮੇ ਦੁਖਾਂਤ ਦੇ ਵਾਪਰ ਜਾਣ ਤੋਂ ਬਾਅਦ ਵੀ ਸਿੱਖ ਭਾਈਚਾਰੇ ਦੇ ਜਾਗਰੂਕ ਸੈਕਸ਼ਨ ਵਲੋਂ ਕੋਈ ਡੂੰਘਾ ਮੰਥਨ ਤੇ ਵਿਸ਼ਲੇਸ਼ਨ ਅਜੇ ਤੱਕ ਸਾਹਮਣੇ ਨਹੀ ਆਇਆ। ਮਾਰਕਸਵਾਦੀ ਤੇ ਖੱਬੀ ਸਿਆਸਤ ਤੋਂ ਪ੍ਰਭਾਵਤ ਸਿੱਖ, ਜਿਹੜੇ ਬੁਧੀਜੀਵੀ ਹੋਣ ਦਾ ਸੱਭ ਤੋਂ ਵੱਡਾ ਦਾਅਵਾ ਕਰਦੇ ਹਨ, ਭਾਰਤੀ ਸਟੇਟ ਵਲੋਂ ਸਿੱਖਾਂ ਉਤੇ ਢਾਏ ਜ਼ੁਲਮ ਤੇ ਅਤਿਆਚਾਰਾਂ ਦੇ ਜਿੰਮੇਵਾਰ ਤੇ ਦੋਸ਼ੀ ਖੁੱਦ ਸਿੱਖਾਂ ਨੂੰ ਹੀ ਠਹਿਰਾ ਰਹੇ ਹਨ। ਇਸ ਤਰ੍ਹਾਂ ‘ਜ਼ੁਲਮ ਦੇ ਸ਼ਿਕਾਰ ਹੋਇਆਂ’ ਨੂੰ ਹੀ ‘ਜ਼ੁਲਮ-ਕਰਤਾ, ਅਤਿਆਚਾਰੀ’ ਕਹੀ ਜਾਣਾ ਦਿੱਲੀ ਸਰਕਾਰਾਂ ਨੂੰ ਬਹੁਤ ਰਾਸ ਆ ਰਿਹਾ ਹੈ। ‘ਨੇਸ਼ਨ-ਸਟੇਟ’ ਦੇ ਸ਼ੰਕਲਪ ਤੇ ਅਮਲ ਵਿਚ ਖੱਬੇ-ਪੱਖੀਆਂ ਨੂੰ ਕੁਝ ਵੀ ਗਲਤ ਨਹੀਂ ਜਾਪਦਾ ਕਿਉਕਿ ਮਾਰਕਸਵਾਦ ਵੀ ਸਟੇਟ ਨੂੰ ਇਕ ‘ਆਰਥਕ ਯੂਨਿਟ” ਮੰਨਦਾ ਜਿਸਨੂੰ ਉਲਟਾ ਕੇ ਸਮਾਜਵਾਦੀ ਸਟੇਟ ਖੜੀ ਕਰਨ ਦੀਆਂ ਗੱਲਾਂ ਕਰਦਾ। ਪਰ ਕਾਮਰੇਡ ਭੁਲ ਜਾਂਦੇ ਨੇ, ਕਿ  1917 ਦੇ ਇਨਕਲਾਬ ਤੋਂ ਬਾਅਦ ‘ਸੋਵੀਅਤ ਯੂਨੀਅਨ’ ਵੀ ‘ਨੇਸ਼ਨ-ਸਟੇਟ’ ਬਣਾਉਣ ਦੇ ਰਾਹ ਤੁਰ ਪਿਆ ਸੀ ਜਿਸਨੂੰ ਕਾਇਮ ਰੱਖਣ ਲਈ ਸਟਾਲਿਨ ਨੇ 50-60 ਲੱਖ ਲੋਕ ਮਾਰੇ ਸਨ। ਪਰ ਫਿਰ ਵੀ, ਛੇ ਦਹਾਕਿਆਂ ਬਾਅਦ ਸੋਵੀਅਤ ਯੂਨੀਅਨ ਦੇ 15 ਟੋਟੇ ਹੋ ਗਏ ਸਨ।
ਪਰ, ਹੈਰਾਨੀ ਹੰਦੀ ਹੈ ਕਿ ਸਿੱਖ ਖਾੜਕੂ ਲਹਿਰ ਦੇ ਹਮਦਰਦ ਸਿੱਖ ਬੁੱਧੀਜੀਵੀਆਂ ਨੇ ਵੀ ਇਸ ਦੁਖਾਂਤ ਦਾ ਅੱਜ ਤੱਕ ਕੋਈ ਸੁਹਿਰਦ ਤੇ ਇਮਾਨਦਾਰੀ ਵਾਲਾ ਲੇਖਾ-ਜੋਖਾ ਨਹੀਂ ਕੀਤਾ। ਉਹ ਨੇਸ਼ਨ-ਸਟੇਟ ਦੇ ਪੁਰਾਣੇ ਸਿਆਸੀ ਮੁਹਾਵਰੇ ਨੂੰ ਜੱਫਾ ਮਾਰੀ ਬੈਠੇ ਨੇ। ਗਜ਼ਬ ਇਸ ਗੱਲ ਦਾ ਵੀ ਹੈ ਕਿ ਜਿਹੜਾ ਗੈਰ-ਸਿੱਖ ਵਿਦਵਾਨਾਂ ਨੇ ਸਿੱਖ ਦੁਖਾਂਤ ਬਾਰੇ ਕੋਈ ਪੁੱਠਾ-ਸਿੱਧਾ ਵਿਸ਼ਲੇਸ਼ਨ ਕੀਤਾ ਉਸੇ ਮਸਾਲੇ ਨੂੰ ਸਿੱਖ ਵਿਦਵਾਨ ਆਪਣੀ ‘ਸਮਝ’ ਬਣਾ ਕੇ ਪੇਸ਼ ਕਰੀ ਜਾਂਦੇ ਹਨ।
ਪਿਛਲੇ ਦੋ ਦਹਾਕਿਆਂ ਤੋਂ ਸਿੱਖ ਦੁਖਾਂਤ ਪਿੱਛੇ ਅਸਲ ਕਾਰਨਾਂ ਦੀ ਖੋਜ ਕਰਦਿਆਂ ਅਜਮੇਰ ਸਿੰਘ ਨੇ ਪੰਜ ਕਿਤਾਬਾਂ ਲਿਖ ਦਿਤੀਆਂ। ਪਰ ਉਹ ਅਜੇ ਵੀ ਮਹਿਸੂਸ ਕਰਦਾ ਹੈ ਕਿ ਸਿੱਖ ਸੰਕਟ ਦੀ ਥਾਹ ਪਾਉਣ ਲਈ ਅਤੇ ਉਸਦੇ ਹੱਲ ਕੱਢਣ ਲਈ ਸਿੱਖ ਵਿਦਵਾਨਾਂ ਵਲੋਂ ਹੋਰ ਗੰਭੀਰ ਅਧਿਅਨ ਕਰਨ ਦੀ ਜਰੂਰਤ ਹੈ।
ਨੇਸ਼ਨ-ਸਟੇਟ ਸਿਸਟਮ ਦੀ ਉਪਜ: ਨੇਸ਼ਨ-ਸਟੇਟ ਦਾ ਸਿਆਸੀ ਰੂਪ ਤੇ ਬਣਤਰ 17ਵੀਂ-18ਵਂੀ ਸਦੀ ਵਿਚ ਯੌਰਪ ਵਿਚ, ਅੰਦਰੂਨੀ ਤੇ ਬਾਹਰੀ ਲੋੜਾਂ ਕਰਕੇ, ਤਿਆਰ ਹੋਇਆ। ਪਰ ਅਮਰੀਕਾ ਦੇ ਇਕ ਨੇਸ਼ਨ ਬਣਨ ਦੀ ਪ੍ਰਕ੍ਰਿਆ ਅਤੇ ਦੱਖਣੀ ਅਮਰੀਕਾ ਜਾਂ ਲੈਟਿਨ ਅਮਰੀਕਾ ਦੇ ਵੱਖਰ-ਵੱਖਰੇ ਮੁਲਕਾਂ ਦੇ ‘ਨੇਸ਼ਨ’ ਬਣਨ ਸਮੇਂ ਇਸ ਦਾ ਮੂੰਹ-ਮੁਹਾਂਦਰਾ ਹੋਰ ਜਿਆਦਾ ਤਰਾਸ਼ਿਆ ਗਿਆ।
ਮੋਟੇ ਤੌਰ ਤੇ ਨੇਸ਼ਨ-ਸਟੇਟ ਦੇ ਉਭਰਨ ਦੀ ਪਿੱਠ ਪਿਛੇ ਯੌਰਪ ਦਾ ‘ਇਨਲਾਇਟਨਮੈਂਟ’ ਦਾ ਦੌਰ ਹੈ ਜਿਸ ਵਿਚੋਂ ਨਿਕਲੇ ‘ਤਰਕਵਾਦ’ ਨੇ ਹਰ ਦਿਸਦੇ ਕੁਦਰਤੀ ਵਰਤਾਰੇ ਤੇ ਸ਼ੱਕ ਕਰਨ ਦੀ ਮਾਨਸਿਕਤਾ ਨੂੰ ਜਨਮ ਦਿੱਤਾ। ਇਸ ਗੁੰਝਲਦਾਰ ਵਰਤਾਰੇ ਨੇ ਰੱਬ-ਖੁਦਾ ਦੀ ਹੋਂਦ ਤੇ ਧਰਮ ਤੇ ਸ਼ਿਆਸਤ ਦੀ ਜੁੜਤ ਉਤੇ ਸਵਾਲੀਆ ਚਿੰਨ੍ਹ ਲਾ ਦਿੱਤਾ। ਇਕ ਤਰਾਂ੍ਹ ਨੇਸ਼ਨ-ਸਟੇਟ ਵਰਤਾਰੇ ਨੇ ਰੱਬ ਨੂੰ ਰਾਜ-ਪ੍ਰਬੰਧ ਅਤੇ ਧਰਮ-ਅਧਾਰਤ ਆਮ ਜਿੰਦਗੀ ਦੇ ਸਦਾਚਾਰ’ਚੋ ‘ਮਾਰ’ ਹੀ ਦਿੱਤਾ। ਇਸੇ ਹੀ ਸੋਚਣੀ ਨੇ ਰਾਜੇ-ਬਾਦਸ਼ਾਹ ਨੂੰ ‘ਰੱਬ ਦੇ ਨੁਮਾਇਦਾ’ ਦੀ ਪਦਵੀ ਤੋਂ ਥੱਲੇ ਵਗਾਹ ਮਾਰਿਆ ਸੀ। ਇਸ ਤਰਾਂ੍ਹ ਯੌਰਪ ਵਿਚ ਧਰਮ (ਚਰਚ) ਨੂੰ ਰਾਜ-ਸੱਤਾ (ਸਟੇਟ ਦੇ ਰਾਜ-ਪ੍ਰਬੰਧ) ਤੋਂ ਵੱਖ ਕਰਕੇ ਧਰਮ ਉਤੇ ਉਸਰੀਆਂ ਸਮਾਜਕ ਕਦਰਾਂ ਕੀਮਤਾਂ ਨੂੰ ਨੇਸ਼ਨ ਦੀਆਂ ਸਿਆਸੀ ਜ਼ਰੂਰਤਾਂ ਦੇ ਅਧੀਨ ਕਰ ਦਿੱਤਾ। ਪਰ ਸਟੇਟ ਦੀ ਧੌਂਸ ਤੇ ਡੰਡਾ ਤਾਂਹੀ ਚਲ ਸਕਦਾ ਸੀ ਜੇ ਉਸਦੀ ਪਹਿਲਾਂ ਵਾਲੀ ਵੱਡੀ ‘ਪਵਿੱਤਰਤਾ ਤੇ ਖੌਫ਼’ ਨੂੰ ਕਾਇਮ ਰੱਖਿਆ ਜਾਵੇ। ਇਸ ਲੋੜ ਨੂੰ ਪੂਰਾ ਕਰਨ ਲਈ ਸਮਾਜ ਦੇ ਅਮੀਰ ਵਰਗਾਂ ਨੇ ਰਾਜ-ਪ੍ਰਬੰਧ ਵਿਚ ਬਹੁਤੇ ਲੋਕਾਂ ਦੀ ਸਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਲੋਕਾਂ ਦੀ ਸ਼ਮੂਲੀਅਤ ਕਰਾਉਣ ਲਈ ‘ਵੋਟਾਂ’ ਪਾਉਣ ਦੇ ਸਿਸਟਮ ਦਾ ਆਗਾਜ਼ ਹੋਇਆ-ਜਿਹੜਾ ਵੱਧਦਾ ਵੱਧਦਾ ਸੱਭ ਨੂੰ ‘ਵੋਟ ਦੇ ਅਧਿਕਾਰ’ ਤੱਕ ਪਹੁੰਚ ਗਿਆ। ਇਸ ਰਾਜ-ਪ੍ਰਬੰਧ ਦੀ ਵੰਨਗੀ ਨੂੰ ਅਸੀ ‘ਲੋਕਤੰਤਰ’ (Democracy) ਦੇ ਨਾਮ ਨਾਲ ਵੱਡੀ ਮਨੁਖੀ ਪ੍ਰਾਪਤੀ ਤੌਰ ਤੇ ਵਡਿਆਉਦੇਂ ਹਾਂ। ਪਰ, ਵੋਟ-ਪ੍ਰਣਾਲੀ ਤੇ ਪ੍ਰਚੱਲਤ ਡੈਮੋਕਰੇਸੀ ਦੀ ਸਾਰਥਕਤਾ ਤੇ ਵੀ ਪ੍ਰਸ਼ਨ ਚਿੰਨ ਲੱਗ ਗਏ ਹਨ ਕਿਉਕਿ ਇਹ ਰਾਜ ਵਿਵਸਥਾ ਘੱਟ-ਗਿਣਤੀਆਂ ਤੇ ਵਿਰੋਧੀਆਂ ਉਤੇ ਧੌਂਸ-ਧੱਕਾ (hegemony) ਲਗਾਤਾਰ ਜਮਾਉਦੀ ਹੈ ‘ਨੈਸ਼ਨਲਿਜ਼ਮ’ ਤੇ ਨੇਸ਼ਨ ਦੇ ਵਿਚਾਰਾਂ ਨੂੰ ਨਜ਼ਾਇਜ ਹਵਾ ਦੇ ਕੇ ਹਿੰਸਾ, ਖੂਨ-ਖਰਾਬੇ ਤੇ ਬੇਇਨਸਾਫ਼ੀ ਦਾ ਰਾਜ-ਪ੍ਰਬੰਧ ਚਲਾਉਦੀ ਹੈ।
ਪਰ, ਮਾਡਰਨਿਜ਼ਮ ਦੀ ਸ਼ਿਕਾਰ ਅੰਗਰੇਜ਼ੀ ਪੜ੍ਹੀ-ਲਿੱਖੇ ਸਿੱਖਾਂ ਦੀ ਵੱਡੀ ਗਿਣਤੀ  ਜਿਹੜੀ ‘ਭਾਰਤੀ ਨੈਸ਼ਨਲਿਜ਼ਮ’ ਵਿਚ ਰੰਗੀ ਹੋਈ ਹੈ ਤਾਂ ਭਾਰਤੀ ਸਟੇਟ ਦਾ ਦੁਨੀਆਂ’ਚ ‘ਵੱਡੀ ਡੈਮੋਕਰੇਸੀ’ ਹੋਣ ਦੇ ਸੋਹਲੇ ਗਾਉਦੇ ਨਹੀਂਂ ਥੱਕਦੀ।
ਸੰਖੇਪ ਵਿਚ ਇਹੀ ਕਿਹਾ ਜਾ ਸਕਦਾ ਕਿ ਤਰਕਵਾਦ ‘ਚੋ ਨੇਸ਼ਨ-ਸਟੇਟ ਨਿਕਲਣ ਦੇ ਨਾਲ ਨਾਲ ਸਾਇੰਸ ਦੀ ਤਰੱਕੀ ਵੀ ਹੋਈ, ਯੌਰਪ ਵਿਚ ‘ਇਨਡਸਟਰੀਅਲ ਇਨਕਲਾਬ’ ਵੀ ਆਇਆ। ਪਰ ਯੌਰਪ ਦੇ ਨੇਸ਼ਨ-ਸਟੇਟ ਵਿਚੋਂ ਹੀ ਬਸਦੀਵਾਦੀ ਯੁੱਗ ਦਾ ਅਤੇ ਸਾਮਰਾਜਵਾਦ ਦਾ ਸ਼ਰੂਆਤ ਵੀ ਹੋਇਆ। ਵੱਡੇ ਵੱਡੇ ਬ੍ਰਿਟਿਸ਼, ਫਰੈਂਚ, ਸਪੇਨ ਆਦਿ ਦੇ ਅੰਪਾਇਰ” (Empire) ਖੜ੍ਹੇ ਹੋਏ ਜਿਨਾਂ੍ਹ ਨੇ ਦੁਨੀਆਂ ਭਰ ਦੇ ਹਜ਼ਾਰਾਂ ਸਾਲ਼ਾਂ ਤੋਂ ਘੁੱਗ ਵਸਦੇ ਸਥਾਨਕ ਸਧਾਰਨ ਲੋਕਾਂ ਲੁਟਿਆ, ਕੁਟਿਆ ਤੇ ਗੁਲਾਮ ਬਣਾਇਆ। ਸਦਾ ਲਈ ਉਨਾਂ੍ਹ ਨੂੰ ਆਪਣਾ ਕਲਚਰ, ਰਾਜ-ਪ੍ਰਬੰਧ ਤੇ ਰਹਿਣ ਦਾ ਚੱਜ-ਅਚਾਰ ਭੁਲਾ ਹੀ ਦਿੱਤਾ ਅਤੇ ਲੱਖਾਂ ਦੀ ਗਿਣਤੀ ਵਿਚ ਸਥਾਨਕ ਲੋਕਾਂ ਨੂੰ ਮੁਢੋਂ ਹੀ ਤਬਾਹ ਕਰਕੇ ਖਤਮ ਕਰ ਦਿੱਤਾ। ਇਹ ਵਰਤਾਰਾ ਬਹੁਤਾ ਪੁਰਾਣਾ ਨਹੀਂਂ ਬਸ ਪਿਛਲੇ ਦੋ-ਤਿੰਨ ਸੋ ਸਾਲ਼ਾਂ ਵਿਚ ਹੀ ਵਾਪਰਿਆ। ਜਿਵੇ: 1700 ਈਸਵੀ ਵਿਚ ਹੀ ਇੰਡੀਆ, ਚੀਨ ਤੇ ਈਰਾਨ ਵਰਗੀਆਂ ਸ਼ਕਤੀਆਂ ਹੀ ਦੁਨੀਆਂ ਦੀਆਂ ਵੱਡੀਆਂ ਸਲਤਨਤਾਂ ਸਨ ਅਤੇ ਸਾਰਾ ਯੌਰਪ ਕਿਸੇ ਗਿਣਤੀ ਵਿਚ ਨਹੀਂ ਸੀ। ਉਦਹਾਰਣ ਦੇ ਤੌਰ ਤੇ, 1700 ਈਸਵੀ ਵਿਚ ਇੰਡੀਆ ਦੀ ‘ਇਕੌਨਮੀ’ (ਅਰਥਚਾਰਾ)  ਦੁਨੀਆਂ ਦੇ ਕੁਲ ਉਤਪਾਦਨ ਦਾ 23 ਪ੍ਰਤੀਸ਼ਤ ਸੀ ਜਿਹੜਾ ਸਾਰੇ ਯੌਰਪ ਦੇ ਕੁਲ ਉਤਪਾਦਨ ਦੇ ਬਰਾਬਰ ਸੀ।
ਪੰਜਾਬ ਵਿਚ ਵੀ ਬਸਤੀਵਾਦੀ ਲੱਟ, ਗੁਲਾਮੀ ਅਤੇ ਸਭਿਆਚਾਰ ਵਿਚ ਵੱਡੀ ਤਬਦੀਲੀ ਦਾ ਵਰਤਾਰਾ ਕੋਈ ਡੇਢ ਸੌ ਕੁ ਸਾਲ ਪਹਿਲਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉਤੇ ਅੰਗਰੇਜਾਂ ਦੇ ਕਬਜ਼ੇ ਪਿਛੋਂ ਹੀ ਵਾਪਰਿਆ। ਭਾਵੇਂ ਮਾਡਰਨਿਜ਼ਮ ਦੇ ਸ਼ਿਕਾਰ ਸਿੱਖਾਂ ਵੀ ਅੰਗਰੇਜੀ ਰਾਜ ਨੂੰ ਵਰਦਾਨ ਦੇ ਰੂਪ ਵਿਚ ਹੀ ਦੇਖਦੇ ਹਨ, ਪਰ ਇਸਨੇ ਵੱਡੀ ਗਿਣਤੀ ਸਿੱਖਾਂ ਦੇ ਮਨਾਂ ਨੂੰ ਹੀ ਗੁਲਾਮ ਬਣਾ ਦਿੱਤੀ ਤੇ ਅਜੇਹੀ ਗੁਲਾਮ ਮਾਨਸਿਕਤਾ ਅਜੇ ਵੀ ਨੇਸ਼ਨ-ਸਟੇਟ ਰਾਜ ਪ੍ਰਬੰਧ ਦੀ ਸ਼ਲਾਘਾ ਕਰੀ ਜਾ ਰਹੇ ਹਨ।
ਇਸੇ ਨੇਸ਼ਨ-ਸਟੇਟ ਦੇ ਪ੍ਰਾਜੈਕਟ ਵਿਚੋਂ ਹੀ ਦੁਨੀਆਂ ਦੇ ਮੁਲਕਾਂ ਵਿਚ ਆਪਸੀ ਖਹਿ-ਬਾਜ਼ੀ ਵਧੀ, ਦੋ ਵੱਡੇ ਜੰਗ ਨਿਕਲੇ, ਐਟਮ ਬੰਬ ਬਣੇ, ਨਾਜ਼ੀਆਂ ਵਲੋਂ 60 ਲੱਖ ਯਹੂਦੀਆਂ ਦਾ ਕਤਲ ਨਿਕਲਿਆ, ਹਥਿਆਰਾਂ ਦੀ ਦੌੜ ਸ਼ੁਰੂ ਹੋਈ, ਕੁਦਰਤੀ ਸਾਧਨਾਂ ਦੀ ਅੰਧਾ-ਧੁੰਦ ਤੇ ਨਜਾਇਜ਼ ਵਰਤੋ ਹੋਈ। ਇਸ ਸਭ ਕੁਝ ਨੇ ਮਨੁੱਖ ਜਾਤੀ ਨੂੰ ਤਬਾਹੀ ਦੇ ਕਿਨਾਰੇ ਤੇ ਪਹੁੰਚਾ ਦਿੱਤਾ ਹੈ। ਹੁਣ ਦੀ ਪ੍ਰਚੱਲਤ ਸਰਮਾਏਦਾਰੀ ਤੇ ਨਵ-ਉਦਾਰਵਾਦੀ ਰਾਜਨੀਤਿਕ ਵਿਵਸਥਾ ਨੇ ਤਾਂ ਬੰਦੇ ਨੂੰ ਬੰਦੇ ਤਂੋ, ਕੁਦਰਤ ਤੋਂ ਤੇ ਆਲੇ ਦੁਆਲੇ ਦੇ ਸਮਾਜ ਤੋਂ ਤੋੜ ਦਿੱਤਾ, ਵਿਯੋਗ ਦਿੱਤਾ ਤੇ ਉਹ ਤ੍ਰਿਸੰਬਣਿਆ ਬਨਾਵਟੀ ਜਿਹੀ ਜਿੰਦਗੀ ਜਿਉਂ ਰਿਹਾ ਹੈ। ਸਾਰੀ ਦੁਨੀਆ ਵਿਚ, ਖਾਸ ਕਰਕੇ ਅਮੀਰ ਸਮਾਜਾਂ ਅੰਦਰ ਵੀ ਬੰਦੇ ਦੀ ਵਧਦੀ ਹਵਸ, ਲਾਲਚ ਤੇ ਸਰਾਪੀ ਜਿੰਦਗੀ ਨੇ ਸਾਇੰਸ ਦੀ ਤਰੱਕੀ, ਸਾਇੰਟੇਫਿਕ ਸੋਚ ਤੇ ਨੇਸ਼ਨ-ਸਟੇਟ ਦੇ ਡੈਮੋਕਰੇਸੀ ਵਰਗੇ ‘ਉਤਮ’ ਰਾਜ-ਪ੍ਰਬੰਧ ਹੋਣ ਦੇ ਦਾਅਵਿਆਂ ਦੀ ਫੂਕ ਹੀ ਕੱਢ ਦਿੱਤੀ ਹੈ। ਹਣ ਤਾਂ ਜਾਗਰੂਕ ਮਨੁੱਖ ਇਸ ਤਬਾਹੀਕੁਣ ਵਰਤਾਰੇ ਚੋਂ ਨਿਕਲਣ ਤੇ ਬਦਲ ਲੱਭਣ ਦੇ ਹੰਭਲੇ ਮਾਰ ਰਹੇ ਹਨ।
ਇੰਡੀਅਨ ਉਪ-ਮਹਾਂਦੀਪ ਵਿਚ ਨੇਸ਼ਨ–ਸਟੇਟ ਵਰਤਾਰਾ: ਵੱਡੇ ਬਸਤੀਵਾਦੀ ਅੰਪਾਇਰਜ਼ (Empires) ਦੇ 20ਵੀਂ ਸਦੀ ਵਿਚ ਟੁੱਟਣ ਤੋਂ ਬਾਅਦ ਹੀ ਭਾਰਤ ਤੇ ਹੋਰ ਗੁਲਾਮ ਧਰਤੀਆਂ ਤੇ ਪੱਛਮੀ ਨੇਸ਼ਨ-ਸਟੇਟ ਰਾਜ-ਪ੍ਰਬੰਧ ਉਭਰੇ। ਹੋਰਾਂ ਥਾਵਾਂ ਦੀ ਤਰ੍ਹਾਂ, ਭਾਰਤੀ ਉਪਦੀਪ ਵਿਚ ਭਾਵੇਂ- ਇੰਡੀਆ ਤੇ ਪਾਕਿਸਤਾਨ-ਦੋ ‘ਨੇਸ਼ਨ’ ਬਣਾਈਆਂ । ਉਨਾਂ੍ਹ ਦੇ ਅਜ਼ਾਦੀ ਲਹਿਰ ਦੇ ਲੀਡਰ-ਨਹਿਰੂ ਤੇ ਜਿਨਾਹ ਵਰਗੇ-ਪੱਛਮ ਚੋਂ ਪੜ੍ਹੇ ਹੀ ‘ਆਈਡਿਆ ਆਫ ਸਟੇਟ’ ਲੈ ਕੇ ਆਏ ਸਨ। ਅਤੇ ਉਨਾਂ੍ਹ ਨੇ ਪੱਛਮੀ ਰਾਜ ਪ੍ਰਬੰਧ ਨੂੰ ਆਦਰਸ਼ ਨਿਜ਼ਾਮ ਦਾ ਨਮੂਨਾ ਪੇਸ਼ ਕੀਤਾ।
ਅਸਲ ਵਿਚ ਪਿਛਲੇ 60-70 ਸਾਲਾਂ ਵਿਚ ਸਾਬਤ ਹੋ ਚੁਕਿਆ ਕਿ ਪੱਛਮੀ ‘ਨੇਸ਼ਨ-ਸਟੇਟ’ ਰਾਜ-ਪ੍ਰਬੰਧ ਪ੍ਰਣਾਲੀ ਸਮਾਜ ਦੀ ਅਪਰਲੀ ਜਮਾਤ ਦੇ ਕੰਟਰੋਲ ਨੂੰ ਮਜ਼ਬੂਤ ਬਣਾਈ ਰੱਖਣ ਦਾ ਹਥਿਆਰ (tool of domination) ਹੀ ਹੰਦੀ ਹੈ। ਪੱਛਮ ਦੇ ਐਡਿਮ ਸਮਿਥ ਵਰਗੇ ਵੱਡੇ ਵਿਦਵਾਨ ਵੀ ਇਸ ਸਚਾਈ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕਰਦੇ ਨੇ,  ”ਲੋਕਤੰਤਰ ਸਿਸਟਮ ਗਰੀਬ ਦੇ ਵਿਰੋਧ ਵਿਚ ਅਮੀਰ ਦੀ ਹੀ ਰਾਖੀ ਕਰਦਾ। ਬਰਾਬਰਤਾ, ਅਜ਼ਾਦੀ ਅਤੇ ਇਨਸ਼ਾਫ ਵਰਗੇ ਸ਼ਾਨਦਾਰ ਸੰਕਲਪਾਂ ਦੇ ਨਾਮ ਹੇਠ ਡੈਮੋਕਰੇਸੀ ਹਮੇਸ਼ਾਂ ਅਮੀਰਾਂ ਤੇ ਉਪਰਲੀ ਜਮਾਤ (Elite) ਦੀ ਧੌਂਸ ਤੇ ਚੌਧਰ ਨੂੰ ਕਾਇਮ ਰੱਖਦੀ ਹੈ।”
ਇਸੇ ਕਰਕੇ ਇੰਡੀਆ ਦੀ ਬ੍ਰਾਹਮਣਵਾਦੀ ਵਿਵਸਥਾ ਦੀ ਧੌਂਸ ਨੂੰ ਕਾਇਮ ਰੱਖਣ ਲਈ ਕਾਂਗਰਸੀ ਲੀਡਰਾਂ- ਗਾਂਧੀ, ਨਹਿਰੂ, ਪਟੇਲ , ਨੇ ਇਸੇ ਨੇਸ਼ਨ-ਸਟੇਟ ਸਿਸਟਮ ਨੂੰ ਹੀ ਅਪਣਾਇਆ। 1947 ਵਿਚ, ਪਾਕਿਸਤਾਨ ਤਾਂ ਜ਼ਾਹਰਾ ਤੌਰ ਤੇ ਮੁਸਲਮਾਨ ਸਟੇਟ ਬਣੀ ਪਰ ਹਿੰਦੁਸਤਾਨ, ਅਮਲੀ ਰੂਪ ਵਿਚ ਬਹੁਗਿਣਤੀ ਹਿੰਦੂ ਸਟੇਟ ਹੀ ਬਣੀ ਸੀ ਪਰ ਕਾਂਗਰਸੀ ਨੇਤਾਵਾਂ ਨੇ ਇਸ ਭਿੰਨਤਾ ਵਾਲੇ ਵਿਸ਼ਾਲ ਦੇਸ ਨੂੰ ਇਕੱਠਾ ਰੱਖਣ ਲਈ ”ਸੈਕੂਲਰ” ਨਿਜ਼ਾਮ ਖੜਾ ਕਰਨ ਦਾ ਪ੍ਰਪੰਚ ਰਚ ਲਿਆ। 1947 ਤੋਂ ਲੈ ਕੇ ਅੱਜ 70 ਸਾਲਾਂ ਤੱਕ, ਹਿੰਦੁਸਤਾਨ ਤੇ ਪਾਕਿਸਤਾਨ, ਦੋਨੋ ਆਪਣੇ ਆਪਣੇ ਦੇਸਾਂ ਨੂੰ ਇਕ-ਆਖੰਡ ਯੂਨਿਟ ਰੱਖਣ ਤੇ ‘ਇਕ ਨੇਸ਼ਨ’ ਸਿਰਜਣ ਲਈ ਵੱਡੀਆਂ ਲੜਾਈਆਂ ਆਪਣੇ ਹੀ ਲੋਕਾਂ ਤੇ ਫੌਜਾਂ ਚੜ੍ਹਾ ਕੇ ਲਗਾਤਾਰ ਲੜ੍ਹ ਰਹੇ ਹਨ। ਦੋਨੇ ਮੁਲਕਾਂ ਦੀਆਂ ਫੌਜਾਂ ਨੇ ਆਪਸੀ ਜੰਗ ਵੀ ਇਸੇ ਮੰਤਵ ਦੀ ਪੂਰਤੀ ਲਈ ਲੜ੍ਹੇ ਗਏ ਤੇ ਛੋਟੇ ਪੱਧਰਾਂ ਤੇ ਅੱਜ ਵੀ ਲੜ ਰਹੇ ਹਨ।
ਸਿੱਖ ਘੱਟ ਗਿਣਤੀ: ਦਰਅਸਲ, ਇਹ ਮੌਜੂਦਾ ਨੇਸ਼ਨ-ਸਟੇਟ ਵਰਤਾਰਾ ਹੀ ਹੈ ਜਿਹੜਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ, ਮਾਰ ਕੇ-ਕੁੱਟ ਕੇ, ਬਹੁਗਿਣਤੀ ਬਰਾਦਰੀ ਇਕ-ਜੁੱਟ ਕਰਨ ਲਈ ਕੌਮੀ ਭਾਵਨਾਵਾਂ ਪ੍ਰਚੰਡ ਕਰਦਾ, ਜਿਸ ਨੂੰ ਅਸੀਂ ‘ਨੈਸ਼ਨਲਿਜ਼ਮ’ ਕਹਿੰਦੇ ਹਾਂ। ਇਸ ਤਰਾਂ੍ਹ ਦਾ ‘ਨੈਸ਼ਨਲਿਜ਼ਮ’ ਹੀ ਭਾਰਤੀ ‘ਸਟੇਟ’ ਦੀ ਸਿਆਸੀ ਵਿਚਾਰਧਾਰਾ ਬਣ ਗਿਆ ਹੈ। ਸਮੁਚੀ ‘ਸਟੇਟ’ (ਇੰਡੀਅਨ ਅਸਟੈਬਲਿਸਮੈਂਟ) ਨੇ ਹੀ ਨੈਸ਼ਨਲਿਜ਼ਮ ਤੇ ਉਸਦੇ ਪ੍ਰਤੀਕਾਂ ਨੂੰ ਵਰਤ ਕੇ ਹਿੰਦੂ-ਬਹੁਗਿਣਤੀ ਦੇ ਅਧਾਰ ਤੇ ਉਸਾਰੇ ‘ਕੌਮੀ ਕਲਚਰ’ ਵਿਚ ਘੱਟ-ਗਿਣਤੀ ਸਿੱਖਾਂ ਨੂੰ ਸਮੋ ਲੈਣ ਦੀ ਪ੍ਰਕ੍ਰਿਆ ਵੀ ਵਿੱਢੀ ਹੋਈ ਹੈ। ਇਸ ਪ੍ਰਕ੍ਰਿਆ ਨੇ ਵੀ ਅੱਜ ਦੇ ਸਿੱਖ ਸੰਕਟ ਵਿਚ ਚੋਖਾ ਹਿੱਸਾ ਪਾਇਆ।
ਇਹ ਐਵੇ ਸਿੱਧੜ ਜਿਹੇ ਵਿਸ਼ਲੇਸ਼ਨ ਹਨ ਕਿ ਇੰਦਰਾ ਗਾਂਧੀ, ਜਿਹੜੀ ਅਕਾਲੀ ਦਲ ਨਾਲ ਖਾਰ ਖਾਂਦੀ ਸੀ, ਨੇ ਅਕਾਲੀਆਂ ਤਂੋ ਬਦਲਾ ਲੈਣ ਲਈ ਅਤੇ ਉਸ ਸਮੇ ਦੀਆਂ ਪਾਰਲੀਮੈਂਟ ਦੀ ਚੋਣਾਂ ਵਿਚ ਬਹੁਗਿਣਤੀ ਹਿੰਦੂਆਂ ਨੂੰ ਕਾਂਗਰਸ ਦੇ ਹੱਕ ‘ਚ ਭੁਗਤਾਉਣ ਲਈ, ਜੂਨ 84 ਵਰਤਾਇਆ ਸੀ। ਅਤੇ ਇੰਦਰਾ ਦੇ ਕਤਲ ਉਪਰੰਤ ਕਾਂਗਰਸ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਨਵੰਬਰ 84 ਦਾ ਕਤਲੇਆਮ ਕੀਤਾ ਗਿਆ।
ਅਸਲ ਵਿਚ ਹਾਕਮ ਇੰਦਰਾ ਗਾਂਧੀ ਦੀਆਂ ਸਿੱਖ-ਵਿਰੋਧੀ ਕਾਰਵਾਈਆਂ ਪਿੱਛੇ ਸਾਰੇ ਉਸਦੇ ਵਿਰੋਧੀ ਲੀਡਰ ਵੀ ਇਕ-ਜੁੱਟ ਹੋ ਕੇ ਸਿੱਖਾਂ ਨੂੰ ਅੱਤਵਾਦੀ-ਵੱਖਵਾਦੀ ਤੇ ਦੇਸ-ਧ੍ਰੋਹੀ ਪੁਕਾਰਨ ਲੱਗ ਪਏ ਸਨ। ‘ਨੀਲਾ ਤਾਰਾ ਆਪਰੇਸ਼ਨ’ ਦੇ ਸੋਹਲੇ ਗਾਉਦਿਆਂ, ਭਾਜਪਾ ਦੇ ਲੀਡਰ ਅਟੱਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ‘ਦੁਰਗਾ ਦੇਵੀ’ ਦੀ ਉਪਾਧੀ ਨਾਲ ਨਿਵਾਜਿਆ ਸੀ। ਉਸੇ ਪ੍ਰਕ੍ਰਿਆ ਵਿਚੋਂ ਤਾਂ ਬਾਬਰੀ ਮਸਜਿਦ ਤਬਾਹ ਕੀਤੀ ਗਈ, ਹਿੰਦੂ-ਰਾਸ਼ਟਰਵਾਦੀ ਭਾਜਪਾ ਦਾ ਉਦੈ ਹੋਇਆ, ਹਿੰਦੂ-ਰਾਸ਼ਟਰ ਦੀ ਸਥਾਪਨਾ ਦਾ ਸਿਆਸੀ ਏਜੰਡਾ ਮੁੱਖਧਾਰਾ ਰਾਜਨੀਤੀ ਦਾ ਅਹਿਮ ਹਿੱਸਾ ਬਣਿਆ ਜਿਸ ਵਿਚੋਂ ਅੱਜ ਦੀ ਮੋਦੀ ਦੀ ਹਿੰਦੂ ਬਹੁਗਿਣਤੀ ਸਰਕਾਰ ਬਣੀ ਹੈ। ਹੁਣ ਦੇਸ ਦੀ ਭਿੰਨਤਾ ਤੇ ਘੱਟਗਿਣਤੀਆਂ ਨੂੰ ਕੁਚਲਣਾ, ਸਿਆਸੀ-ਵਿਰੋਧ ਤੇ ਵਖਰੇਵਿਆਂ ਨੂੰ ਹਿਟਲਰ ਦੇ ਅੰਦਾਜ਼ ਵਿਚ ਦਬਾਉਣਾ ਅਤੇ ਪਾਕਿਸਤਾਨ ਨਾਲ ਜੰਗ-ਯੁੱਧ ਦਾ ਮਹੌਲ ਬਣਾ ਕੇ ‘ਹਿੰਦੂ ਮਿਲਟਰੀ ਸਟੇਟ’ ਖੜੀ ਕਰਨਾ ਹਿੰਦੂਤਵ ਤਾਕਤਾਂ ਦਾ ਵੱਡਾ ਨਿਸ਼ਾਨਾ ਬਣ ਗਿਆ ਜਾਪਦਾ।

ਸਿੱਖ ਸਿਧਾਂਤ ਤੇ ਤਵਾਰੀਖੀ ਅਮਲ:
ਸਿੱਖ ਸਿਧਾਂਤ ‘ਧਰਮ ਤੇ ਸਿਆਸਤ’ ਨੂੰ ਵਖਰਾ ਇਕ-ਦੂਜੇ ਤੋਂ ਜੁਦਾ ਨਹੀ ਕਰਦਾ ਜਦੋਂ ਕਿ ਨੇਸ਼ਨ-ਸਟੇਟ ਰਾਜ-ਪ੍ਰਬੰਧ ਧਰਮ ਪਿਛੇ ਸੁੱਟ ਕੇ ਹੀ ਪੈਦਾ ਹੋਇਆ  ਸੀ। ਇਹ ਪੱਛਮੀ ਵਰਤਾਰਾ ‘ਨੇਸ਼ਨ’ ਨੂੰ ਧਾਰਮਿਕ ਪੱਧਰ ਦੀ ਪਵਿਤੱਰਤਾ ਤੇ ਉੱਚਚਤਾ ਦੇ ਕੇ ਘੱਟਗਿਣਤੀਆਂ ਅਤੇ ਰਾਜਨੀਤਕ ਵਿਰੋਧੀਆਂ ਨੂੰ ‘ਦੇਸ-ਧਰੋਹੀ’ ਤੇ ‘ਦੇਸ-ਦੁਸ਼ਮਣ’ ਗਰਦਾਨ ਕੇ ਉਨਾਂ੍ਹ ਨੂੰ ਹਿੰਸਾ ਦਾ ‘ਟਾਰਗਟ’ ਬਣਾਉਂਦਾ ਅਤੇ ਉਨਾਂ੍ਹ ਨੂੰ ਅਮਲੀ ਪੱਧਰ ਤੇ ‘ਦੂਜੇ-ਦਰਜੇ ਦੇ ਸ਼ਹਿਰੀ’ ਵੀ ਬਣਾਉਦਾ ਹੈ।
ਅਸਲ ਵਿਚ ਨੇਂਸ਼ਨ ਸਟੇਟ ਦੇ ਖਾਸੇ ਅਨੁਸਾਰ ਭਾਰਤੀ ਤੰਤਰ ਵੀ ਸਿੱਖ, ਮੁਸਲਮਾਨ ਘੱਟ-ਗਿਣਤੀਆ ਅਤੇ ਅਜਾਦੀ ਲਈ ਲੜ੍ਹ ਰਹੇ ਹੋਰ ਲੋਕਾਂ ਨੂੰ ਅਣ-ਐਲਾਨੀਆ ਤੌਰ ਤੇ – ‘ਫਾਲਤੂ ਮਾਨਸ ਜਾਤ’ ਹੀ ਸਮਝਦਾ ਅਤੇ ਉਹ ਸਾਰੀ ਸਿਆਸਤ ‘ਆਪਣੇ ਨਾਗਰਿਕਾਂ’ ਦੁਆਲੇ ਹੀ ਘੁੰਮਾਅੁਂਦਾ ਹੈ। ਇਸੇ ਕਰਕੇ ਭਾਰਤੀ ਸਟੇਟ ਤੇ ਉਸਦੀ ਸਮੁੱਚੀ ਮੁਖਧਾਰਾ ਸ਼ਿਆਸੀ ਜਮਾਤ ਨਵੰਬਰ 84, ਗੁਜਰਾਤ ਵਿਚਲੇ ਸਾਲ 2002 ਦਾ ਮੁਸਲਮਾਨਾਂ ਦੇ ਨਸਲ-ਕੁਸ਼ੀ ਦੀਆਂ ਅਣ-ਮਨੁੱਖੀ ਘਟਨਾਵਾਂ ਨੂੰ ਹਜ਼ਮ ਹੀ ਕਰ ਗਈ ਹੈ।
ਇਹ ਕਤਲੇਆਮ ‘ਨੇਸ਼ਨ’ ਉਸਾਰਨ ਲਈ ‘ਕੌਮੀ ਇਕ-ਸੁਰਤਾ'(national uniformity and unity)  ਲਿਆਉਣ ਦੀ ਕੋਸ਼ਿਸ਼ਾਂ ਦਾ ਲਖਾਇਕ ਹੈ। ਅਜੇਹੇ ‘ਨੇਸ਼ਨ-ਸਟੇਟ’ ਤੇ ਉਸ ਨਾਲ ਜੁੜੀ ਪ੍ਰਭੂਸੱਤਾ ਨੂੰ ਅਸੀ ਕਿਵ ‘ਯੂਨੀਵਰਸਲ ਸਿਧਾਤ’ ਮੰਨ ਸਕਦੇ ਹਾਂ? ਇਸ ਦੇ ਉਲਟ, ਸਿੱਖਾਂ ਕੋਲ ਆਪਣੇ ਸਿਧਾਂਤ ਤੇ ਸਿੱਖ ਗੁਰੂਆਂ ਦਾ ਅਮਲ ਹਨ ਜਿਹੜੇ ਸਮਾਜ ਵਿਚ ਪੱਛਮੀ ਤਰਜ਼ ਦੀ ਇਕਸਾਰਤਾ (uniformity) ਸਥਾਪਤ ਨਹੀਂ ਕਰਦੇ ਸਗੋਂ ਉਹ ਸਮਾਜ ਵਿਚ ਇਕਸੁਰਤਾ (harmony) ਕਾਇਮ ਕਰਦੇ ਹਨ। ਸਿੱਖਾਂ ਦਾ ਅਮਲ ਕੁਦਰਤ ਤੇ ਸਮਾਜ ਵਿਚਲੀ ਭਿੰਨਤਾ ਤੇ ਵਖਰੇਵਿਆਂ ਨੂੰ ਕਰਤਾ ਤੇ ਸਿਰਜਨਹਾਰ ਦੀ ਅਮੁਲ ਦਾਤ ਤੇ ਬਖਸ਼ਸ਼ ਸਮਝਦਾ ਹੋਇਆ ਉਨਾਂ੍ਹ ਦੀ ਹੋਂਦ ਦੇ ਜ਼ਸ਼ਨ ਮਨਾਉਦਾ, ਇਨਾਂ੍ਹ ਨੂੰ ਖਤਮ ਨਹੀਂ ਕਰਦਾ।
ਅਣਜਾਨੇ ਹੀ ਨੇਸ਼ਨ-ਸਟੇਟ ਦੀ ਕਾਂਗਰਸੀ ਵਿਚਾਰਧਾਰਾ ਦੇ ਧੱਕੇ ਚੜ੍ਹਿਆ ਸਿੱਖ-ਭਾਈਚਾਰਾ ਵੀ 1947 ਦੀ ਵੰਡ ਦੇ ਫਿਰਕੂ ਖੁਨ-ਖਰਾਬੇ ਵੱਲ ਖਿਚਿਆ ਗਿਆ ਸੀ। ਉਸ ਆਪਸੀ ਭਰਾ-ਮਾਰੂ ਜੰਗ ਦੀ ਪੀੜਾ, ਸੰਤਾਪ ਤੇ ਪਸ਼ਚਾਤਾਪ ਚੋਂ ਸਿੱਖ ਅੰਤਰੀਵ ਮਨ ਅਜੇ ਤੱਕ ਮੁਕਤ ਨਹੀ ਹੋਇਆ ਜਦੋਂ ਕਿ ਹਿੰਦੂਤਵ ਨੂੰ ਪਰਣਾਏ ਬਹੁ-ਗਿਣਤੀ ਸਮਾਜ ਦੇ ਲੋਕ ਉਸ ਅਣ-ਮਨੁੱਖੀ ਕਤਲੋ-ਗਾਰਦ ਸਹੀ ਮੰਨਦੇ ਹਨ ਤੇ ਉਸ ਜਿੱਤ ਮੰਨ ਕੇ ਮਾਣ ਵੀ ਕਰਦੇ ਹਨ।
ਜਦੋਂ ਸਿੱਖ ਗੂਰਆਂ ਦੀ ਲੰਬੀ ਕਮਾਈ ਨੇ ਸਿੱਖਾਂ ਨੂੰ ਇਕ ਨਵੇਕਲੀ ਜੀਵਨ-ਜਾਂਚ ਤੇ ਜੀਵਨ-ਜੁਗਤ ਦਿੱਤੀ ਹੈ। ਅਸੀ ‘ਪੱਛਮੀ ਨੇਸ਼ਨ-ਸਟੇਟ’ ਦੀ ਨਕਲ ਕਿਉਂ ਕਰੀਏ ? ਉਸ ਦੀ ਥਾਂ ਸਾਨੂੰ ‘ਗੁਰੁ ਮਾਰਗ’ ਤੋਂ ਸੇਧ ਲੈਣੀ ਚਾਹੀਦੀ ਹੈ। ਯਾਦ ਰਹੇ, ਮਹਾਰਾਜਾ ਰਣਜੀਤ ਸਿੰਘ ਨੇ ‘ਖਾਲਸਾ ਸਟੇਟ’ ਦੀ ਸਥਾਪਨਾ ਕੀਤੀ ਸੀ ਜਿਹੜੀ ਪੱਛਮੀ ਅਮਲ ਵਾਲੀ ਨੇਸ਼ਨ-ਸਟੇਟ ਦੀ ਨਹੀਂ ਸੀ। ਉਸਨੇ ਆਪਣੇ ਰਾਜ ਨੂੰ ‘ਨੇਸ਼ਨ’ ਦੇ ਤੌਰ-ਤਰੀਕਿਆਂ ਤੇ ਬਿਲਕੁਲ ਨਹੀਂ ਢਾਲਿਆ।
ਇਸੇ ਤਰਾਂ੍ਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਭੂਸੱਤਾ-ਸੰਪੰਨ (sovereign state) ਸੀ ਪਰ ਪੱਛਮ ਦੀ ਤਰਜ਼ ਵਾਲਾ ‘ਸਾਵਰਨ’ ਨਹੀ ਸੀ। ਕਿਉਕਿ ਸਿੱਖਾਂ ਦੀ ਸਾਵਰਨਿਟੀ (sovereignty) ‘ਸੱਚਾ ਪਾਤਸ਼ਾਹ’ ਦੇ ਸੰਕਲਪ ਵਿਚੋਂ ਨਿਕਲਦੀ ਹੈ ਅਤੇ ਸ਼੍ਰੀ ਅਕਾਲ ਤਖਤ ਰਾਹੀ ਵਿਦਮਾਨ ਹੰਦੀ ਹੈ; ਸ਼੍ਰੀ ਅਕਾਲ ਤਖਤ ਦਨਿਆਵੀ ਰਾਜ-ਤੱਖਤਾਂ (ਨੇਸ਼ਨ-ਸਟੇਟਾਂ) ਦੀ ਸਰਵ-ਉੁਚਚਤਾ (supremacy) ਤੋਂ ਉਪਰ ‘ਸਦੀਵੀ–ਰੱਬੀ ਤਖਤ’ ਦਾ ਲਖਾਇਕ ਹੈ।
ਇਸੇ ਕਰਕੇ ਸਿੱਖ ਸਿਧਾਂਤ ਨੇਸ਼ਨ-ਸਟੇਟ ਤੇ ਉਸ ਨਾਲ ਜੁੜੀ ਸਾਵਰਨਿਟੀ ਨੂੰ ਪੂਰਨ ਰੂਪ ਵਿਚ ਰੱਦ ਕਰਦਾ ਅਤੇ ਆਪਣੇ ਸਿਧਾਤਾਂ ਤੇ ਅਧਾਰਤ ਰਾਜ-ਪ੍ਰਬੰਧ ਪ੍ਰਣਾਲੀ ਦੇ ਪੁਨਰ-ਜਾਗਰਨ ਤੇ ਪੁਨਰ-ਅਮਲ ਦੀ ਵਕਾਲਤ ਕਰਦਾ ਹੈ।
ਸਿੱਖ ਵਿਦਵਾਨਾਂ ਨੂੰ ਚਾਹੀਦਾ ਹੈ,  ਪੱਛਮ ਵਲੋਂ ਸਾਡੇ ਮਨਾਂ ਅੰਦਰ ਠੋਸੀ ‘ਗੁਲਾਮ ਜ਼ਿਹਨੀਅਤ’ ਨੂੰ ਪਰ੍ਹੇ ਵਗਾਹ ਮਾਰਨ। ਅਤੇ ਪੱਛਮ ਦੇ ਗਿਆਨ ਦੀ ਘਟੀਆ-ਪੱਧਰ ਦੀ ਨਕਲ ਕਰਨ ਦੀ ਬਜਾਏ ਗੁਰਮਤ ਗਿਆਨ ਤੇ ‘ਗੁਰੂ ਕਮਾਈ’ ਵਿਚੋਂ ਆਪਣੀ ਨਵੇਕਲੀ ਤੇ ਮੌਲਿਕ ‘ਸਿਆਸੀ ਸਮਝ’ ਉਸਾਰਣ ਤੇ ‘ਹਲੀਮੀ ਰਾਜ’ ਦੀ ਰੂਪ-ਰੇਖਾ ਤਿਆਰ ਕਰਨ।