ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਬਾਰ੍ਹਵੀਆਂ ਸਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ

ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਬਾਰ੍ਹਵੀਆਂ ਸਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ

ਫਰੀਮੌਂਟ/ਹਰਦੀਪ ਔਲਖ
ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂਐਸਏ ਵੱਲੋਂ 21 ਅਤੇ 22 ਜੁਲਾਈ ਨੂੰ ਕਰਵਾਈਆਂ ਗਈਆਂ ਬਾਰ੍ਹਵੀਆਂ ਸਾਲਾਨਾ ਖੇਡਾਂ ਸਫਲਤਾ ਨਾਲ ਸਮਾਪਤ ਹੋਈਆਂ। ਇਸ ਟੂਰਨਾਮੈਂਟ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪ੍ਰਮੁੱਖ ਖੇਡਾਂ ਜਿਵੇਂ ਕਿ ਬਾਸਕਟਬਾਲ, ਫੁਟਬਾਲ (ਸੌਕਰ), ਫਲੈਗ ਫੁਟਬਾਲ, ਹਾਕੀ, ਵਾਲੀਬਾਲ, ਟੈਨਿਸ, ਅਥਲੈਟਿਕਸ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਹਰ ਸਾਲ ਦੀ ਤਰਾਂ ਇਸ ਵਾਰ ਵੀ ਇਹ ਖੇਡਾਂ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਵਿਚ ਇੰਟਰਨੈਸ਼ਨਲ ਪੱਧਰ ਦੀਆਂ ਗਰਾਊਂਡਾਂ ਵਿਚ ਕਰਵਾਈਆਂ ਗਈਆਂ।
ਬਾਸਕਟਬਾਲ ਵਿਚ ਇਸ ਵਾਰ ਬਾਜ਼ੀ ਸਿੱਖ ਸਪੋਰਟਸ ਦੀ ਟੀਮ ਨੇ ਮਾਰੀ, ਜਿਸ ਵਿਚ ਮੁੱਖ ਤੌਰ ‘ਤੇ ਅਜੇ ਕਾਹਲੋਂ, ਜਸਕਰਨ ਕਾਹਲੋਂ ਅਤੇ ਜੱਸੀ ਬਾਜਵਾ ਦੇ ਤਾਲਮੇਲ ਨੇ ਜਿੱਤ ਦਿਵਾਈ। ਦੂਸਰੇ ਸਥਾਨ ‘ਤੇ ਵੂਲਫ ਪੈਕ ਫਰਿਜ਼ਨੋ ਦੀ ਟੀਮ ਰਹੀ। ਹਾਕੀ ਵਿਚ ਬੜੇ ਸੰਘਰਸ਼ ਪੂਰਵਕ ਮੁਕਾਬਲੇ ਤੋਂ ਬਾਅਦ ਯੂਬਾ ਬ੍ਰਦਰਜ਼ ਨੇ ਸੇਕਰਾਮੈਂਟੋ ਨੂੰ 2-1 ਨਾਲ ਹਰਾਇਆ। ਇਸ ਵਾਰ ਹਾਕੀ ਵਿਚ ਵੱਖ-ਵੱਖ ਟੀਮਾਂ ਵਿਚ ਇਨਟਰਨੈਸ਼ਨਲ ਪੱਧਰ ਉਤੇ ਖੇਡ ਚੁੱਕੇ ਖਿਡਾਰੀਆਂ ਨੇ ਵੀ ਭਾਗ ਲਿਆ ਜਿਨ੍ਹਾਂ ਦੀ ਖੇਡ ਵੇਖਣਯੋਗ ਸੀ। ਫੁੱਟਬਾਲ ਵਿਚ ਵੀ ਯੂਬਾ ਬ੍ਰਦਰਜ਼ ਦੀ ਟੀਮ ਪਹਿਲੇ ਅਤੇ ਈਸਟ-ਬੇ  ਫਰੀਮੌਂਟ ਦੀ ਟੀਮ ਦੁਜੇ ਨੰਬਰ ‘ਤੇ ਰਹੀ ।ਕਬੱਡੀ ਦੇ ਮੁਕਾਬਲੇ ਕੈਲੀਫੋਰਨੀਆ ਸਪੋਰਟਸ ਕਲੱਬ, ਖਾਲਸਾ ਸਪੋਰਟਸ ਕਲੱਬ, ਨਾਰਦਨ ਕੈਲੀਫੋਰਨੀਆ ਸਪੋਰਟਸ ਕਲੱਬ ਅਤੇ ਯੂਬਾ ਬ੍ਰਦਰਜ਼ ਦੀਆਂ ਟੀਮਾਂ ਵਿਚ ਹੋਏ ਜਿਨ੍ਹਾਂ ਦਾ ਦਰਸ਼ਕਾਂ ਨੇ ਬਹੁਤ ਅਨੰਦ ਮਾਣਿਆ। ਚੈਂਪੀਅਨਸ਼ਿਪ ਦੀ ਬਾਜ਼ੀ ਨਾਰਦਨ ਕੈਲੀਫੋਰਨੀਆ ਸਪੋਰਟਸ ਕਲੱਬ ਨੇ ਕੈਲੀਫੋਰਨੀਆ ਸਪੋਰਟਸ ਕਲੱਬ ਨੂੰ ਹਰਾ ਕੇ ਜਿੱਤੀ। ਫਲੈਗ ਫੁਟਬਾਲ ਦੇ ਫਾਈਨਲ ਵਿਚ ਕੜੀ ਬੰਬਰ ਨੇ ਆਊਟ ਸਾਈਡਰਜ਼ ਨੂੰ ਹਰਾਇਆ। ਅਥਲੈਟਿਕਸ ਅਤੇ ਟੈਨਿਸ ਵਿਚ ਵੀ ਵਧੀਆ ਮੁਕਾਬਲੇ ਦੇਖਣ ਨੂੰ ਮਿਲੇ । ਖੇਡਾਂ ਦਾ ਅਨੰਦ ਮਾਨਣ ਅਤੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਲਈ ਇਲਾਕੇ ਦੇ ਲੋਕਾ ਸਮੇਤ ਟੂਰਨਾਮੈਂਟ ਦੇ ਪ੍ਰਮੂੱਖ ਸਪਾਂਸਰਾਂ ਨੇ ਵੀ ਹਾਜ਼ਰੀ ਭਰੀ। ਇਨ੍ਹਾਂ ਵਿਚ ਅਮੋਲਕ ਸਿੰਘ ਗਾਖਲ ਅਤੇ ਬ੍ਰਦਰਜ਼, ਜੱਗੀ ਕਪੂਰ, ਇੰਦਰ ਦੁਸਾਂਝ, ਇੰਡੋ-ਅਮੇਰੀਕਨ ਵੈਟਰੀਨਰੀ ਮੈਡੀਕਲ ਐਸੋਸੀਏਸ਼ਨ ਦੇ ਡਾ. ਜਸਵੀਰ ਮੱਟੂ, ਜੱਸੀ ਗਿੱਲ, ਹੈਰੀ ਸਿੱਧੂ, ਸੰਜੀਵ ਗਰਗ, ਡਾ. ਸਰਬਜੀਤ ਹੁੰਦਲ, ਸਰਦੂਲ ਸਮਰਾ ਸਬਵੇ, ਡੇਵਿਡ ਹੈਅਰ, ਸਰਬਜੀਤ ਸਰਾਓ, ਮਾਂਗਟ ਬ੍ਰਦਰਜ਼, ਜੋ ਜੌਹਲ, ਦੀਪੂ ਧਾਲੀਵਾਲ, ਮੱਖਣ ਬੈਂਸ, ਹਰਮੀਤ ਤੂਰ, ਕਾਹਲੋਂ ਬ੍ਰਦਰਜ਼, ਮਾਨ ਬ੍ਰਦਰਜ਼ ਦੇ ਨਾਮ ਸ਼ਾਮਲ ਹਨ।ਇਸ ਤੋਂ ਇਲਾਵਾ ਯੂਨੀਅਨ ਸਿਟੀ ਪੁਲਿਸ ਮੁਖੀ ਡੈਰਿਲ ਮੇਕਏਲਸਟਰ, ਸਿਟੀ ਮੈਨੇਜਰ ਟੋਨੀ ਆਕੋਸਟਾ, ਸਿਟੀ ਕੌਂਸਲ ਗੈਰੀ ਸਿੰਘ, ਸਕੂਲ ਬੋਰਡ ਪ੍ਰਧਾਨ ਸਰਬਜੀਤ ਚੀਮਾ, ਫਰੀਮੌਂਟਸਿਟੀ ਕੌਂਸਲ ਰਾਜ ਸਲਵਾਣ ਵੀ ਹਾਜ਼ਰ ਹੋਏ। ਟੂਰਨਾਮੈਂਟ ਦੀ PTC ਪੰਜਾਬੀ, IND TV USA ਅਤੇ YO INDIA TV ਨੇ ਲਾਈਵ ਕਵਰੇਜ਼ ਕੀਤੀ।