ਝਾਰਖੰਡ ‘ਚ ਹੋਈ ਨੈਸ਼ਨਲ ਪਾਵਰਲਿਫਟਿਗ ਚੈਪੀਅਨਸ਼ਿਪ ‘ਚ ਭੁਲੱਥ ਦੇ ਅਜੈ ਗੋਗਨਾ ਨੇ ਸਿਲਵਰ ਮੈਡਲ ਜਿੱਤਿਆ

ਝਾਰਖੰਡ ‘ਚ ਹੋਈ ਨੈਸ਼ਨਲ ਪਾਵਰਲਿਫਟਿਗ ਚੈਪੀਅਨਸ਼ਿਪ ‘ਚ ਭੁਲੱਥ ਦੇ ਅਜੈ ਗੋਗਨਾ ਨੇ ਸਿਲਵਰ ਮੈਡਲ ਜਿੱਤਿਆ

ਕਪੂਰਥਲਾ/ਬਿਊਰੋ ਨਿਊਜ਼-
ਝਾਰਖੰਡ ਦੇ ਰਾਂਚੀ ਵਿੱਚ ਹੋਈ ਤਿੰਨ ਰੋਜਾ ਨੈਸ਼ਨਲ ਪਾਵਰ ਲਿਫਟਿੰਗ ਇੰਡੀਆ ਚੈਂਪੀਅਨਸ਼ਿੱਪ ਵਿੱਚ ਕਸਬਾ ਭੁਲੱਥ ਦੇ ਨੌਜਵਾਨ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਸੀਨੀਅਰ ਪੱਤਰਕਾਰ ਰਾਜ ਗੋਗਨਾ ਨੇ ਆਪਣੇ 120 ਕਿਲੋਗ੍ਰਾਮ ਪਲੱਸ ਦੇ ਭਾਰ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਜਿੱਤ ਨਾਲ ਇਲਾਕੇ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਘਰ ਪਰਤਣ ਮਗਰੋਂ ਭੁਲੱਥ ਨਿਵਾਸੀ ਅਜੈ ਗੋਗਨਾ ਪਾਵਰਲਿਫਟਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਚੈਂਪੀਅਨਸ਼ਿੱਪ ਵਿੱਚ 26 ਸੂਬਿਆਂ ਤੋਂ  ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਖਿਡਾਰੀਆਂ ਦੇ ਡੋਪ ਟੈਸਟ ਵੀ ਲਏ ਅਤੇ ਉਸ ਦਾ 100 ਪ੍ਰਤੀਸ਼ਤ ਡੋਪਿਗ ਫ੍ਰੀ ਦਾ ਨਤੀਜਾ ਰਿਹਾ ।ਜਿਸ ਨੇ ਬਿਨਾ ਕਿਸੇ ਨਸ਼ੇ ਦੇ ਸੇਵਨ ਤੋ ਆਪਣੀ ਦੇਸ਼ੀ ਖੁਰਾਕ  ਨਾਲ ਆਪਣੀ ਮੰਜਿਲ ਵੱਲ ਅੱਗੇ ਵੱਧ ਰਿਹਾ ਹੈ ਅਤੇ ਉਸ ਨੇ 207.500 ਕਿਲੋਗ੍ਰਾਮ ਦੇ ਭਾਰ ਦੀ ਬੈੱਚ ਪ੍ਰੈਸ ਲਾ ਕੇ ਪੰਜਾਬ ਦਾ ਫਿਰ ਤੋਂ ਮਾਣ ਵਧਾਇਆ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲੇ ਅਜੈ ਗੋਗਨਾ ਪੰਜ ਦੇ ਕਰੀਬ ਗੋਲ਼ਡ ਮੈਡਲ ਜਿੱਤ ਚੁੱਕਾ ਹੈ। ਅਤੇ ਅਨੇਕਾਂ ਮਾਣਮੱਤੇ ਇਨਾਮ ਵੀ ਹਾਸਿਲ ਕਰ ਚੁੱਕਾ ਹੈ।
ਇਸ ਮੌਕੇ ਪਾਵਰ ਲਿਫਟਿੰਗ ਇੰਡੀਆ ਦੇ ਅਰਜੁਨਾ ਐਵਾਰਡੀ ਸੈਕਟਰੀ ਜਨਰਲ ਪੀ.ਜੇ.ਜੋਸਫ ਨੇ ਉਸ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਉਸ ਦੀ ਇਸ ਜਿੱਤ ਲਈ ਪੰਜਾਬ ਪਾਵਰਲਿਫਟਿਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮੱਲੀ ਨੇ ਵੀ ਵਧਾਈ ਸੰਦੇਸ਼ ਭੇਜਿਆ।