ਮਾਤਾ-ਪਿਤਾ ਨੂੰ ਕੈਨੇਡਾ ਬੁਲਾਉਣ ਲਈ ਸਰਕਾਰ ਨੇ ਸ਼ੁਰੂ ਕੀਤਾ ਨਵਾਂ ਪ੍ਰੋਗਰਾਮ

ਮਾਤਾ-ਪਿਤਾ ਨੂੰ ਕੈਨੇਡਾ ਬੁਲਾਉਣ ਲਈ ਸਰਕਾਰ ਨੇ ਸ਼ੁਰੂ ਕੀਤਾ ਨਵਾਂ ਪ੍ਰੋਗਰਾਮ

ਚੰਡੀਗੜ੍ਹ: ਕੈਨੇਡਾ ਦੀ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਨੀਤੀ ਤਹਿਤ ਹੁਣ ਮਾਂ-ਪਿਓ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਸੌਖਾ ਹੋ ਜਾਵੇਗਾ। ਕੈਨੇਡੀਅਨ ਸਰਕਾਰ ਪੀਜੀਪੀ-2019 ਪ੍ਰੋਗਰਾਮ ਲੈ ਕੇ ਆ ਰਹੀ ਹੈ ਜਿਸ ਮੁਤਾਬਿਕ ਕੈਨੇਡੀਅਨ ਨਾਗਰਿਕ ਅਤੇ ਪੱਕੇ ਰਿਹਾਇਸ਼ੀ (ਪੀ.ਆਰ) ਆਪਣੇ ਮਾਂ-ਬਾਪ ਅਤੇ ਦਾਦਾ-ਦਾਦੀ ਨੂੰ ਪੱਕੇ ਤੌਰ 'ਤੇ ਆਪਣੇ ਕੋਲ ਰੱਖਣ ਲਈ ਕੈਨੇਡਾ ਬੁਲਾ ਸਕਣਗੇ। 

ਕੈਨੇਡੀਅਨ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਅਧੀਨ 28 ਜਨਵਰੀ ਤੋਂ ਫਾਰਮ ਮਿਲਣੇ ਸ਼ੁਰੂ ਹੋ ਜਾਣਗੇ। ਕੈਨੇਡਾ ਦੇ ਪ੍ਰਵਾਸੀ, ਰਫਿਊਜ਼ੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਵਜ੍ਹਾ ਦਸਦਿਆਂ ਕਿਹਾ ਕਿ ਪਰਿਵਾਰਕ ਬਜ਼ੁਰਗਾਂ ਦੇ ਆਉਣ ਨਾਲ ਮਾਂ-ਪਿਓ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਕੇ ਕੰਮ ਅਤੇ ਪੜ੍ਹਾਈ ਨੂੰ ਵੱਧ ਸਮਾਂ ਦੇ ਸਕਣਗੇ ਜਿਸ ਨਾਲ ਕੈਨੇਡਾ ਦੀ ਆਰਥਿਕ ਤਰੱਕੀ ਵਿਚ ਮਦਦ ਮਿਲੇਗੀ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ।