ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਅਦਾਰਾ 'ਅੰਮ੍ਰਿਤਸਰ ਟਾਈਮਜ਼' ਵਿਚ ਸਹਿ-ਸੰਪਾਦਕ ਵਜੋਂ ਨਿਯੁਕਤ

ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਅਦਾਰਾ 'ਅੰਮ੍ਰਿਤਸਰ ਟਾਈਮਜ਼' ਵਿਚ ਸਹਿ-ਸੰਪਾਦਕ ਵਜੋਂ ਨਿਯੁਕਤ

ਚੰਡੀਗੜ੍ਹ/ਬਿਊਰੋ ਨਿਊਜ਼ :
ਅਦਾਰਾ ''ਅੰਮ੍ਰਿਤਸਰ ਟਾਈਮਜ਼” ਨਾਲ ਜੁੜੇ ਪਾਠਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਮੇਂ ਵਿਚ ਆਈਆਂ ਤਬਦੀਲੀਆਂ ਅਤੇ ਤਕਨੀਕੀ ਵਿਕਾਸ ਦੇ ਹਾਣੀ ਬਣਦਿਆਂ ''ਅੰਮ੍ਰਿਤਸਰ ਟਾਈਮਜ਼” ਦੇ ਡਿਜ਼ੀਟਲ ਭਾਗ (ਵੈਬਸਾਈਟ) ਨੂੰ ਪਾਠਕਾਂ ਦੀ ਕਚਹਿਰੀ 'ਚ ਨਵੇਂ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਪਾਠਕ ਹਰ ਦਿਨ ਦੀਆਂ ਤਾਜ਼ਾ ਖ਼ਬਰਾਂ ''ਅੰਮ੍ਰਿਤਸਰ ਟਾਈਮਜ਼” ਦੀ ਵੈਬਸਾਈਟ ਤੋਂ ਪੜ੍ਹ ਸਕਣਗੇ। 
ਡਿਜ਼ੀਟਲ ਭਾਗ ਦੇ ਸਹਿ ਸੰਪਾਦਕ ਅਹੁਦੇ 'ਤੇ ਤਜਰਬੇਕਾਰ ਅਤੇ ਨੌਜਵਾਨ ਪੱਤਰਕਾਰ ਸੁਖਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਦੀ ਵਿਦਿਅਕ ਯੋਗਤਾ ਬੀ.ਟੈਕ (ਮਕੈਨੀਕਲ ਇੰਜੀਨਿਅਰਿੰਗ), ਐਮ.ਏ (ਮਨੁੱਖੀ ਅਧਿਕਾਰ ਅਤੇ ਜਿੰਮੇਵਾਰੀਆਂ) ਹੈ। ਉਹ ਤਿੰਨ ਸਾਲਾਂ ਤੋਂ ਖ਼ਬਰੀ ਅਦਾਰਿਆਂ ਦੇ ਸੰਪਾਦਕੀ ਵਿਭਾਗ ਵਿਚ ਕੰਮ ਕਰਦੇ ਆ ਰਹੇ ਹਨ।
ਅਦਾਰਾ ਅੰਮ੍ਰਿਤਸਰ ਟਾਈਮਜ਼ ਆਪਣੇ ਪਾਠਕਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਇਹਨਾਂ ਤਬਦੀਲੀਆਂ ਦੇ ਬਾਵਜੂਦ ਅਸੀਂ ਆਪਣੀ ਪਛਾਣ ਮੁਤਾਬਕ ਸਟੀਕ, ਸਹੀ, ਦਰੁੱਸਤ ਅਤੇ ਅਹਿਮ ਜਾਣਕਾਰੀਆਂ ਤੱਥਾਂ ਅਤੇ ਖੋਜ ਅਧਾਰਿਤ ਮਸੌਦੇ ਸਮੇਤ ਹੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ''ਅੰਮ੍ਰਿਤਸਰ ਟਾਈਮਜ਼” ਦੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਅਦਾਰੇ ਦੀ ਵੈਬਸਾਈਟ ਨਾਲ ਜੁੜਨ ਅਤੇ ਸਾਡੇ ਕੰਮ ਬਾਰੇ ਆਪਣੇ ਸੁਝਾਅ ਸਾਨੂੰ ਜ਼ਰੂਰ ਭੇਜਣ