ਸੋਸ਼ਲ ਮੀਡੀਆ ‘ਤੇ ‘ਪੱਪੂ ਪਾਸ ਹੋ ਗਿਆ’ ਅਤੇ ‘ਭਾਜਪਾ ਨੂੰ ਤਿੰਨ ਤਲਾਕ’

ਸੋਸ਼ਲ ਮੀਡੀਆ ‘ਤੇ ‘ਪੱਪੂ ਪਾਸ ਹੋ ਗਿਆ’ ਅਤੇ ‘ਭਾਜਪਾ ਨੂੰ ਤਿੰਨ ਤਲਾਕ’

ਨਵੀਂ ਦਿੱਲੀ/ਬਿਊਰੋ ਨਿਊਜ਼ :
ਚੋਣ ਨਤੀਜਿਆਂ ਦਾ ਟਵਿੱਟਰ ਅਤੇ ਦੂਜੀਆਂ ਸੋਸ਼ਲ ਸਾਈਟਾਂ ‘ਤੇ ਲੋਕਾਂ ਨੇ ਖੂਬ ਲਿਆ ਮਜ਼ਾ ਲਿਆ। ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਸ਼ੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ‘ਤੇ ਲੋਕਾਂ ਨੇ ਜਮ ਕੇ ਤਾਅਨੇ ਦਿੱਤੇ ਅਤੇ ਵਿਅੰਗ ਕੀਤੇ। ਕੁਝ ਨੇ ਕਿਹਾ ‘ਪੱਪੂ ਪਾਸ ਹੋ ਗਿਆ ਅਤੇ ‘ਭਾਜਪਾ ਨੂੰ ਤਿੰਨ ਤਲਾਕ ਮਿਲ ਗਿਆ।’ ਟਵਿੱਟਰ ਦਾ ਇਸਤੇਮਾਲ ਕਰਨ ਵਾਲਿਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਨਹੀਂ ਬਖਸ਼ਿਆ। ਯੋਗੀ ਨੇ ਵੀ ਚੋਣਾਂ ਦੌਰਾਨ ਭਾਜਪਾ ਲਈ ਕਈ ਥਾਈਆਂ ਰੈਲੀਆਂ ਕੀਤੀਆਂ ਸਨ। ਇਨ੍ਹਾਂ ਵਿਚੋਂ ਇਕ ਵਿੱਚ ਯੋਗੀ ‘ਤੇ ਵਿਅੰਗ ਕਰਦਿਆਂ ਕਿਹਾ ਗਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦੇ ਰਹੇ ਹਨ ਕਿ ਉਨ੍ਹਾਂ ਨੂੰ ‘ਹਾਰ ‘ ਦਾ ਨਾਂ ਬਦਲ ਕੇ ‘ਜਿੱਤ’ ਕਰ ਦੇਣਾ ਚਾਹੀਦਾ ਹੈ। ਅਜਿਹੇ ਹੀ ਇਕ ਵਿਅੰਗ ਵਿੱਚ ਕਿਹਾ ਗਿਆ ਕਿ ਯੋਗੀ ਨੂੰ ਭਾਜਪਾ ਦਾ ਨਾਂ ਬਦਲ ਕੇ ‘ਕਾਂਗਰਸ’ ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ਨੇ ਬੀਤੇ ਦਿਨਾਂ ਵਿੱਚ ਕਈ ਥਾਵਾਂ ਦੇ ਨਾਂ ਬਦਲੇ ਹਨ। ਇਕ ਵਿਅਕਤੀ ਨੇ ਤਾਅਨਾ ਮਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਆਪਣਾ ਪਹਿਲਾਂ ਵਾਲਾ ਨਾਂ ‘ਅਜੈ ਸਿੰਘ ਬਿਸ਼ਟ’ ਰੱਖ ਲੈਣਾ ਚਾਹੀਦਾ ਹੈ।
ਇਸ ਸ਼ਬਦੀ ਜੰਗ ਵਿੱਚ ਕਾਂਗਰਸ ਦੀ ਸ਼ੋਸਲ ਟੀਮ ਨੇ ਵੀ ਹਿੱਸਾ ਲਿਆ। ਪਾਰਟੀ ਦੀ ਦਿਵਿਆ ਸਪੰਦਨਾ ਨੇ ਮੋਦੀ ਦੇ ਸੰਨ 2003 ਵਿੱਚ ਕੀਤੇ ਟਵੀਟ ਨੂੰ ਮੁੜ ਟਵੀਟ ਕਰ ਦਿੱਤਾ। ਇਸ ਟਵੀਟ ਵਿੱਚ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪੰਜ ਸੂਬਿਆਂ ਵਿੱਚ ਆਏ ਚੋਣ ਨਤੀਜਿਆਂ ਨਾਲ ਹਵਾ ਦਾ ਰੁਖ਼ ਪਤਾ ਚਲ ਗਿਆ ਹੈ ਅਤੇ ਇਹ ਕਾਂਗਰਸ ਮੁਕਤ ਭਾਰਤ ਦੀ ਸ਼ੁਰੂਆਤ ਹੈ। ਸਪੰਦਨਾ ਨੇ ਇਸ ਵਿੱਚ ਇਕ ਸ਼ਬਦ ਬਦਲ ਕੇ ਉਨ੍ਹਾਂ ਦੀ ਗੱਲ ਦਾ ਅਰਥ ਹੀ ਬਦਲ ਦਿੱਤਾ। ਉਸ ਨੇ ‘ਕਾਂਗਰਸ ਦੀ ਥਾਂ ‘ਭਾਜਪਾ’ ਲਿਖ ਦਿੱਤਾ।
ਪ੍ਰਸਿੱਧ ਲੇਖਿਕਾ ਸ਼ੋਭਾ ਡੇਅ ਨੇ ਇਸ ਮੌਕੇ ਦਾ ਲਾਹਾ ਲੈਂਦਿਆਂ ਕਿਹਾ, ਕਿ ”ਪੱਪੂ ਨਾ ਸਿਰਫ ਪਾਸ ਹੋ ਗਿਆ ਹੈ, ਸਗੋਂ ਉਸ ਨੇ ਹੁਣ ਪੀਐਚ.ਡੀ ਕਰ ਲਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਉਹ ਆਪਣੀ ਪੜ੍ਹਾਈ ਪੂਰੀ ਕਰਨਗੇ ਅਤੇ ਭਟਕਣਗੇ ਨਹੀਂ। ਭਾਰਤ ਉਨ੍ਹਾਂ ਨੂੰ ਸੰਨ 2019 ਵਿੱਚ ਚੋਣਾਂ ਵਿੱਚ ਪਾਸ ਦੇਖਣਾ ਚਾਹੁੰਦਾ ਹੈ।”
ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵੀ ਦੋ ਟੂਕ ਗੱਲ ਰੱਖਦਿਆਂ ਕਿਹਾ, ਕਿ ‘ਇਸ ਵਿਚ ਕੋਈ ਹੈਰਾਨੀ ਨਹੀਂ ਕਿ ਭਾਜਪਾ ਉਖੜ ਗਈ ਹੈ। ਵੋਟਰਾਂ ਨੇ ਉਨ੍ਹਾਂ ਨੂੰ ਤਿੰਨ ਤਲਾਕ ਜੋ ਦੇ ਦਿੱਤਾ ਹੈ।” ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਟਵਿੱਟਰ ‘ਤੇ ਭਾਜਪਾ ਦੇ ਇਕ ਨਾਅਰੇ ਵਾਂਗ ਲਿਖਿਆ, ”ਅਬਕੀ ਬਾਰ, ਖੋ ਦੀ ਸਰਕਾਰ।” ਜ਼ਿਕਰਯੋਗ ਹੈ ਕਿ ਸੰਨ 2014 ਵਿਚ ਭਾਜਪਾ ਨੇ ਨਾਅਰਾ ਦਿੱਤਾ ਸੀ ‘ਅਬਕੀ ਬਾਰ ਮੋਦੀ ਸਰਕਾਰ।