ਆਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਵਲੋਂ ਗੁਰਪੁਰਬ ਕਰਕੇ ‘ਚਲੋ ਲਾਲ ਚੌਂਕ ਮਾਰਚ’ ਰੱਦ ਕੀਤਾ ਗਿਆ

ਆਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਵਲੋਂ ਗੁਰਪੁਰਬ ਕਰਕੇ ‘ਚਲੋ ਲਾਲ ਚੌਂਕ ਮਾਰਚ’ ਰੱਦ ਕੀਤਾ ਗਿਆ

ਸ੍ਰੀਨਗਰ/ਸਿੱਖ ਸਿਆਸਤ ਬਿਊਰੋ : ਕਸ਼ਮੀਰ ਦੇ ਆਜ਼ਾਦੀ ਪਸੰਦ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰ ਵਾਈਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਬੇਨਤੀ ‘ਤੇ 14 ਨਵੰਬਰ 2016 ਨੂੰ ਹੋਣ ਵਾਲਾ ‘‘ਚਲੋ ਲਾਲ ਚੌਂਕ” ਮਾਰਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਕਰਕੇ ਟਾਲ ਰਹੇ ਹਨ।
ਕਸ਼ਮੀਰੀ ਆਗੂਆਂ ਨੇ ਕਿਹਾ ਕਿ ਉਹ ਧਾਰਮਿਕ ਆਜ਼ਾਦੀ ਦੇ ਸੁਨਹਿਰੀ ਸਿਧਾਂਤ ਦੀ ਕਦਰ ਕਰਦੇ ਹਨ ਜੋ ਕਿ ਸਾਡੇ ਇਤਿਹਾਸ ਦਾ ਖੂਬਸੂਰਤ ਪਹਿਲੂ ਹੈ।
ਉਨ੍ਹਾਂ ਕਿਹਾ ਕਿ ਸਿਰਫ 14 ਨਵੰਬਰ 2016 ਦਾ ਮਾਰਚ ਰੱਦ ਕੀਤਾ ਗਿਆ ਹੈ ਬਾਕੀ ਦਾ ਪ੍ਰੋਗਰਾਮ ਦਿੱਤੇ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ। ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਸਿੱਖ ਅਤੇ ਪੰਡਤ ਕਸ਼ਮੀਰੀ ਸਮਾਜ ਦਾ ਅਟੁੱਟ ਹਿੱਸਾ ਹਨ।
ਕਸ਼ਮੀਰੀ ਖਾੜਕੂ ਆਗੂਆਂ ਨੇ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਤਾਕਤਾਂ ਨੂੰ ਭਾਂਜ ਦੇਣ ਲਈ ਕਿਹਾ ਜੋ ਆਪਣੇ ਨਿੱਜੀ ਹਿਤਾਂ ਲਈ ਨਫਰਤ ਫੈਲਾਉਂਦੇ ਹਨ।