ਪੰਜਾਬੀ ਦੀ ਉਘੀ ਲੇਖਿਕਾ ਕੈਲਾਸ਼ ਪੁਰੀ ਦਾ ਦੇਹਾਂਤ

ਪੰਜਾਬੀ ਦੀ ਉਘੀ ਲੇਖਿਕਾ ਕੈਲਾਸ਼ ਪੁਰੀ ਦਾ ਦੇਹਾਂਤ

ਲੰਡਨ/ਬਿਊਰੋ ਨਿਊਜ਼ :
ਪੰਜਾਬੀ ਦੀ ਪ੍ਰਸਿੱਧ ਲਿਖ਼ਕਾ ਕੈਲਾਸ਼ ਪੁਰੀ ਇਥੋਂ ਦੇ ਈਲਿੰਗ ਹਸਤਾਲ ‘ਚ ਦਮ ਤੋੜ ਗਏ ਹਨ । ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੇ ਪ੍ਰਧਾਨ ਡਾ. ਸਾਥੀ ਲੁਧਿਆਣਵੀ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਕੈਲਾਸ਼ ਪੁਰੀ ਦੇ ਜਾਣ ਨਾਲ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਬਹੁਤ ਬੜਾ ਘਾਟਾ ਪਿਆ ਹੈ । ਉਹ 50ਵੇਂ ਤੇ 60ਵੇਂ ਦਹਾਕੇ ‘ਚ ਪੁਣੇ ਤੋਂ ‘ਸੁਭਾਗਵਤੀ’ ਨਾਂਅ ਦਾ ਔਰਤਾਂ ਤੇ ਕੁੜੀਆਂ ਵਾਸਤੇ ਮੈਗ਼ਜ਼ੀਨ ਕੱਢਿਆ ਕਰਦੇ ਸਨ ਤੇ ਉਹ ਇਸ ਮੈਗ਼ਜੀਨ ਲਈ ਬਕਾਇਦਾ ਲਿਖ਼ਆ ਕਰਦੇ ਸਨ । ਯਾਦ ਰਹੇ ਕਿ ਕੈਲਾਸ਼ ਪੁਰੀ ਤੇ ਉਨ੍ਹਾਂ ਦੇ ਸਵਰਗਵਾਸੀ ਪਤੀ ਡਾ. ਗੋਪਾਲ ਸਿੰਘ ਪੁਰੀ ਨੇ ਹੀ 1972 ‘ਚ ਸ਼ਿਵ ਕੁਮਾਰ ਬਟਾਲਵੀ ਨੂੰ ਇੰਗਲੈਂਡ ਸੱਦਿਆ ਸੀ । ਇਹ ਜੋੜਾ ਹਮੇਸ਼ਾ ਹੀ ਪੰਜਾਬੀਅਤ ਵਾਸਤੇ ਯਤਨਸ਼ੀਲ ਰਿਹਾ ਸੀ । ਕੈਲਾਸ਼ ਨੇ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਭਾਸ਼ਾ ਦੀ ਝੋਲ਼ੀ ਪਾਈਆਂ ਸਨ । ਉਹ ਵਧੀਆ ਕਵੀ, ਨਾਵਲਕਾਰ ਤੇ ਵਾਰਤਕ ਲੇਖ਼ਿਕਾ ਸਨ । ਉਹ ਪੋਠੋਹਾਰ ਦੇ ਜੰਮਪਲ ਸਨ । ਇਹ ਉਹੋ ਹੀ ਇਲਾਕਾ ਸੀ ਜਿਸ ਨੇ ਪ੍ਰੋਫੈਸਰ ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ ਤੇ ਭਾਈ ਵੀਰ ਸਿੰਘ ਜਿਹੇ ਲੇਖ਼ਕ ਪੈਦਾ ਕੀਤੇ ਸਨ । ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਸਾਰੇ ਮੈਂਬਰ ਤੇ ਐਗ਼ਜ਼ੈਕਟਿਵ ਕੈਲਾਸ਼ ਪੁਰੀ ਦੇ ਜਾਣ ਦਾ ਦੁੱਖ ਮਹਿਸੂਸ ਕਰਦੇ ਹਨ ।