ਟਰੰਪ-ਮੋਦੀ ਮਿਲਣੀ ਮੌਕੇ ਵਾਈਟ ਹਾਊਸ ਦੇ ਬਾਹਰ ਪੰਥਕ ਜੱਥੇਬੰਦੀਆਂ ਤੇ ਕਸ਼ਮੀਰੀਆਂ ਵਲੋਂ ਰੋਸ ਮੁਜ਼ਾਹਰਾ

ਟਰੰਪ-ਮੋਦੀ ਮਿਲਣੀ ਮੌਕੇ ਵਾਈਟ ਹਾਊਸ ਦੇ ਬਾਹਰ ਪੰਥਕ ਜੱਥੇਬੰਦੀਆਂ ਤੇ ਕਸ਼ਮੀਰੀਆਂ ਵਲੋਂ ਰੋਸ ਮੁਜ਼ਾਹਰਾ

ਮੁਜ਼ਾਹਰਾਕਾਰੀਆਂ ਵਲੋਂ ਖਾਲਿਸਤਾਨ ਪੱਖੀ ਨਾਅਰੇਬਾਜੀ
ਨਿਊਯਾਰਕ/ਰਾਜ ਗੋਗਨਾ:
ਪੰਥਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਅਮਰੀਕ, ਸਿੱਖਸ ਫਾਰ ਜਸਟਿਸ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਵਲੋਂ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਦੌਰਾਨ ਵਾਈਟ ਹਾਊਸ ਦੇ ਬਾਹਰ ਜਬਰਦਸਤ ਨਾਅਰੇਬਾਜੀ ਕੀਤੀ ਗਈ ਤੇ ‘ਖਾਲਿਸਤਾਨ’ ਪੱਖੀ ਨਾਅਰੇ ਲਾਏ ਗਏ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਵਾਈਟ ਹਾਊਸ ਦੇ ਅੰਦਰ ਜਦੋਂ ਭਾਰਤ ਅਤੇ ਅਮਰੀਕਾ ਦਰਮਿਆਨ ਹਥਿਆਰਾਂ ਦੇ ਵਪਾਰ ਸਮਝੌਤੇ ਦੀ ਗੱਲਬਾਤ ਹੋ ਰਹੀ ਸੀ । ਇਨਾਂ ਵਪਾਰਕ ਸਮਝੋਤਿਆਂ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਯੂਥ ਅਕਾਲੀ ਦਲ ਅੰਮ੍ਰਿਤਸਰ ਈਸਟ ਕੋਸਟ ਕੋਅਰਡੀਨੇਸ਼ਨ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਫਾਰ ਜਸਟਿਸ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਅਤੇ ਸਮੂਹ ਗੁਰੂਦੁਆਰਾ ਟਰਾਈ ਸਟੇਟ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਵਾਈਟ ਹਾਊਸ ਦੇ ਬਾਹਰ ”ਮੋਦੀ ਗੋ ਬੈਕ”, ”ਨਾਜੀ ਮੋਦੀ ਹਿਟਲਰ ਮੋਦੀ”, ”ਆਰ.ਐਸ.ਐਸ ਮੁਰਦਾਬਾਦ”, ”ਖਾਲਿਸਤਾਨ ਜਿੰਦਾਬਾਦ” , ”ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ” ਅਤੇ ”ਸ.ਸਿਮਰਨਜੀਤ ਸਿੰਘ ਮਾਨ ਜਿੰਦਾਬਾਦ” ਦੀ ਲਗਾਤਾਰ ਜੋਰਦਾਰ ਨਾਅਰੇਬਾਜੀ ਕੀਤੀ ਗਈ ।

ਸਿੱਖ ਸਿਆਸਤ ਬਿਊਰੋ ਦੀ ਰਿਪੋਰਟ ਅਨੁਸਾਰ ਅਮਰੀਕਾ ਵਸਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ ‘ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਾਈਟ ਹਾਊਸ ਪੁੱਜਣ ‘ਤੇ ਭਾਰਤ ਵਿਰੋਧੀ ਨਾਅਰੇ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਵ੍ਹਾਈਟ ਹਾਊਣ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਮੀਟਿੰਗ ਹੋਣੀ ਸੀ।
ਸਿੱਖ ਆਗੂ ਜਤਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ ਅਮਰੀਕਾ ਦੇ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ”ਅਸੀਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲੇ ‘ਚ ਦੁਨੀਆ ਨੂੰ ਦੱਸਣ ਲਈ ਅੱਜ ਇਥੇ ਆਏ ਹਾਂ।” ਪਿਛਲੇ ਕੁਝ ਸਾਲਾਂ ਦੇ ਮੋਦੀ ਦੇ ਸ਼ਾਸਨ ਦੌਰਾਨ ਸਿੱਖਾਂ, ਇਸਾਈਆਂ ਅਤੇ ਹੋਰ ਘੱਟਗਿਣਤੀਆਂ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ।
ਖ਼ਬਰਾਂ ਦੀ ਇਕ ਪ੍ਰਮੁੱਖ ਵੈਬਸਾਈਟ ‘ਤੇ ਇਕ ਰਿਪੋਰਟ ਛਪੀ ਹੈ ਜਿਸ ‘ਚ ਦੱਸਿਆ ਗਿਆ ਕਿ, ”ਜਦੋਂ ਮੋਦੀ 2014 ‘ਚ ਸੱਤਾ ‘ਚ ਆਇਆ ਤਾਂ ਉਸਨੇ ਵਾਅਦਾ ਕੀਤਾ ਕਿ ਉਹ ਧਰਮ ਦੀ ਆਜ਼ਾਦੀ ਦੇਣਗੇ। ਪਰ ਉਸਨੇ ਝੂਠ ਕਿਹਾ। ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨ ਵਾਲਿਆਂ ‘ਚ ਸ਼ਾਮਲ ਪਾਦਰੀ ਰੌਬ ਰੋਟੋਲਾ ਨੇ ਕਿਹਾ ਕਿ ਮੋਦੀ ਸਿਰਫ ਉਨ੍ਹਾਂ ਲੋਕਾਂ ਦੀ ਅਗਵਾਈ ਕਰਦੇ ਹਨ ਜਿਹੜੇ ਹਿੰਦੂਤਵ ਦੀ ਅਤੇ ਹਿੰਸਾ ਦੀ ਗੱਲ ਕਰਦੇ ਹਨ। ਮੋਦੀ ਦੇ ਕਾਰਜ ਕਾਲ ਦੌਰਾਨ ਅਜਿਹੇ ਹਿੰਦੂਵਾਦੀ ਲੋਕਾਂ ਦੀ ਵਧਾਵਾ ਦਿੱਤਾ ਗਿਆ ਹੈ ਅਤੇ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਅਜਿਹਾ ਕਰਨ ਵਾਲਿਆਂ ਦਾ ਸਾਥ ਦੇ ਰਹੀ ਹੈ।”
ਸੀਬੀਐਸ ਨਿਊਜ਼ (323 News) ਨੇ ਰਿਪੋਰਟ ਕੀਤੀ ਕਿ ਮੋਦੀ ਵਿਰੁਧ ਰੋਸ ਪ੍ਰਗਟਾÂਵੇ ਮੌਕੇ ਭਾਰਤੀ ਉਪਮਹਾਂਦੀਪ ਦੇ ਇਕ ਮਿਸ਼ਨਰੀ ਬਿਸ਼ਪ ਜੌਨ ਲੁਟੇਮਬੀਕ ਨੇ ਕਿਹਾ, ”ਮੈਂ ਭਾਰਤੀ ਚਰਚ ਦੀ ਗੱਲ ਕਰਨ ਆਇਆ ਹਾਂ, ਇਸਾਈਆਂ ਨੂੰ ਕਤਲ ਕਰ ਦਿੱਤਾ ਗਿਆ, ਔਰਤਾਂ ਦਾ ਬਲਾਤਕਾਰ ਕੀਤਾ ਗਿਆ, ਹਿੰਦੂਵਾਦੀ ਤੱਤ ਭਾਰਤੀ ਉਪ ਮਹਾਂਦੀਪ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਗੱਲਾਂ ਨੇ ਹੀ ਸਾਨੂੰ ਇਥੇ ਵਿਰੋਧ ਕਰਨ ਲਈ ਮਜਬੂਰ ਕੀਤਾ ਹੈ। ਅਸੀਂ ਇੱਥੇ ਇਸ ਲਈ ਆਏ ਹਾਂ ਕਿ ਦੁਨੀਆ ਨੂੰ ਪਤਾ ਚੱਲ ਸਕੇ ਕਿ ਰਾਸ਼ਟਰਪਤੀ ਟਰੰਪ ਨੂੰ ਮੋਦੀ ਨਾਲ ਗੱਲ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।”
ਵ੍ਹਾਈਟ ਹਾਊਸ ਦੇ ਅੰਦਰਲੇ ਸੂਤਰਾਂ ਮੁਤਾਬਕ ਰਾਸ਼ਟਰਪਤੀ ਟਰੰਪ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਮੁੱਦਿਆਂ ਵਰਗੇ ਨਾਜ਼ੁਕ ਮਸਲਿਆਂ ‘ਤੇ ਦੁਨੀਆ ਦੇ ਆਗੂਆਂ ਨਾਲ ਨਿਜੀ ਰੂਪ ‘ਚ ਗੱਲ ਕਰਦੇ ਹਨ। ਪਰ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੋਦੀ ਨਾਲ ਮੁਲਾਕਾਤ ਸਮੇਂ ਟਰੰਪ ਨੇ ਇਸ ਵਿਸ਼ੇ ‘ਤੇ ਗੱਲ ਕੀਤੀ ਜਾਂ ਨਹੀਂ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵ੍ਹਾਈਟ ਹਾਊਸ ਦੇ ਦੱਖਣੀ ਹਿੱਸੇ ‘ਚ ਪਹੁੰਚਿਆ ਸੀ, ਜਦਕਿ ਪ੍ਰਦਰਸ਼ਨਕਾਰੀ ਉੱਤਰ ਵੱਲ ਸਨ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੋਦੀ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਦੇਖਿਆ ਕਿ ਨਹੀਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਅਮਰੀਕਾ ਅਮਰੀਕਾ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦਸਿਆ ਕਿ ਇਸਦੇ ਨਾਲ ਹੀ ਅਮਰੀਕਨ ਮੀਡੀਆ ਅਤੇ ਅਮਰੀਕੀ ਨਾਗਰਿਕਾਂ ਅੱਗੇ ਭਾਰਤ ਅਤੇ ਨਰਿੰਦਰ ਮੋਦੀ ਦਾ ਹੈਵਾਨੀਅਤ ਭਰਿਆ ਚੇਹਰਾ ਬੇਨਕਾਬ ਕਰਦਿਆਂ ਦੱਸਿਆ ਗਿਆ ਕਿ ਭਾਰਤ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਮੁੱਦਈ ਹੋਣ ਦਾ ਦਾਅਵਾ ਕਰਦਾ ਹੈ ਅਸਲ ਵਿੱਚ ਉਸ ਦੇਸ਼ ਵਿੱਚ ਲੋਕਤੰਤਰ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ । ਭਾਰਤ ਵਿੱਚ ਇੱਕ ਫਿਰਕਾ ਬ੍ਰਾਹਮਣ ਬਣੀਆਂ ਜੋ ਵਸੋਂ ਅਨੁਸਾਰ 15* ਹੈ ਭਾਰਤ ਵਿੱਚ ਅਤੇ ਮੂਲ ਰੂਪ ਵਿੱਚ ਵਿਦੇਸ਼ੀ ਪਰਸ਼ੀਅਨ ਲੋਕ ਹਨ ਇਨਾਂ ਨੇ ਭਾਰਤ ਦੇ ਮੂਲ ਲੋਕ ਜੋ ਵਸੋਂ ਅਨੁਸਾਰ  85* ਹਨ ਦਲਿਤ, ਮੁਸਲਮਾਨ, ਸਿੱਖ, ਇਸਾਈ, ਬੋਧੀ, ਨਾਗੇ, ਗੋਰਖੇ, ਮਿਜੋਰਮ, ਸਊਥ ਇੰਡੀਅਨ, ਕਸ਼ਮੀਰੀ ਇਨਾਂ ਸਭ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ । ਸੰਸਦ, ਜੁਡੀਅਸ਼ਰੀ, ਪੁਲਿਸ, ਪ੍ਰਸ਼ਾਸ਼ਨ, ਫੌਜ ਸਭ ਉੱਤੇ ਬ੍ਰਾਹਮਣੀ ਲੋਕਾਂ ਦਾ ਕਬਜਾ ਹੈ ਹੁਣ ਇਨਾਂ ਦਾ ਚੇਹਰਾ ਸਾਰੀ ਦੁਨੀਆਂ ਅੱਗੇ ਬੇਨਕਾਬ ਕੀਤਾ ਜਾ ਰਿਹਾ ਹੈ । ਭਾਰਤ ਦੀਆਂ ਪੰਜ ਰਾਸ਼ਟਰੀ ਰਾਜਨੀਤਕ ਪਾਰਟੀਆਂ ਜੋ ਸਰਕਾਰ ਬਣਾਉਂਦੀਆਂ ਹਨ ਉਨਾਂ ਨੂੰ ਬਣਾਉਣ ਵਾਲੇ ਅਤੇ ਚਲਾਉਣ ਵਾਲੇ ਸਭ ਬ੍ਰਾਹਮਣ ਹਨ । ਇਸੇ ਲਈ ਸਰਕਾਰ ਹਮੇਸ਼ਾ ਇਨਾਂ ਦੀ ਬਣਦੀ ਹੈ ਅਤੇ ਇਹ ਲੋਕ ਰੱਜ ਕੇ ਜੁਲਮ ਕਰਦੇ ਅਤੇ ਜਾਲਮਾਂ ਦੀ ਪੁਸ਼ਤਪਨਾਹੀ ਕਰਦੇ ਹਨ । ਹੁਣ ਗੋਆ ਵਿੱਚ 150 ਹਿੰਦੂ ਜੱਥੇਬੰਦੀਆਂ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ ।
ਇਸ ਲਈ ਇਹ ਜਰੂਰੀ ਹੈ ਕਿ ਅਮਰੀਕਾ ਵੱਲੋਂ ਭਾਰਤ ਤੇ ਪਾਬੰਦੀ ਲਾ ਦਿੱਤੀ ਜਾਵੇ । ਸਾਰੇ ਰਾਜਨੀਤਕ,ਸਮਾਜਿਕ, ਆਰਥਿਕ ਅਤੇ ਵਪਾਰਕ ਰਿਸ਼ਤੇ ਭਾਰਤ ਨਾਲੋਂ ਖਤਮ ਕਰ ਦਿੱਤੇ ਜਾਣ । ਇਬਰਾਹਿਮ ਦੇ ਪਵਿੱਤਰ ਮੁਲਕ ਅਮਰੀਕਾ ਨੂੰ ਟਰੰਪ ਜਾਲਮਾਂ ਦੀ ਪੁਸ਼ਤਪਨਾਹੀ ਕਰਕੇ ਗ੍ਰਹਿਣ ਨ ਲਗਾਵੇ। ਬੁਲਾਰਿਆਂ ਨੇ ਸਵਾਲ ਕੀਤਾ ਕਿ ਸਗੋਂ ਅਮਰੀਕਾ ਨੇ ਖੁਦ ਪਹਿਲਾਂ ਜਿਸ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਸੀ ਹੁਣ ਪ੍ਰਧਾਨ ਮੰਤਰੀ ਬਣਕੇ ਮੋਦੀ ਪਵਿੱਤਰ ਕਿਵੇਂ ਹੋ ਗਿਆ । ਸੰਨ 2002 ਵਿੱਚ ਬੇਦੋਸ਼ੇ ਮੁਸਲਮਾਨਾਂ ਦੇ ਕੀਤੇ ਕਤਲਾਂ ਨੂੰ ਕਿਸਨੇ ਬਰੀ ਕਰ ਦਿੱਤਾ ਹੈ, ਤੇ 60,000 ਸਿੱਖਾਂ ਨੂੰ ਜੋ ਕਿਸਾਨੀ ਕਰਦੇ ਸਨ ਨੂੰ ਜਮੀਨਾਂ ਖੋਹ ਕੇ ਗੁਜਰਾਤ ਤੋਂ ਸਿੱਖਾਂ ਨੂੰ ਉਜਾੜ ਦਿੱਤਾ।। ਮੋਦੀ ਦੀਆਂ ਇਨਾਂ ਸਾਰੀਆਂ ਕਾਰਵਾਈਆਂ ਤੋਂ ਅਮਰੀਕਾ ਵਾਕਫ ਹੈ ਪਰ ਅਮਰੀਕਨ ਰਾਸ਼ਟਰਪਤੀ ਵੱਲੋਂ ਆਪਣੇ ਆਰਥਿਕ ਲਾਭ ਖਾਤਰ ਅਮਰੀਕਾ ਦੇ ਇਤਿਹਾਸ ਨੂੰ ਦਾਗਦਾਰ ਨਹੀ ਕਰਨਾ ਚਾਹੀਦਾ ।
ਇਸ ਸਾਰੇ ਵਿਖਾਵੇ ਨੂੰ ਪ੍ਰਧਾਨ ਸੁਰਜੀਤ ਸਿੰਘ ਖਾਲਸਾ, ਕਨਵੀਨਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ ਬੂਟਾ ਸਿੰਘ ਖੜੌਦ, ਸ.ਸਰਬਜੀਤ ਸਿੰਘ ਸਪੋਕਸਮੈਨ ਮੀਡੀਆ ਐਡਵਾਇਜਰ, ਜੋਗਾ ਸਿੰਘ ਪ੍ਰਧਾਨ ਨਿਊਜਰਸੀ, ਪਾਰਟੀ ਦੇ ਟਰਾਈ ਸਟੇਟ ਦੇ ਆਹੁਦੇਦਾਰ ਅਤੇ ਸ. ਅਮਰਜੀਤ ਸਿੰਘ ਜਨਰਲ ਸਕੱਤਰ ਯੂਥ ਵਿੰਗ ਤੇ ਯੂਥ ਵਿੰਗ ਦੇ ਜੋਸ਼ੀਲੇ ਨੌਜਵਾਨਾਂ, ਜਿਨਾਂ ਨੇ ਇਸ ਰੋਸ ਮੁਜਾਹਰੇ ਨੂੰ ਖਾਲਸਿਤਾਨੀ ਜਿੰਦਾਬਾਦ ਦੇ ਜਾਹੋ ਜਲਾਲ ਵਿੱਚ ਬਦਲ ਦਿੱਤਾ ਨੇ ਸ਼ਮੂਲੀਅਤ ਕੀਤੀ । ਸੰਗਤਾਂ ਉਚੇਚੇ ਤੌਰ ਤੇ ਨਿਊਯਾਰਕ, ਨਿਊਜਰਸੀ, ਪੈਨਿਸਲਵੇਨੀਆਂ, ਵਰਜੀਨੀਆ, ਫਿਲਾਡੈਲਫੀਆ, ਮੈਰੀਲੈਂਡ, ਕਨੈਕਟੀਕਟ ਅਤੇ ਟਰਾਈ ਸਟੇਟ ਦੇ ਵੱਖ ਵੱਖ ਹਿੱਸਿਆਂ ਤੋਂ ਪਹੁੰਚੀਆਂ, ਵਿਸ਼ੇਸ਼ ਤੌਰ ਤੇ ਟਰਾਈ ਸਟੇਟ ਦੇ ਗੁਰਦੁਆਰਿਆਂ ਤੋਂ ਫ੍ਰੀ ਬੱਸਾਂ ਦਾ ਇੰਤਜਾਮ ਕੀਤਾ ਗਿਆ । ਇਸ ਰੋਸ ਵਿਖਾਵੇ ਵਿੱਚ ਸ਼ਾਮਿਲ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵਰਜੀਨੀਆ ਗੁਰੂਦੁਆਰਾ ਸਾਹਿਬ ਵੱਲੋਂ ਕੀਤਾ ਗਿਆ। ਪਾਰਟੀ ਦੇ ਪ੍ਰਧਾਨ ਰੇਸ਼ਮ ਸਿੰਘ ਵਰਜੀਨੀਆ ਨੇ ਇਸ ਰੋਸ ਮੁਜਾਹਰੇ ਦੀ ਸਫਲਤਾ ਲਈ ਦਿਨ ਰਾਤ ਇੱਕ ਕੀਤਾ ।