ਨੌਜਵਾਨ ਨੇ ਖੁਦ ਹੀ ਬਣਾ ਲਿਆ ਆਪਣੀ ਮੌਤ ਦਾ ਆਖਰੀ ਵੀਡੀਓ

ਨੌਜਵਾਨ ਨੇ ਖੁਦ ਹੀ ਬਣਾ ਲਿਆ ਆਪਣੀ ਮੌਤ ਦਾ ਆਖਰੀ ਵੀਡੀਓ

ਨੈਨੀਤਾਲ/ਬਿਊਰੋ ਨਿਊਜ਼ :

ਕੁਝ ਲੋਕ ਮੋਬਾਇਲ ਨਾਲ ਕੁਝ ਜ਼ਿਆਦਾ ਹੀ ਖੇਡਦੇ ਹਨ ਤੇ ਕਈ ਵਾਰ ਇਸ ਖੇਡ ਵਿਚ ਜ਼ਿੰਦਗੀ ਦੀ ਬਾਜ਼ੀ ਤਕ ਹਾਰ ਜਾਦੇ ਹਨ। ਅਜਿਹਾ ਹੀ ਵਾਪਰਿਆ ਹੈ ਭਾਰਤ ਦੇ ਉੱਤਰਾਖੰਡ ਦੇ ਇਕ ਨੌਜਵਾਨ ਨਾਲ। ਪਹਾੜਾਂ ਦੀਆਂ ਸੜਕਾਂ ‘ਤੇ ਚੱਲਦੀ ਕਾਰ ਵਿਚ ਫਿਲਮ ਬਣਾਉਣਾ ਇਸ 28 ਸਾਲਾ ਵਿਅਕਤੀ ਲਈ ਉਸ ਵੇਲੇ ਜਾਨਲੇਵਾ ਸਾਬਤ ਹੋਇਆ ਜਦੋਂ ਇਕ ਕੂਹਣੀ ਮੋੜ ‘ਤੇ ਉਹ ਸੰਤੁਲਨ ਗਵਾ ਬੈਠਿਆ ਅਤੇ ਕਾਰ ਡੂੰਘੀ ਖੱਡ ਵਿਚ ਜਾ ਡਿੱਗੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਇਸ ਘਟਨਾ ਵਿਚ ਉਸ ਦੇ ਦੋ ਸਾਥੀ ਜ਼ਖ਼ਮੀ ਵੀ ਹੋ ਗਏ।
ਨੈਨੀਤਾਲ ਸਟੇਸ਼ਨ ਹਾਊਸ ਦੇ ਅਫ਼ਸਰ ਵਿਪਿਨ ਚੰਦਰਾ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਇਕ ਮੋਬਾਈਲ ਫੋਨ ਮਿਲਿਆ ਹੈ ਜਿਸ ਵਿਚ ਇਹ ਵੀਡੀਓ ਦੇਖੀ ਜਾ ਸਕਦੀ ਹੈ। ਇਸ ਵੀਡੀਓ ਵਿੱਚ ਤਿੰਨੇ ਜਣੇ ਚੀਕਾਂ ਮਾਰ ਰਹੇ ਹਨ..”ਓਹ.. ਮਰ ਗੇ”। ਇਸੇ ਦੌਰਾਨ ਕਾਰ ਡੂੰਘੀ ਖੱਡ ਵਿਚ ਡਿੱਗ ਪਈ। ਇਸ ਘਟਨਾ ਵਿਚ ਕਾਰ ਚਲਾ ਰਹੇ ਦੀਪੂ ਕੁੰਵਰ (28) ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਸਾਥੀ ਸੰਜੂ ਸਿੰਘ (22) ਅਤੇ ਦੀਪੂ (28) ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵੇਲੇ ਕੁੰਵਰ ਵੀਡੀਓ ਬਣਾਉਣ ਵਿਚ ਰੁਝਿਆ ਹੋਇਆ ਸੀ ਜਦੋਂ ਉਹ ਗੱਡੀ ਤੋਂ ਸੰਤੁਲਨ ਗਵਾ ਬੈਠਾ। ਇਹ ਹਾਦਸਾ ਨੈਨੀਤਾਲ ਤੋਂ ਕਾਲਾਧੁੰਗਰੀ ਜਾਂਦਿਆਂ ਰਸਤੇ ਵਿਚ ਵਾਪਰਿਆ।