ਗੁਰਸ਼ਰਨ ਕੌਰ ਨਾਂ ਦੀ ਪੰਜਾਬਣ ਨੂੰ ਸਿੰਗਾਪੁਰ ‘ਚ ਤਿੰਨ ਸਾਲ ਦੀ ਸਜ਼ਾ

ਗੁਰਸ਼ਰਨ ਕੌਰ ਨਾਂ ਦੀ ਪੰਜਾਬਣ ਨੂੰ ਸਿੰਗਾਪੁਰ ‘ਚ ਤਿੰਨ ਸਾਲ ਦੀ ਸਜ਼ਾ

ਸਿੰਗਾਪੁਰ/ਬਿਊਰੋ ਨਿਊਜ਼ :

ਭਾਰਤੀ ਮੂਲ ਦੀ ਇੱਕ ਸਿੰਗਾਪੁਰ ਵਾਸੀ ਔਰਤ ਨੂੰ ਅਮਰੀਕਨ ਜਲ ਸੈਨਾ ਵਿੱਚ ਹੋਏ ਘੁਟਾਲੇ ਅਤੇ ਧੋਖਾਧੜੀ ਦੇ ਕੇਸ ਵਿੱਚ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕਨ ਜਲ ਸੈਨਾ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਕੇਸ ਸੀ। ਗੁਰਸ਼ਰਨ ਕੌਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਵਿੱਚ 33 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਜੱਜ ਸੈਫੂਦੀਨ ਸਾਰੂਵਾਨ ਵੱਲੋਂ ਸੁਣਾਏ ਫੈਸਲੇ ਅਨੁਸਾਰ ਉਸਨੂੰ 130,278.34 ਸਿੰਗਾਪੁਰੀ ਡਾਲਰ ਸਿੰਗਾਪੁਰ ਦੀ ਭ੍ਰਿਸ਼ਟ ਪ੍ਰੈਕਟਿਸ ਜਾਂਚ ਬਿਊਰੋ ਨੂੰ ਅਦਾ ਕਰਨੇ ਪੈਣਗੇ।
ਸਿੰਗਾਪੁਰ ਵਾਸੀ ਗੁਰਸ਼ਰਨ ਕੌਰ ਸ਼ਾਰੌਨ ਰਾਸ਼ੀਲ ਅਮਰੀਕਨ ਨੇਵੀ ਵਿੱਚ ਮੋਹਰੀ ਇਕਰਾਰ ਮਾਹਿਰ ਸੀ, ਉਹ ਸਮੁੰਦਰੀ ਜਹਾਜ਼ਾਂ ਦੇ ਪ੍ਰਬੰਧ ਲਈ ਲੱਖਾਂ ਡਾਲਰਾਂ ਦੇ ਇਕਰਾਰ ਕਰਦੀ ਸੀ। ਇਸ ਦੇ ਨਾਲ ਉਸਦੀ ਜ਼ਿੰਮੇਵਾਰੀ ਇਕਰਾਰ ਲਿਖਣ ਅਤੇ ਸਾਲਸੀ ਕਰਨ ਦੇ ਨਾਲ ਨਾਲ ਬੋਲੀਆਂ ਦੇ ਮੁਲੰਕਣ ਦੀ ਵੀ ਸੀ।
ਗੁਰਸ਼ਨ ਕੌਰ ਉੱਤੇ ਗਲੈਨ ਡਿਫੈਂਸ ਮੈਰੀਨ (ਏਸ਼ੀਆ) (ਜੀਡੀਐਮਏ) ਜੋ ਮਲੇਸ਼ੀਆ ਦੀ ਸਮੁੰਦਰੀ ਜਹਾਜ਼ਾਂ ਸਬੰਧੀ ਕੰਪਨੀ ਹੈ, ਦੇ ਸੀਈਓ ਲੇਨਾਰਡ ਗਲੈੱਨ ਫਰਾਂਸਿਸ ਤੋਂ 130,000 ਸਿੰਗਾਪੁਰੀ ਡਾਲਰ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ। ਇਹ ਖ਼ਬਰ ਚੈਨਲ ਨਿਊਜ਼ ਏਸ਼ੀਆ ਨੇ ਦਿੱਤੀ ਸੀ।