ਭਾਰਤ ਨਾਲ ਡਿਪਲੋਮੈਟਾਂ ਨੂੰ ਤੰਗ-ਪ੍ਰੇਸ਼ਾਨ ਕਰਨ ਸਬੰਧੀ ਵਿਵਾਦ ਖਤਮ : ਪਾਕਿ

ਭਾਰਤ ਨਾਲ ਡਿਪਲੋਮੈਟਾਂ ਨੂੰ ਤੰਗ-ਪ੍ਰੇਸ਼ਾਨ ਕਰਨ ਸਬੰਧੀ ਵਿਵਾਦ ਖਤਮ : ਪਾਕਿ

ਇਸਲਾਮਾਬਾਦ, ਬਿਊਰੋ ਨਿਊਜ਼ :
ਭਾਰਤ-ਪਾਕਿ ਦਰਮਿਆਨ ਇਕ-ਦੂਜੇ ਦੇ ਡਿਪਲੋਮੈਟਾਂ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਵਾਲਾ ਮਾਮਲਾ ਸੁਲਝ ਗਿਆ ਹੈ। ਇਸ ਬਾਬਤ ਐਲਾਨ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਸ ਦਾ ਡਿਪਲੋਮੈਟਾਂ ਨੂੰ ”ਤੰਗ-ਪਰੇਸ਼ਾਨ” ਕੀਤੇ ਜਾਣ ਸਬੰਧੀ ਭਾਰਤ ਨਾਲ ਚੱਲ ਰਿਹਾ ਵਿਵਾਦ ਦੋਵਾਂ ਮੁਲਕਾਂ ਵਿਚਾਲੇ ਹੋਈ ਗੱਲਬਾਤ ਰਾਹੀਂ ਹੱਲ ਹੋ ਗਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਇਸ ਨੂੰ ”ਕੂਟਨੀਤੀ ਦੀ ਸਫਲਤਾ” ਕਰਾਰ ਦਿੱਤਾ ਹੈ। ਇਸ ਸਬੰਧੀ ਹੋਰ ਵੇਰਵੇ ਨਹੀਂ ਦਿੱਤੇ ਗਏੇ।