ਭਾਜਪਾ ਨੇ ਕਸ਼ਮੀਰ ਦੀ ਮੁਫਤੀ ਸਰਕਾਰ ਤੋਂ ਸਮਰਥਨ ਵਾਪਸ ਲਿਆ

ਭਾਜਪਾ ਨੇ ਕਸ਼ਮੀਰ ਦੀ ਮੁਫਤੀ ਸਰਕਾਰ ਤੋਂ ਸਮਰਥਨ ਵਾਪਸ ਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿਚ ਪੀਡੀਪੀ (ਪੀਪਲਜ਼ ਡੈਮੋਕਰੇਟਿਕ ਪਾਰਟੀ) ਨਾਲੋਂ ਆਪਣਾ ਗੱਠਜੋੜ ਤੋੜ ਲਿਆ ਹੈ। ਇਸ ਫੈਸਲੇ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ਵਿਚ ਆਪਣੀ ਪਾਰਟੀ ਦੇ ਜੰਮੂ ਤੇ ਕਸ਼ਮੀਰ ‘ਚੋਂ ਚੁਣ ਕੇ ਆਏ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।.
ਜ਼ਿਕਰਯੋਗ ਹੈ ਕਿ ਰਮਜਾਨ ਦੇ ਮਹੀਨੇ ਦੌਰਾਨ ਸੂਬੇ ਵਿਚ  ਸਰਕਾਰ ਵੱਲੋਂ ਕੀਤੀ ਗਈ ਇਕਤਰਫਾ ਗੋਲੀਬੰਦੀ ਦੀ ਮਿਆਦ ਅੱਗੋਂ ਵੀ ਜਾਰੀ ਰੱਖਣ ਜਾਂ ਇਸ ਨੂੰ ਖਤਮ ਕਰ ਦੇਣ ਦੇ ਮੁੱਦੇ ਉਤੇ ਦੋਵੇਂ ਭਾਈਵਾਲ ਪਾਰਟੀਆਂ ਵਿਚ ਗੰਭੀਰ ਮੱਤਭੇਦ ਪੈਦਾ ਹੋ ਗਏ ਸਨ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਤੇ ਪੀਡੀਪੀ. ਮੁਖੀ  ਮਹਿਬੂਬਾ ਮੁਫਤੀ ਕੇਂਦਰ ਉਤੇ ਗੱਲਬਾਤ ਕਰਨ ਲਈ ਜੇਹਾਦੀਆਂ ਤਕ ਰਸਾਈ ਕਰਨ ‘ਤੇ ਜ਼ੋਰ ਦੇ ਰਹੀ ਸੀ, ਜਦਕਿ ਕੇਂਦਰ ਦਾ ਕਹਿਣਾ ਸੀ ਕਿ ਜੇਹਾਦੀਆਂ ਨੇ ਗੋਲੀਬੰਦੀ ਦੇ ਮਿਲੇ ਅਵਸਰ ਨੂੰ ਗਵਾ ਲਿਆ ਹੈ।  ਕੇਂਦਰ ਸਰਕਾਰ ਦੇ ਗੋਲੀਬੰਦੀ ਖਤਮ ਕਰਨ ਦੇ ਫ਼ੈਸਲੇ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਫਰਕ ਵਧ ਗਿਆ। ਇਸ ਮਾਹੌਲ ਵਿਚ ਹੀ ਭਾਜਪਾ ਨੇ ਪੀਡੀਪੀ ਨਾਲੋਂ ਗੱਠਜੋੜ ਤੋੜ ਲੈਣ ਦਾ ਐਲਾਨ ਕਰ ਦਿਤਾ ਹੈ।