ਫਗਵਾੜਾ ਹਿੰਸਾ ਕੇਸ ਚ ਫਸੇ ਸ਼ਿਵ ਸੈਨਿਕ ਮੁੜ ਜੇਲ੍ਹ ਭੇਜੇ

ਫਗਵਾੜਾ ਹਿੰਸਾ ਕੇਸ ਚ ਫਸੇ ਸ਼ਿਵ ਸੈਨਿਕ ਮੁੜ ਜੇਲ੍ਹ ਭੇਜੇ

ਪੇਸ਼ੀ ਲਈ ਲਿਆਂਦੇ ਸ਼ਿਵ ਸੈਨਾ ਆਗੂ
ਫਗਵਾੜਾ/ਬਿਊਰੋ ਨਿਊਜ਼ :
ਇੱਥੇ ਗੋਲ ਚੌਕ ਵਿੱਚ ਵਾਪਰੇ ਗੋਲੀ ਕਾਂਡ ਦੇ ਸਬੰਧ ਵਿੱਚ ਧਾਰਾ 302 ਅਤੇ ਹੋਰ ਧਾਰਾਵਾਂ ਹੇਠ ਦਰਜ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਸ਼ਿਵ ਸੈਨਾ ਦੇ ਚਾਰ ਆਗੂਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 25 ਮਈ ਤੱਕ ਮੁੜ ਜੇਲ੍ਹ ਭੇਜ ਦਿੱਤਾ ਹੈ ਤੇ ਇਕ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕੀਤੀ ਜਾ ਰਹੀ ਪੜਤਾਲ ਦੇ ਸਬੰਧ ‘ਚ ਪੁਲੀਸ ਨੇ ਸ਼ਿਵ ਸੈਨਾ ਦੇ ਇਕ ਆਗੂ ਸ਼ਿਵੀ ਬੱਤਾ ਦਾ ਅਦਾਲਤ ਤੋਂ ਇੱਕ ਦਿਨਾ ਪੁਲੀਸ ਰਿਮਾਂਡ ਹਾਸਲ ਕਰਕੇ ਉਸ ਨੂੰ ਪੁੱਛ-ਗਿੱਛ ਲਈ ਕਪੂਰਥਲਾ ਭੇਜ ਦਿੱਤਾ ਹੈ। ਵਰਨਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਆਗੂਆਂ ‘ਚ ਸ਼ਿਵ ਸੈਨਾ ਬਾਲ ਠਾਕਰੇ ਦੇ ਉਪ ਪ੍ਰਧਾਨ ਇੰਦਰਜੀਤ ਕਰਵਲ, ਭਾਰਤੀ ਜਨਤਾ ਯੁਵਾ ਮੋਰਚਾ ਲੀਡਰ ਰਾਜੂ, ਅਲਿਖ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਦੀਪਕ ਭਾਰਦਵਾਜ, ਸ਼ਿਵੀ ਬੱਤਾ ਸ਼ਾਮਲ ਹਨ। ਪੇਸ਼ੀ ਦੌਰਾਨ ਪੁਲੀਸ ਵੱਲੋਂ ਕੋਰਟ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।