ਪਰਮਜੀਤ ਸਿੰਘ ਟਾਂਡਾ ਦਲ ਖ਼ਾਲਸਾ ਨੂੰ ਜਨਰਲ ਸਕੱਤਰ ਨਿਯੁਕਤ ਬਣਾਇਆ

ਪਰਮਜੀਤ ਸਿੰਘ ਟਾਂਡਾ ਦਲ ਖ਼ਾਲਸਾ ਨੂੰ ਜਨਰਲ ਸਕੱਤਰ ਨਿਯੁਕਤ ਬਣਾਇਆ

ਭਾਈ ਪਰਮਜੀਤ ਸਿੰਘ ਮੰਡ ਨੂੰ ਸਿੱਖ ਯੂਥ ਆਫ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ

ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੂੰ ਦਲ ਖਾਲਸਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਪਰਮਜੀਤ ਸਿੰਘ ਮੰਡ ਨੂੰ ਯੂਥ ਵਿੰਗ ਦਾ ਐਕਟਿੰਗ ਪ੍ਰਧਾਨ ਥਾਪਿਆ ਗਿਆ ਹੈ। ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਪਾਰਟੀ ਢਾਂਚੇ ਨੂੰ ਮਜਬੂਤ ਕਰਨ ਦੇ ਇਰਾਦੇ ਨਾਲ ਇਹ ਫੈਸਲੇ ਲਏ ਗਏ ਹਨ।
ਪਾਰਟੀ ਨੇ ਖਾਲਿਸਤਾਨ ਦੀ ਸਿਰਜਨਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਹ ਨਵਾਂ ਢਾਂਚਾ ਜਥੇਬੰਦੀ ਦੇ ਜ਼ਮੀਨੀ ਆਧਾਰ ਨੂੰ ਮਜ਼ਬੂਤ ਅਤੇ ਵਿਸ਼ਾਲ ਕਰਨ ਦਾ ਕਾਰਜ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਤਰਾਸ਼ਣ ਅਤੇ ਅਗਵਾਈ ਦੇ ਸਮਰੱਥ ਬਣਾਉਣ ਦਾ ਜੋ ਸੰਕਲਪ ਲਿਆ ਸੀ, ਉਸ ਸੋਚ ਨੂੰ ਅਮਲ ਵਿੱਚ ਲਿਆਉਂਦੇ ਹੋਏ, ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਅੰਦਰ ਅਹਿਮ ਥਾਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਵਰਕਿੰਗ ਕਮੇਟੀ ਮੈਂਬਰ ਜਲਦ ਹੀ ਜਥੇਬੰਦੀ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਨਵੇਂ ਸਿਰੇ ਤੋਂ ਜਥੇਬੰਦ ਕਰਨ ਦਾ ਅਮਲ ਆਰੰਭ ਕਰਨਗੇ।

ਅਹੁਦੇਦਾਰ ਅਤੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਸੂਚੀ
ਸ. ਗਜਿੰਦਰ ਸਿੰਘ (ਸਰਪ੍ਰਸਤ)
1. ਸ. ਹਰਪਾਲ ਸਿੰਘ ਚੀਮਾ (ਪ੍ਰਧਾਨ)
2. ਸ. ਹਰਚਰਨਜੀਤ ਸਿੰਘ ਧਾਮੀ
3. ਸ. ਸਤਨਾਮ ਸਿੰਘ ਪਾਉੁਟਾ ਸਾਹਿਬ
4. ਭਾਈ ਪਰਮਜੀਤ ਸਿੰਘ ਟਾਂਡਾ (ਜਨਰਲ ਸਕੱਤਰ)
5. ਸ. ਕੰਵਰਪਾਲ ਸਿੰਘ (ਮੁੱਖ ਬੁਲਾਰਾ ਅਤੇ ਸਕੱਤਰ ਸਿਆਸੀ ਮਾਮਲੇ)
6. ਸ. ਬਲਦੇਵ ਸਿੰਘ ਸਿਰਸਾ (ਸਕੱਤਰ ਕਿਸਾਨੀ ਮਾਮਲੇ)
7. ਜਥੇ. ਕੁਲਬੀਰ ਸਿੰਘ ਬੜਾਪਿੰਡ
8. ਸ. ਅਮਰੀਕ ਸਿੰਘ ਈਸੜੂ (ਮੀਤ ਪ੍ਰਧਾਨ)
9. ਬਾਬਾ ਹਰਦੀਪ ਸਿੰਘ ਮਹਿਰਾਜ (ਮੀਤ ਪ੍ਰਧਾਨ)
10. ਸ. ਰਣਵੀਰ ਸਿੰਘ ਗੀਗਨਵਾਲ (ਜਥੇਬੰਦਕ ਸਕੱਤਰ)
11. ਸ. ਪ੍ਰਭਜੋਤ ਸਿੰਘ ਨਵਾਂਸ਼ਹਿਰ
12. ਸ. ਸੁਰਜੀਤ ਸਿੰਘ ਖਾਲਸਤਾਨੀ
13. ਸ. ਉਦੈ ਸਿੰਘ ਸਰਹਿੰਦ ਸਕੱਤਰ, ਸਭਿਆਚਾਰਕ ਤੇ ਖੇਡ ਮਾਮਲੇ
14. ਸ. ਜਸਵੀਰ ਸਿੰਘ ਖੰਡੂਰ ਕੋਆਰਡੀਨੇਟਰ
15. ਸ. ਕੁਲਵੰਤ ਸਿੰਘ ਫੇਰੂਮਾਨ
ਵਰਕਿੰਗ ਕਮੇਟੀ ਮੈਂਬਰਾਂ ਦੀ ਸੂਚੀ
1. ਲਖਬੀਰ ਸਿੰਘ ਰਾਣਾ
2. ਗੁਰਦੀਪ ਸਿੰਘ ਕਾਲਕੱਟ
3. ਸ. ਜਗਜੀਤ ਸਿੰਘ ਖੋਸਾ
4. ਸ. ਅਵਤਾਰ ਸਿੰਘ ਜਲਾਲਾਬਾਦ
5. ਸ. ਨੋਬਲਜੀਤ ਸਿੰਘ ਬੁਲੋਵਾਲ
6. ਸ. ਗੁਰਵਿੰਦਰ ਸਿੰਘ ਬਠਿੰਡਾ
7. ਜਸਵੀਰ ਸਿੰਘ ਡਾਂਗੂ ਬਰਨਾਲਾ
8. ਸ. ਸੁਖਦੇਵ ਸਿੰਘ ਹਸਨਪੁਰ
9. ਗਗਨਦੀਪ ਸਿੰਘ ਅੰਮ੍ਰਿਤਸਰ
10 ਸ. ਹਰਨੇਕ ਸਿੰਘ ਭੁੱਲਰ
11. ਸ. ਸਤਨਾਮ ਸਿੰਘ ਭਾਰਾਪੁਰ
12. ਸ. ਮਨਜੀਤ ਸਿੰਘ ਬੰਬ
13. ਸ. ਹਰਵਿੰਦਰ ਸਿੰਘ ਹਰਮੋਏ
14. ਸ. ਬਲਰਾਜ ਸਿੰਘ ਭਲਾਈਪੁਰ
15. ਸ. ਬਹਾਦਰ ਸਿੰਘ ਗੁਰਾਇਆ
16. ਸ. ਰਜਿੰਦਰ ਸਿੰਘ ਮੂਨਕਾਂ
17. ਸ.ਕੁਲਦੀਪ ਸਿੰਘ ਰਜਧਾਨ
18. ਸ. ਗੁਰਪ੍ਰੀਤ ਸਿੰਘ ਖੁੱਡਾ
19. ਸ. ਗੁਰਜੀਤ ਸਿੰਘ ਸੰਗਰੂਰ
20. ਸ. ਗੁਰਮੀਤ ਸਿੰਘ ਗੋਗਾ
21. ਸ. ਦਿਲਬਾਗ ਸਿੰਘ
22. ਸ. ਸੁਜਾਨ ਸਿੰਘ ਸਮਰਾਲਾ
23. ਸ. ਗੁਰਵਿੰਦਰ ਸਿੰਘ ਸਾਹਨੇਵਾਲ
24. ਸ. ਜਗਤਾਰ ਸਿੰਘ ਧਾਰੀਵਾਲ
25. ਸ. ਮਨਜੀਤ ਸਿੰਘ ਮਾਹਿਲਪੁਰ
ਸਲਾਹਕਾਰ ਬੋਰਡ
ਐਡਵੋਕੇਟ ਅਮਰ ਸਿੰਘ ਚਾਹਲ
ਅਮਰੀਕ ਸਿੰਘ ਗਿੱਲ ਯੂ.ਕੇ.
ਗੁਰਵਿੰਦਰ ਸਿੰਘ ਮਾਨਾ ਯੂ.ਐਸ.ਏ
ਹਰਸਿਮਰਨ ਸਿੰਘ ਆਨੰਦਪੁਰ ਸਾਹਿਬ
ਕਰਮਜੀਤ ਸਿੰਘ ਚੰਡੀਗੜ
ਸਰਬਜੀਤ ਸਿੰਘ ਘੁਮਾਣ

ਵਰਲਡ ਸਿੱਖ ਪਾਰਲੀਮੈਂਟ ਲਈ ਨਾਮਜ਼ਦਗੀਆਂ ਜਾਰੀ
ਚੰਡੀਗੜ੍ਹ/ਨਰਿੰਦਰਪਾਲ ਸਿੰਘ:
ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਸਿੱਖ ਜਥੇਬੰਦੀਆਂ ਵਰਲਡ ਸਿੱਖ ਪਾਰਲੀਮੈਂਟ ਲਈ ਆਪਣੇ ਨੁਮਾਇੰਦਿਆਂ ਦੇ ਨਾਂ 10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਦੇ ਕਾਰਜਕਾਰੀ ਜਥੇਦਾਰਾਂ ਨੂੰ ਸੌਂਪਣ। ਇਸ ਸਬੰਧੀ ਐਤਵਾਰ ਨੂੰ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ 300 ਮੈਂਬਰਾਂ ਦੀ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਜੋ ਮਤਾ ਪਾਸ ਹੋਇਆ ਸੀ ਉਸ ਵਿਚੋਂ 140 ਨਾਂ ਹੁਣ ਤਕ ਮਿਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਰਲਡ ਸਿੱਖ ਪਾਰਲੀਮੈਂਟ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਸਹਿਮਤੀ ਨਾਲ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਲਈ ਨਾਂ 15 ਦਸੰਬਰ ਤਕ ਆ ਜਾਣ, ਉਸਤੋਂ ਬਾਅਦ ਵਰਲਡ ਸਿੱਖ ਪਾਰਲੀਮੈਂਟ ਦਾ ਐਲਾਨ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਯੂ.ਕੇ. ਆਧਾਰਤ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅਗਸਤ (2017) ‘ਚ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਦਾ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਵਿਰੋਧ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਸਿਰਫ ਕਾਰਜਕਾਰੀ ਜਥੇਦਾਰਾਂ ਨੂੰ ਹੀ ਇਸ ਤਰ੍ਹਾਂ ਦੀ ਜਥੇਬੰਦੀ ਬਣਾਉਣ ਦਾ ਹੱਕ ਹੈ। ਬਾਅਦ ‘ਚ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਇਸ ਮਸਲੇ ‘ਤੇ ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਇਸ ਮੁੱਦੇ ‘ਤੇ ਸਾਂਝਾ ਪ੍ਰੈਸ ਬਿਆਨ ਵੀ ਜਾਰੀ ਕੀਤਾ ਸੀ।