ਭਾਰਤ ‘ਚੋਂ ਬੱਚੇ ਗੋਦ ਲੈਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਲਈ ਰਾਜ਼ੀ ਹੋਇਆ ਆਸਟਰੇਲੀਆ

ਭਾਰਤ ‘ਚੋਂ ਬੱਚੇ ਗੋਦ ਲੈਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਲਈ ਰਾਜ਼ੀ ਹੋਇਆ ਆਸਟਰੇਲੀਆ

ਨਵੀਂ ਦਿੱਲੀ/ਬਿਊਰੋ ਨਿਊਜ਼ :

ਕੁਝ ਵਰ੍ਹੇ ਪਹਿਲਾਂ ਬੱਚਿਆਂ ਦੀ ਤਸਕਰੀ ਦੇ ਦੋਸ਼ ਲੱਗਣ ਕਾਰਨ ਆਸਟਰੇਲੀਆ ਸਰਕਾਰ ਵੱਲੋਂ ਭਾਰਤ ‘ਚੋਂ ਬੱਚੇ ਗੋਦ ਲੈਣ ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਗਈ ਸੀ। ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਠ ਸਾਲ ਦੀ ਰੋਕ ਤੋਂ ਬਾਅਦ ਹੁਣ ਫਿਰ ਆਸਟਰੇਲੀਆ ਭਾਰਤ ‘ਚੋਂ ਬੱਚੇ ਗੋਦ ਲੈਣ ਦੀ ਪ੍ਰਕਿਰਿਆ ਨੂੰ ਬਹਾਲ ਕਰ ਰਿਹਾ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਮੰਤਰਾਲਾ ਲਗਾਤਾਰ ਆਸਟਰੇਲੀਆ ਸਰਕਾਰ ਦੇ ਸੰਪਰਕ ਵਿੱਚ ਸੀ ਤੇ ਹੁਣ ਅੱਠ ਸਾਲ ਬਾਅਦ ਭਾਰਤ ‘ਚੋਂ ਬੱਚੇ ਗੋਦ ਲੈਣ ਦੇ ਮਾਮਲੇ ‘ਤੇ ਆਸਟਰੇਲੀਆ ਸਰਕਾਰ ਰਾਜ਼ੀ ਹੋ ਗਈ ਹੈ। ਆਸਟਰੇਲੀਆ ਦੇ ਬਾਲ ਅਤੇ ਪਰਿਵਾਰ ਭਲਾਈ ਬਾਰੇ ਸਹਾਇਕ ਮੰਤਰੀ ਡੈਵਿਡ ਗਿਲੈਸਪੀ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।