ਲੰਡਨ ਸਥਿਤ ਭਾਰਤੀ ਦੂਤਘਰ ਸਾਹਮਣੇ ਸਿੱਖ ਜਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ

ਲੰਡਨ ਸਥਿਤ ਭਾਰਤੀ ਦੂਤਘਰ ਸਾਹਮਣੇ ਸਿੱਖ ਜਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ

ਭਾਰਤੀ ਦੂਤਘਰ ਲੰਡਨ ਸਾਹਮਣੇ 15 ਅਗਸਤ ਨੂੰ ਭਾਰਤੀ ਸੁਤੰਤਰਤਾ ਦੀ 72ਵੀਂ ਵਰ੍ਹੇਗੰਢ ਨੂੰ ਸਿੱਖਾਂ ਨਾਲ ਧੋਖਾ ਕਰਾਰ ਦਿੰਦਿਆਂ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਵਿਚ ਕੌਂਸਲ ਆਫ਼ ਖ਼ਾਲਿਸਤਾਨ ਦੇ ਪ੍ਰਧਾਨ ਅਮਰੀਕ ਸਿੰਘ ਸਹੋਤਾ ਓਬੀਈ., ਯੂਨਾਈਟਡ ਖ਼ਾਲਸਾ ਦਲ ਦੇ ਆਗੂ ਤੇ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਦੇ ਕੋਆਰਡੀਨੇਟਰ ਲਵਸ਼ਿੰਦਰ ਸਿੰਘ ਡੱਲੇਵਾਲ, ਵਿਸ਼ਵ ਸੰਸਦ ਦੇ ਮਨਪ੍ਰੀਤ ਸਿੰਘ ਤੇ ਇਟਲੀ ਦੇ ਜਸਬੀਰ ਸਿੰਘ ਬੱਬਰ, ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਦੇ ਮੁਖੀ ਜੋਗਾ ਸਿੰਘ, ਅਕਾਲੀ ਦਲ ਯੂਕੇ. ਦੇ ਗੁਰਦੇਵ ਸਿੰਘ ਚੌਹਾਨ, ਸਿੱਖਜ਼ ਫ਼ਾਰ ਜਸਟਿਸ ਦੇ ਦੁਪਿੰਦਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਖ਼ਾਲਿਸਤਾਨ ਜਲਾਵਤਨ ਸਰਕਾਰ ਦੇ ਗੁਰਮੇਜ ਸਿੰਘ ਗਿੱਲ, ਕਸ਼ਮੀਰ ਕੰਨਸਰਨ ਮੁਖੀ ਪ੍ਰੋ. ਨਜ਼ੀਰ ਅਹਿਮਦ ਸ਼ਾਵਲ, ਰਾਜਾ ਸਿਕੰਦਰ ਖ਼ਾਨ ਸਣੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਨੇ ਹਿੱਸਾ ਲਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੰਨ 1947 ਵਿਚ ਸਿੱਖਾਂ ਨਾਲ ਧੋਖਾ ਕੀਤਾ ਗਿਆ ਸੀ ਕਿਉਂਕਿ ਆਜ਼ਾਦੀ ਦੇ ਨਾਂਅ ‘ਤੇ ਪੰਜਾਬ ਨੂੰ ਵੰਡ ਦਿੱਤਾ ਗਿਆ ਤੇ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ। ਉਨ੍ਹਾਂ ਕਿਹਾ ਕਿ ਸੰਨ 1984 ਤੋਂ ਲੈ ਕੇ ਅੱਜ ਤੱਕ ਭਾਰਤ ਵਿਚ ਸਿੱਖਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ, ਇਸ ਕਰਕੇ ਅਸੀਂ ਇਸ ਨੂੰ ਆਜ਼ਾਦੀ ਨਹੀਂ, ਸਗੋਂ ਪੰਜਾਬ ਤੇ ਸਿੱਖਾਂ ਲਈ ਕਾਲਾ ਦਿਨ ਮੰਨਦੇ ਹਾਂ।