ਨਿਹਲਾਨੀ ਨੂੰ ਹਟਾਇਆ, ਪ੍ਰਸੂਨ ਜੋਸ਼ੀ ਬਣੇ ਸੈਂਸਰ ਬੋਰਡ ਦੇ ਮੁਖੀ

ਨਿਹਲਾਨੀ ਨੂੰ ਹਟਾਇਆ, ਪ੍ਰਸੂਨ ਜੋਸ਼ੀ ਬਣੇ ਸੈਂਸਰ ਬੋਰਡ ਦੇ ਮੁਖੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਵਾਦਾਂ ਵਿਚ ਘਿਧਰੇ ਪਹਿਲਾਜ ਨਿਹਲਾਨੀ ਨੂੰ ਸੈਂਸਰ ਬੋਰਡ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਕੇਂਦਰ ਸਰਕਾਰ ਨੇ ਗੀਤਕਾਰ ਤੇ ਕਵੀ ਪ੍ਰਸੂਨ ਜੋਸ਼ੀ ਨੂੰ ਨਵਾਂ ਚੇਅਰਪਰਸਨ ਬਣਾ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਜੋਸ਼ੀ ਨੂੰ ਅਗਲੇ ਤਿੰਨ ਸਾਲਾਂ ਲਈ ਤੁਰੰਤ ਪ੍ਰਭਾਵ ਤੋਂ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਨਿਹਲਾਨੀ ਨੇ ਜਨਵਰੀ 2015 ਵਿਚ ਸੀ.ਬੀ.ਐਫ.ਸੀ. ਦੇ ਚੇਅਰਮੈਨ ਦਫਤਰ ਵਿਚ ਅਹੁਦਾ ਸੰਭਾਲਿਆ ਸੀ ਅਤੇ ਇਸ ਸਮੇਂ ਤੋਂ ਉਨ•ਾਂ ਨੂੰ ਕਈ ਵਿਵਾਦਾਂ ਦਾ ਸਾਮ•ਣਾ ਕਰਨਾ ਪਿਆ। ਉਨ•ਾਂ ਦੀ ਇਸ ਅਹੁਦੇ ਦੀ ਮਿਆਦ 3 ਸਾਲ ਬਾਅਦ ਜਨਵਰੀ 2018 ਵਿਚ ਖਤਮ ਹੋਣੀ ਸੀ। ਬੀਤੇ ਸਾਲ ਉਨ•ਾਂ ਫਿਲਮ ‘ਉੜਤਾ ਪੰਜਾਬ’ ਜਿਹੜੀ ਕਿ ਸੂਬਾ ਅਧਾਰਤ ਨਸ਼ਿਆਂ ‘ਤੇ ਘੁੰਮਦੀ ਸੀ ਦੇ ਕਈ ਦ੍ਰਿਸ਼ਾਂ ‘ਤੇ ਇਤਰਾਜ਼ ਲਗਾਏ ਸਨ, ਇਸ ਤੋਂ ਇਲਾਵਾ ਕੋਂਕਨਾ ਸੇਨ ਸ਼ਰਮਾ ਦੀ ‘ਅੰਡਰ ਲਿਪਸਟਿਕ ਮਾਈ ਬੁਰਕਾ’ ਫਿਲਮ ‘ਤੇ ਵੀ ਬੈਨ ਲਗਾ ਦਿੱਤਾ ਸੀ ਅਤੇ ਸ਼ਾਹਰੁਖ ਤੇ ਅਨੁਸ਼ਕਾ ਦੀ ਫਿਲਮ ‘ਜਬ ਹੈਰੀ ਮੈਟ ਸੇਜਲ’ ਵਿਚ ਵਰਤੇ ਗਏ ‘ਇੰਟਰਕੋਰਸ’ ਸ਼ਬਦ ‘ਤੇ ਵੀ ਇਤਰਾਜ਼ ਜਤਾਇਆ ਸੀ। ਪਿਛਲੇ ਮਹੀਨੇ ਪਹਿਨਾਜ ਨਿਹਲਾਨੀ ਨੇ ਕਿਹਾ ਸੀ ਕਿ ਜੇਕਰ ਉਨ•ਾਂ ਨੂੰ ਅਹੁਦਾ ਛੱਡਣ ਲਈ ਕਿਹਾ ਜਾਏਗਾ ਤਾਂ ਉਹ ਆਪਣੇ ਉਤਾਰਾਧਿਕਾਰੀ ਨੂੰ ਸ਼ੁਭ-ਇਛਾਵਾਂ ਦਿੰਦੇ ਹੋਏ ਤੁਰੰਤ ਅਹੁਦਾ ਛੱਡ ਦੇਣਗੇ। ਉਨ•ਾਂ ਦਾ ਮੰਨਣਾ ਹੈ ਕਿ ਉਸ ਦੇ ਢਾਈ ਸਾਲਾ ਕਾਰਜਕਾਲ ਵਿਚ ਸੀ.ਬੀ.ਐਫ.ਸੀ. ਨੇ ਵਧੀਆ ਕੰਮ ਕੀਤਾ ਹੈ, ਫਿਲਮ ਪ੍ਰਮਾਣੀਕਰਨ ਦੀ ਪ੍ਰਕ੍ਰਿਆ ਵਿਚ ਪਾਰਦਰਸ਼ਤਾ ਆਈ ਹੈ, ਦਲਾਲੀ ਤੇ ਭ੍ਰਿਸ਼ਟਾਚਾਰ ਖਤਮ ਹੋਇਆ ਹੈ।