ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ‘ਪੰਥਕ ਏਕਤਾ ਵਹੀਰ’ ਮੁਹਿੰਮ ਸ਼ੁਰੂ

ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ‘ਪੰਥਕ ਏਕਤਾ ਵਹੀਰ’ ਮੁਹਿੰਮ ਸ਼ੁਰੂ

ਚੀਮਾ ਮੰਡੀ/ਬਿਊਰੋ ਨਿਊਜ਼ :
ਸਿੱਖ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ Ñਲਈ ਯਤਨਸ਼ੀਲ ਪੰਥ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਵਿਚ ਆਪਸੀ ਦੂਰੀਆਂ ਨੂੰ ਹਟਾ ਕੇ ਇਕ ਮੰਚ ‘ਤੇ ਇਕੱਠਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਵੰਸ਼, ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਪੰਥਕ ਏਕਤਾ ਵਹੀਰ’ ਤਹਿਤ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਮੁੱਚੇ ਸਿੱਖ ਪੰਥ ਦੀਆਂ ਜਥੇਬੰਦੀਆਂ ਨੂੰ ਦੋਫਾੜ ਕਰਕੇ ਗ਼ਲਤ ਫ਼ਾਇਦਾ ਉਠਾਉਣਾ ਚਾਹੁੰਦੀਆਂ ਹਨ, ਪੰਥ ਵਿਚ ਫੁੱਟ ਨੂੰ ਬਚਾਉਣ ਲਈ ਸਮੁੱਚੀਆਂ ਸਿੱਖ ਪੰਥਕ ਜਥੇਬੰਦੀਆਂ ਨੂੰ ਇਕ ਮੰਚ ‘ਤੇ ਇਕੱਠਾ ਕਰਨ ਲਈ ‘ਪੰਥਕ ਏਕਤਾ ਵਹੀਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਾਡੇ ਤੇ ਭਾਰੂ ਹੋ ਗਈਆਂ ਹਨ ਅਤੇ ਸਾਡੀ ਆਪਸੀ ਫੁੱਟ ਦਾ ਫ਼ਾਇਦਾ ਚੁੱਕ ਰਹੀਆਂ ਹਨ। ਇਸ ਮੌਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਭਾਈ ਅਨਭੋਲ ਸਿੰਘ ਦੀਵਾਨਾ, ਗਿਆਨੀ ਨਛੱਤਰ ਸਿੰਘ ਭਿੰਡਰਾਂ, ਭਾਈ ਜੈਵਿੰਦਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਭਰਪੂਰ ਸਿੰਘ ਖ਼ਾਲਸਾ, ਬਾਬਾ ਸੁਖਵਿੰਦਰ ਸਿੰਘ ਸਤਿਕਾਰ ਕਮੇਟੀ ਸਿਰਸਾ, ਭਾਈ ਅਮਰਜੀਤ ਸਿੰਘ ਭਿੰਡਰਾਂ ਗੁਰਦੁਆਰਾ ਕਣਕਵਾਲ ਭੰਗੂਆਂ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਜਥੇਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ, ਮਾਸਟਰ ਸੁਖਦੀਪ ਸਿੰਘ ਬਾਲਿਆਵਾਲੀ, ਜਥੇਦਾਰ ਪਿੱਪਲ ਸਿੰਘ ਦਮਦਮਾ ਸਾਹਿਬ, ਭਾਈ ਬੂਟਾ ਸਿੰਘ ਗਣਸੀਂਹ, ਜਥੇਦਾਰ ਭਰਪੂਰ ਸਿੰਘ ਧਨੌਲਾ, ਪਰਗਟ ਸਿੰਘ ਭੋਡੀਪੁਰ ਨੇ ਵੀ ਆਪਣੇ-ਆਪਣੇ ਸੁਝਾਅ ਦਿੱਤੇ।