ਹਿੰਦੂ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ

ਹਿੰਦੂ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ

ਨਵੀਂ ਦਿੱਲੀ/ਸਿੱਖ ਸਿਆਸਤ ਬਿਊਰੋ:
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀ ਪੰਜਾਬ ਵਿਚਲੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਬਿਨਾ ਸ਼ਰਤ’ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਰਾਸ਼ਟਰੀ ਸਿੱਖ ਸੰਗਤ ਦੇ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਸੋਮਵਾਰ ਨੂੰ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ”ਅਸੀਂ ਮੁੱਖ ਮੰਤਰੀ ਬਣਨ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਏ ਹਾਂ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ।”
ਰਾਸ਼ਟਰੀ ਸਿੱਖ ਸੰਗਤ ਨੇ ਆਗੂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਆਪਸੀ ਭਾਈਚਾਰਾ ‘ਚ ਵਾਧਾ ਅਤੇ ਸੰਸਕ੍ਰਿਤੀ ਦਾ ਵਿਕਾਸ ਨਾਲ ਨਾਲ ਹੋਵੇਗਾ।
ਅਵਤਾਰ ਸਿੰਘ ਸ਼ਾਸਤਰੀ ਨੇ ਕਿਹਾ, ”ਆਰ.ਐਸ.ਐਸ. ਕਿਸੇ ਨਾਲ ਵੀ ਰਾਜਨੀਤਕ ਤੌਰ ‘ਤੇ ਭੇਦਭਾਵ ਨਹੀਂ ਕਰਦੀ, ਇਹ (ਆਰ.ਐਸ.ਐਸ.) ਕਿਸੇ ਸਿਆਸੀ ਦਲ ਦੇ ਹੁਕਮਾਂ ‘ਤੇ ਨਹੀਂ ਚਲਦੀ। ਜਥੇਬੰਦੀ ਸ਼ਾਂਤੀ, ਸਦਭਾਵ ਅਤੇ ਵਿਕਾਸ ‘ਦੇ ਪੱਖ ‘ਚ ਹੈ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਰਾਸ਼ਟਰੀ ਸਿੱਖ ਸੰਗਤ ਨੂੰ ‘ਸਿੱਖ ਵਿਰੋਧੀ’ ਐਲਾਨਿਆ ਜਾ ਚੁਕਿਆ ਹੈ।
ਵਰਨਣਯੋਗ ਹੈ ਕਿ 2014 ‘ਚ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ‘ਚ ਆਰ.ਐਸ.ਐਸ. ਦੀਆਂ ਗਤੀਵਿਧੀਆਂ ‘ਚ ਤੇਜ਼ੀ ਆ ਗਈ ਹੈ। ਹਿੰਦੂਵਾਦੀ ਜਥੇਬੰਦੀ ਦੀ ਇਸ ਸ਼ਾਖਾ (ਰਾਸ਼ਟਰੀ ਸਿੱਖ ਸੰਗਤ) ਵਲੋਂ ਸਿੱਖਾਂ ਨੂੰ ”ਹਿੰਦੂ ਮੁੱਖ ਧਾਰਾ” ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ।