‘ਆਪ’ ਤੋਂ ਬਾਗ਼ੀ ਹੋਏ ਜੱਸੀ ਜਸਰਾਜ ਦੀ ਮੁੜ ਵਾਪਸੀ

‘ਆਪ’ ਤੋਂ ਬਾਗ਼ੀ ਹੋਏ ਜੱਸੀ ਜਸਰਾਜ ਦੀ ਮੁੜ ਵਾਪਸੀ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਤੋਂ ਬਾਗ਼ੀ ਚੱਲ ਰਹੇ ਪੰਜਾਬੀ ਗਾਇਕ ਜੱਸੀ ਜਸਰਾਜ ਦੀ ਪਾਰਟੀ ਵਿਚ ਮੁੜ ਵਾਪਸੀ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜੱਸੀ ਜਸਰਾਜ ਨੇ ਚੰਡੀਗੜ੍ਹ ਵਿਖੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਸੂਬੇ ਵਿਚ ਪਾਰਟੀ ਲਈ ਫਿਰ ਕੰਮ ਕਰਨ ਦੀ ਇੱਛਾ ਜਤਾਈ ਸੀ ਅਤੇ ਕੇਜਰੀਵਾਲ ਵੱਲੋਂ ਜੱਸੀ ਜਸਰਾਜ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਅਤੇ ਚੋਣ ਪ੍ਰਚਾਰ ਕਮੇਟੀ ਦੀ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਗਿਆਾਂ ਇਸ ਦੇ ਨਾਲ ਹੀ ਇਸ ਆਗੂ ਨੂੰ ਪਾਰਟੀ ਦੇ ਬੁਲਾਰੇ ਵਜੋਂ ਨਿਯੁਕਤੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜੱਸੀ ਜਸਰਾਜ ਨੇ ਸਾਲ 2014 ਵਿਚ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਕੁੱਝ ਮਤਭੇਦਾਂ ਦੇ ਚੱਲਦੇ ਜੱਸੀ ‘ਆਪ’ ਤੋਂ ਬਾਗ਼ੀ ਚੱਲ ਰਹੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਹ ਪਾਰਟੀ ਦੀਆਂ ਗਤੀਵਿਧੀਆਂ ਵਿਚ ਮੁੜ ਤੋਂ ਸਰਗਰਮ ਹੋ ਗਏ ਹਨ।