ਵੀਜ਼ਾ ਮਿਆਦ ਪੁੱਗਣ ਵਾਲੇ ਪਰਵਾਸੀਆਂ ਨੂੰ ਡਿਪੋਰਟ ਕਰੇਗਾ ਟਰੰਪ ਪ੍ਰਸ਼ਾਸਨ

ਵੀਜ਼ਾ ਮਿਆਦ ਪੁੱਗਣ ਵਾਲੇ ਪਰਵਾਸੀਆਂ ਨੂੰ ਡਿਪੋਰਟ ਕਰੇਗਾ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿਚ ਇੰਮੀਗ੍ਰੇਸ਼ਨ ਕਾਨੂੰਨ ਤਹਿਤ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਵਿਚ ਰਹਿ ਰਹੇ ਲੋਕਾਂ ਉਨ੍ਹਾਂ ਦੇ ਪਿਤਰੀ ਦੇਸ਼ ਭੇਜਣ ਦੀ ਕਾਰਵਾਈ ਸੋਮਵਾਰ ਤੋਂ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਐਨਟੀਏ. ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜੇ ਜਾਣ ਦੀ ਦਿਸ਼ਾ ‘ਚ ਪਹਿਲਾ ਕਦਮ ਹੈ, ਜਿਨ੍ਹਾਂ ਕੋਲ ਅਮਰੀਕਾ ‘ਚ ਕਾਨੂੰਨੀ ਰੂਪ ‘ਚ ਰਹਿਣ ਲਈ ਜ਼ਰੂਰੀ ਦਸਤਾਵੇਜ਼ ਨਹੀਂ ਹਨ। ਇਹ ਨੋਟਿਸ ਇਕ ਅਜਿਹਾ ਦਸਤਾਵੇਜ਼ ਹੈ, ਜੋ ਕਿਸੇ ਵਿਅਕਤੀ ਨੂੰ ਇਮੀਗ੍ਰੇਸ਼ਨ ਮਾਮਲਿਆਂ ਦੇ ਜੱਜ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੰਦਾ ਹੈ। ਇਸ ਨਿਯਮ ਨਾਲ ਵੱਡੀ ਗਿਣਤੀ ‘ਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ।
ਅਧਿਕਾਰਤ ਸੁਤਰਾਂ ਮੁਤਾਬਕ ਇਸ ਸੋਮਵਾਰ ਤੋਂ ਇਸ ਨਵੇਂ ਨਿਯਮ ਤਹਿਤ ਅਜਿਹੇ ਲੋਕਾਂ ਨੂੰ ਵਾਪਸ ਭੇਜਣ ਦਾ ਕੰਮ ਸ਼ੁਰੂ ਕਰ ਹੋਵੇਗਾ, ਜਿਨ੍ਹਾਂ ਦਾ ਅਮਰੀਕਾ ‘ਚ ਰਹਿਣ ਦਾ ਸਮਾਂ ਖ਼ਤਮ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮਾਂ ਵੀਜ਼ਾ ਵਧਾਉਣ ਦੀ ਅਪੀਲ ਖ਼ਾਰਜ ਹੋਣ ਦੀ ਸਥਿਤੀ ‘ਚ ਬਦਲਾਅ ਹੋਣ ਵਰਗੇ ਕਾਰਨਾਂ ਕਰਕੇ ਖ਼ਤਮ ਹੋਈ ਹੋ ਸਕਦੀ ਹੈ, ਹਾਲਾਂਕਿ ਇਸ ਕੰਮ ‘ਚ ਲਗਾਈ ਸੰਘੀ ਏਜੰਸੀ ਨੇ ਐਚ-1 ਬੀ ਵੀਜ਼ਾ ਧਾਰਕਾਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਫ਼ਿਲਹਾਲ ਇਸ ਨੀਤੀ ਦਾ ਰੁਜ਼ਗਾਰ ਸਬੰਧੀ ਅਪੀਲਾਂ ਅਤੇ ਪਟੀਸ਼ਨਾਂ ਦੇ ਸਬੰਧ ‘ਚ ਲਾਗੂ ਨਹੀਂ ਕੀਤਾ ਜਾਵੇਗਾ।
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐਸਸੀਆਈਐਸ.) ਨੇ ਬੀਤੇ ਦਿਨ ਕਿਹਾ ਸੀ ਕਿ ਪਹਿਲੀ ਅਕਤੂਬਰ ਤੋਂ ਇਸ ਨਵੇਂ ਨਿਯਮ ਨੂੰ ਲਾਗੂ ਕਰਨ ਲਈ ਤਰਜੀਹੀ ਤੌਰ ਉਤੇ ਸਖਤ ਪਹੁੰਚ ਅਪਣਾਈ ਜਾਵੇਗੀ। ਨਵੇਂ ਨਿਯਮਾਂ ਤਹਿਤ ਉਹ ਉਨ੍ਹਾਂ ਲੋਕਾਂ ਨੂੰ ਪੇਸ਼ ਹੋਣ ਦਾ ਨੋਟਿਸ (ਐਨਟਏ.) ਵੀ ਜਾਰੀ ਕਰਨਗੇ, ਜਿਨ੍ਹਾਂ ਦੀ ਵੀਜ਼ਾ ਵਧਾਉਣ ਸਬੰਧੀ ਜਾਂ ਸਥਿਤੀ ‘ਚ ਬਦਲਾਅ ਕੀਤੇ ਜਾਣ ਦੀ ਅਪੀਲ ਖ਼ਾਰਜ ਹੋ ਚੁੱਕੀ ਹੈ।