ਇੰਮੀਗਰੇਸ਼ਨ ਅਟਾਰਨੀ ਬਿਲਾਲ ਅਹਿਮਦ ਖਲਿਕ ਨੂੰ ਛੇ ਮਹੀਨੇ ਦੀ ਕੈਦ

ਇੰਮੀਗਰੇਸ਼ਨ ਅਟਾਰਨੀ ਬਿਲਾਲ ਅਹਿਮਦ ਖਲਿਕ ਨੂੰ ਛੇ ਮਹੀਨੇ ਦੀ ਕੈਦ

ਨਿਊਯਾਰਕ/ਬਿਊਰੋ ਨਿਊਜ਼ :

ਡਲਾਸ ਦੇ 48 ਸਾਲਾ ਇੰਮੀਗਰੇਸ਼ਨ ਅਟਾਰਨੀ ਬਿਲਾਲ ਅਹਿਮਦ ਖਲਿਕ ਨੂੰ ਇਕ ਗੈਰਕਾਨੂੰਨੀ ਵਿਆਹ ‘ਚ ਭੂਮਿਕਾ ਨਿਭਾਉਣ ਦੇ ਦੋਸ਼ ਹੇਠ ਸਜ਼ਾ ਹੋ ਗਈ ਹੈ। ਇਸ ਅਟਾਰਨੀ ਨੇ ਆਪਣੀ ਪਾਕਿਸਤਾਨੀ ਸਹਿਕਰਮੀ ਨੂੰ ਗਰੀਨ ਕਾਰਡ ਦਿਵਾਉਣ ਲਈ ਗ਼ੈਰ ਕਾਨੂੰਨੀ ਢੰਗ ਨਾਲ ਉਸ ਦਾ ਵਿਆਹ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨਾਲ ਕਰਵਾ ਦਿੱਤਾ। ਹੁਣ ਇਸ ਅਟਾਰਨੀ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਵਿਭਾਗ ਨੇ ਦੱਸਿਆ ਕਿ ਡਲਾਸ ਦੇ 48 ਸਾਲਾ ਇੰਮੀਗਰੇਸ਼ਨ ਅਟਾਰਨੀ ਬਿਲਾਲ ਅਹਿਮਦ ਖਲਿਕ ਨੇ ਹੋਰਨਾਂ ਲੋਕਾਂ ਨਾਲ ਮਿਲ ਕੇ 38 ਸਾਲਾ ਪਾਕਿਸਤਾਨੀ ਨਾਗਰਿਕ ਆਮਨਾ ਚੀਮਾ ਅਤੇ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਦਾ ਗ਼ੈਰਕਾਨੂੰਨੀ ਢੰਗ ਨਾਲ ਵਿਆਹ ਕਰਵਾ ਦਿੱਤਾ ਸੀ।