ਸੈਨ ਫਰਾਂਸਿਸਕੇ ਦੀ ਪਹਿਲੀ ਵਾਰ ਅਸ਼ਵੇਤ ਔਰਤ ਬਣੀ ਮੇਅਰ

ਸੈਨ ਫਰਾਂਸਿਸਕੇ ਦੀ ਪਹਿਲੀ ਵਾਰ ਅਸ਼ਵੇਤ ਔਰਤ ਬਣੀ ਮੇਅਰ

ਲਾਸ ਏਂਜਲਸ/ਬਿਊਰੋ ਨਿਊਜ਼ :

 

ਅਮਰੀਕਾ ਦੇ ਸੈਨ ਫਰਾਂਸਿਸਕੋ ਸ਼ਹਿਰ ‘ਚ ਸਖ਼ਤ ਮੁਕਾਬਲੇ ਤੋਂ ਬਾਅਦ ਪਹਿਲੀ ਵਾਰੀ ਕਿਸੇ ਕਾਲੀ (ਅਸ਼ਵੇਤ) ਔਰਤ ਨੂੰ ਮੇਅਰ ਚੁਣਿਆ ਗਿਆ ਹੈ | ਲੰਡਨ ਬ੍ਰੀਡ ਨੂੰ 50 ਫ਼ੀਸਦੀ ਤੋਂ ਥੋੜਾ ਵੱਧ ਵੋਟ ਹਾਸਲ ਹੋਏ ਹਨ। ਅਮਰੀਕਾ ਦੇ 15 ਵੱਡੇ ਸ਼ਹਿਰਾਂ ’ਚ ਬ੍ਰੀਡ ਇਕਲੌਤੀ ਮਹਿਲਾ ਮੇਅਰ ਹੋਵੇਗੀ। ਲੰਡਨ ਬ੍ਰੀਡ ਨੇ ਆਪਣੇ ਸਾਧਾਰਨ ਪਾਲਣ-ਪੋਸ਼ਣ ਤੇ ਸ਼ਹਿਰ ‘ਚ ਗੋਰੇ ਤੇ ਹੋਰ ਲੋਕਾਂ ਦੇ ਆਵਾਸ ਸੰਕਟ ਨਾਲ ਨਜਿੱਠਣ ਦੇ ਸੰਕਲਪ ਨਾਲ ਚੋਣ ਪ੍ਰਚਾਰ ਅਭਿਆਨ ਚਲਾਇਆ ਸੀ | ਅਮਰੀਕਾ ਦੇ 15 ਸਰਬੋਤਮ ਵੱਡੇ ਸ਼ਹਿਰਾਂ ‘ਚ ਇਕਲੌਤੀ ਔਰਤ ਮੇਅਰ ਬਣੀ 43 ਸਾਲਾ ਬ੍ਰੀਡ ਨੇ ਕਿਹਾ ਕਿ ਇਹ ਮਾਅਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੋਂ ਆਉਂਦੇ ਹੋ, ਇਹ ਮਾਅਨੇ ਰੱਖਦਾ ਹੈ ਕਿ ਜ਼ਿੰਦਗੀ ‘ਚ ਤੁਸੀਂ ਕੀ ਕਰਨ ਦਾ ਫ਼ੈਸਲਾ ਕਰਦੇ ਹੋ, ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ | ਬ੍ਰੀਡ ਨੇ ਕਿਹਾ ਕਿ ਕਦੇ ਆਪਣੇ ਹਾਲਾਤ ਨੂੰ ਆਪਣੀ ਜ਼ਿੰਦਗੀ ਦੇ ਨਤੀਜਿਆਂ ਦਾ ਫ਼ੈਸਲਾ ਨਾ ਕਰਨ ਦਿਓ | ਬ੍ਰੀਡ ਖਿਲਾਫ਼ ਚੋਣ ਮੈਦਾਨ ‘ਚ ਮਾਰਕ ਲੇਨੋ ਸਨ, ਜੇਕਰ ਉਹ ਜਿੱਤ ਜਾਂਦੇ ਤਾਂ ਸਾਨ ਫਰਾਂਸਿਸਕੋ ਦੇ ਪਹਿਲੇ ਸਮਲਿੰਗੀ ਮੇਅਰ ਹੁੰਦੇ | ਉਨ੍ਹਾਂ ਕਿਹਾ ਕਿ ਉਹ (ਲੰਡਨ ਬ੍ਰੀਡ) ਅਸਧਾਰਨ ਯੁਵਾ ਔਰਤ ਹਨ | ਉਹ ਚੰਗਾ ਕੰਮ ਕਰਨ ਜਾ ਰਹੀ ਹੈ ਤੇ ਅਸੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ | ਉਨ੍ਹਾਂ ਦੀ ਸਫ਼ਲਤਾ ਸੈਨ ਫਰਾਂਸਿਸਕੋ ਦੀ ਸਫ਼ਲਤਾ ਹੈ।