ਪੂਤਿਨ ਚੌਥੀ ਵਾਰ ਸੰਭਾਲੇਗਾ ਰੂਸ ਦੇ ਰਾਸ਼ਟਰਪਤੀ ਵਜੋਂ ਅਹੁਦਾ

ਪੂਤਿਨ ਚੌਥੀ ਵਾਰ ਸੰਭਾਲੇਗਾ ਰੂਸ ਦੇ ਰਾਸ਼ਟਰਪਤੀ ਵਜੋਂ ਅਹੁਦਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਮਾਸਕੋ ਵਿੱਚ ਦੇਸ਼ ਦੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਆਪਣੀ ਵੋਟ ਪਾਉਂਦੇ ਹੋਏ।

ਮਾਸਕੋ/ਬਿਊਰੋ ਨਿਊਜ਼:
ਰੂਸ ਦੇ ਰਾਸ਼ਟਰਪਤੀ ਦੀ ਹੋਈ ਚੋਣ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਜ਼ਬਰਦਸਤ ਜਿੱਤ ਦਰਜ ਕਰਦੇ ਹੋਏ ਚੌਥੀ ਵਾਰ ਇਸ ਅਹੁਦੇ ਲਈ ਚੁਣੇ ਗਏ। ਇਸ ਜਿੱਤ ਨਾਲ ਉਹ ਉਸ ਵਕਤ ਹੋਰ ਛੇ ਸਾਲਾਂ ਲਈ ਦੁਨੀਆਂ ਦੇ ਇਸ ਸਭ ਤੋਂ ਵੱਡੇ ਮੁਲਕ ‘ਤੇ ਹਕੂਮਤ ਕਰ ਸਕਣਗੇ, ਜਦੋਂ ਯੂਰੋਪ ਨਾਲ ਉਨ੍ਹਾਂ ਦੇ ਰਿਸ਼ਤੇ ਕਾਫ਼ੀ ਕੌੜੇ-ਕੁਸੈਲੇ ਚੱਲ ਰਹੇ ਹਨ। ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਦੇਰ ਰਾਤ ਪ੍ਰਾਪਤ ਐਗਜ਼ਿਟ ਪੋਲ ਨਤੀਜਿਆਂ ‘ਚ ਉਨ੍ਹਾਂ ਨੂੰ 73.9 ਫ਼ੀਸਦੀ ਵੋਟਾਂ ਮਿਲੀਆਂ ਹਨ।
ਬੇਹੱਦ ਵਿਸ਼ਾਲ ਮੁਲਕ ਰੂਸ ਜਿਸ ਵਿੱਚ 11 ਟਾਈਮ ਜ਼ੋਨ ਚੱਲਦੇ ਹਨ, ਦੇ ਪੂਰਬ ਵਿੱਚ ਅੰਤਰਰਾਸ਼ਟਰੀ ਸਮੇਂ ਅਨੁਸਾਰ ਸ਼ਨਿਚਰਵਾਰ ਨੂੰ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਯੂਰੋਪ ਦੀ ਸਰਹੱਦ ਨਾਲ ਲੱਗਦੇ ?ਿਲਾਕੇ ਵਿੱਚ ਐਤਵਾਰ ਸ਼ਾਮ ਨੂੰ ਖਤਮ ਹੋਈ। ਪੂਤਿਨ ਦੀ ਮੁੱਖ ਵਿਰੋਧੀ ਐਲਕਸੇਈ ਨੈਵਲਨੇ?ੀ ਨੂੰ ਕਾਨੂੰਨੀ ਤੌਰ ਉੱਤੇ ਵੋਟਾਂ ਵਿੱਚ ਖੜ੍ਹੇ ਹੋਣ ਤੋਂ ਅਯੋਗ ਠਹਿਰਾਏ ਜਾਣ ਕਾਰਨ ਨਤੀਜੇ ਬਾਰੇ ਕੋਈ ਭਰਮ ਭੁਲੇਖਾ ਨਹੀਂ ਸੀ ਰਹਿ ਗਿਆ ਕਿ ?ਿਹ ਪੂਤਿਨ ਦੇ ਹੱਕ ਵਿੱਚ ਹੀ ਹੋਵੇਗਾ। ਇਸ ਵਾਰ 65 ਤੋਂ ਸੱਤਰ ਫੀਸਦੀ ਵੋਟਾਂ ਪੈਣ ਦੀ ਉਮੀਦ ਸੀ। ਲੋਕ ਪੂਤਿਨ ਸ਼ਾਸਨ ਤੋਂ ਵੀ ਭਾਵੇਂ ਬਹੁਤੇ ਖੁਸ਼ ਨਹੀ ਹਨ ਪਰ ਉਨ੍ਹਾਂ ਦੇ ਕੋਲ ਹੋਰ ਕੋਈ ਬਦਲ ਵੀ ਨਹੀਂ ਹੈ। ਕੁੱਝ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੂਤਿਨ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਠਾਰਾਂ ਸਾਲ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਰੂਸੀ ਨਾਗਰਿਕਾਂ ਦਾ ਮਨ ਪੂਤਿਨ ਰਾਜ ਤੋਂ ਭਰ ਚੁੱਕਾ ਹੈ ਤੇ ਉਨ੍ਹਾਂ ਨੇ ਵੋਟਾਂ ਪਾਉਣ ਵਿੱਚ ਰੁਚੀ ਨਹੀਂ ਦਿਖਾਈ। ਜ਼ਿਕਰਯੋਗ ਹੈ ਕਿ ਜੋਸਫ ਸਟਾਲਿਨ ਤੋਂ ਬਾਅਦ ਪੂਤਿਨ ਸਭ ਤੋਂ ਲੰਬਾ ਸਮਾਂ ਸੱਤਾ ਵਿੱਚ ਰਹਿਣ ਵਾਲੇ ਦੇਸ਼ ਦੇ ਆਗੂ ਹਨ।