ਭਾਰਤੀ ਵਿਦਿਆਰਥੀ ਨੇ ਕਬੂਲਿਆ ਸਾਈਬਰ ਹਮਲੇ ਦਾ ਦੋਸ਼

ਭਾਰਤੀ ਵਿਦਿਆਰਥੀ ਨੇ ਕਬੂਲਿਆ ਸਾਈਬਰ ਹਮਲੇ ਦਾ ਦੋਸ਼

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੇ ਇੰਟਰਨੈੱਟ ਜ਼ਰੀਏ ਇਕ ਯੂਨੀਵਰਸਿਟੀ ਦੇ ਕੰਪਿਊਟਰ ਨੈੱਟਵਰਕਾਂ ਨੂੰ ਹੈਕ ਕਰ ਉਸ ‘ਤੇ ਸਾਈਬਰ ਹਮਲਾ ਕਰਨ ਦੇ ਦੋਸ਼ ਕਬੂਲੇ ਹਨ । ਨਿਆਇਕ ਵਿਭਾਗ ਨੇ ਬੀਤੇ ਦਿਨ ਦੱਸਿਆ ਕਿ ਨਿਊ ਜਰਸੀ ਦੇ 21 ਸਾਲਾ ਪਾਰਸ ਝਾਅ ਨੇ ਰਟਗਰਸ ਯੂਨੀਵਰਸਿਟੀ ਦੇ ਕੰਪਿਊਟਰ ਨੈੱਟਵਰਕ ਨੂੰ ਕਈ ਵਾਰ ਹੈਕ ਕਰਨ ਦਾ ਦੋਸ਼ ਕਬੂਲਿਆਂ ਹੈ । ਇਸ ਦੀ ਜਾਣਕਾਰੀ ਅਮਰੀਕੀ ਅਟਾਰਨੀ ਵਿਲਿਅਮ ਫਿਟਜਪੈਟ੍ਕਿ ਨੇ ਆਪਣੇ ਬਿਆਨ ‘ਚ ਦਿੱਤੀ । ਅਦਾਲਤੀ ਦਸਤਾਵੇਜਾਂ ਅਨੁਸਾਰ ਪਾਰਸ ਨੇ ਨਵੰਬਰ 2014 ਤੇ ਸਤੰਬਰ 2016 ਵਿਚਾਲੇ ਰਟਗਰਸ ਯੂਨੀਵਰਸਿਟੀ ਦੇ ਨੈੱਟਵਰਕਾਂ ‘ਤੇ ਕਈ ਵਾਰ ਸਾਈਬਰ ਹਮਲੇ ਕੀਤੇ । ਇਸ ਦੋਸ਼ ‘ਚ ਉਸ ਨੂੰ ਵੱਧ ਤੋਂ ਵੱਧ 10 ਸਾਲ ਜੇਲ੍ਹ ਦੀ ਸਜ਼ਾ ਤੇ 2,50,000 ਡਾਲਰ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ ।