ਚਾਰ ਗੁਰਦੁਆਰਾ ਸਾਹਿਬਾਨ ਅਤੇ ਗੁਰਮਤਿ ਅਧਿਅਨ ਨਾਲ ਸਬੰਧਿਤ ਸੰਸਥਾ ਨੇ ਲਓਲਾ ਯੂਨੀਵਰਸਿਟੀ ਲਾਸ ਏਂਜਲਸ ‘ਚ ਹੋਣ ਵਾਲੇ ਸੈਮੀਨਾਰ ਨਾਲੋਂ ਨਾਤਾ ਤੋੜਿਆ

ਚਾਰ ਗੁਰਦੁਆਰਾ ਸਾਹਿਬਾਨ ਅਤੇ ਗੁਰਮਤਿ ਅਧਿਅਨ ਨਾਲ ਸਬੰਧਿਤ ਸੰਸਥਾ ਨੇ ਲਓਲਾ ਯੂਨੀਵਰਸਿਟੀ ਲਾਸ ਏਂਜਲਸ ‘ਚ ਹੋਣ ਵਾਲੇ ਸੈਮੀਨਾਰ ਨਾਲੋਂ ਨਾਤਾ ਤੋੜਿਆ

ਲਾਸ ਏਂਜਲਸ/ਬਿਊਰੋ ਨਿਊਜ਼:
ਦੱਖਣੀ ਕੈਲੀਫੋਰਨੀਆਂ ਖੇਤਰ ਦੇ ਚਾਰ ਉੱਘੇ ਗੁਰਦੁਆਰਾ ਸਾਹਿਬਾਨ ਅਤੇ ਗੁਰਮਤਿ ਅਧਿਅਨ ਨਾਲ ਸਬੰਧਿਤ ਸੰਸਥਾ ਨੇ ਲਓਲਾ ਮੇਰੀਮਾਉਂਟ ਯੂਨੀਵਰਸਿਟੀ ਲਾਸ ਏਂਜਲਸ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਪੁਰਬ ਸਬੰਧੀ 10 ਨਵੰਬਰ ਨੂੰ ਕਰਵਾਏ ਜਾਣ ਵਾਲੇ ਸੈਮੀਨਾਰ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਦਿਆਂ ਕਿਹਾ ਹੈ ਕਿ ਉਸ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਸਿੱਖ ਗੁਰਦੁਆਰਾ ਸਾਹਿਬ ਲਾਸ ਏਂਜਲਸ ਲੈਂਕਰਸ਼ਿਮ, ਗੁਰੂ ਨਾਨਕ ਸਿੱਖ ਟੈਂਪਲ ਬਿਊਨਾ ਪਾਰਕ, ਸ੍ਰੀ ਗੁਰੁ ਸਿੰਘ ਸਭਾ ਵਾਲਨੱਟ, ਗੁਰਦੁਆਰਾ ਬਿਊਨਾ ਪਾਰਕ, ਸਟੈਨਟਨ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਗੁਰਮਤਿ ਸਟੱਡੀਜ ਨੇ ਇਸ ਸੈਮੀਨਾਰ ਅਤੇ ਉਸਦੀ ਹਮਾਇਤ ਸਬੰਧੀ ਅਖ਼ਬਾਰਾਂ ਵਿੱਚ ਛਪੇ ਇਸ਼ਤਿਹਾਰ ਬਾਰੇ ਜਾਰੀ ਇੱਕ ਸਾਂਝੇ ਲਿਖਤੀ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਇਹ ਪ੍ਰੋਗਰਾਮ ਕਰਾਉਣਾ ਬੇਮਾਅਨਾ ਹੈ ਕਿਉਂਕਿ ਭਾਰਤ ਤੇ ਵਿਦੇਸ਼ਾਂ ਵਿਚਲੀਆਂ ਸੰਗਤਾਂ ਤਾਂ ਗੁਰੂ ਸਾਹਿਬ ਦਾ ਗੁਰਪੁਰਬ ਬਹੁਤ ਸਮਾਂ ਪਹਿਲਾਂ ਮਨਾ ਚੁਕੀਆਂ ਹਨ। ਇਸਤੋਂ ਇਲਾਵਾ ਪ੍ਰਬੰਧਕਾਂ ਵਲੋਂ ਇਸ ਸੈਮੀਨਾਰ ਲਈ ਬੁਲਾਏ ਦੱਸੇ ਜਾਂਦੇ ਕਈ ਵਿਦਵਾਨਾਂ/ਬੁਲਾਰਿਆਂ ਦੇ ਸਿੱਖੀ ਵਿਰੋਧੀ ਕਿਰਦਾਰ ਨੂੰ ਵੇਖਦਿਆਂ ਉਪਰੋਕਤ ਗੁਰੂ ਘਰਾਂ ਦੀਆਂ ਸੰਗਤਾਂ ਨੇ ਇਸ ਨਾਲ ਕੋਈ ਸਬੰਧ ਰੱਖਣ ਦਾ ਸਰਬਸੰਮਤੀ ਨਾਲ ਨਿਰਣਾ ਲਿਆ ਹੈ।