ਮਨੀਸ਼ਾ ਸਿੰਘ ਨੂੰ ਵਿਦੇਸ਼ ਮੰਤਰਾਲੇ ‘ਚ ਅਹਿਮ ਅਹੁਦਾ ਮਿਲਣ ਦੇ ਸੰਕੇਤ

ਮਨੀਸ਼ਾ ਸਿੰਘ ਨੂੰ ਵਿਦੇਸ਼ ਮੰਤਰਾਲੇ ‘ਚ ਅਹਿਮ ਅਹੁਦਾ ਮਿਲਣ ਦੇ ਸੰਕੇਤ

ਵਾਸ਼ਿੰਗਟਨ/ਬਿਊਰੋ ਨਿਊਜ਼:
ਭਾਰਤੀ ਮੂਲ ਦੀ ਅਮਰੀਕੀ ਵਕੀਲ ਮਨੀਸ਼ਾ ਸਿੰਘ (45 ਸਾਲ) ਨੂੰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਦੇਸ਼ ਮੰਤਰਾਲੇ ਦੇ ਅਹਿਮ ਪ੍ਰਸ਼ਾਸਕੀ ਅਹੁਦੇ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸ ਨਾਲ ਦੇਸ਼ ਦੀ ਵਿੱਤੀ ਕੂਟਨੀਤੀ ਦਾ ਚਾਰਜ ਉਸ ਨੂੰ ਮਿਲ ਜਾਵੇਗਾ। ਵ੍ਹਾਈਟ ਹਾਊਸ ਮੁਤਾਬਕ ਸੈਨੇਟ ਵੱਲੋਂ ਤਸਦੀਕ ਕੀਤੇ ਜਾਣ ‘ਤੇ ਮਨੀਸ਼ਾ ਨੂੰ ਵਿੱਤੀ ਮਾਮਲਿਆਂ ਬਾਰੇ ਸਹਾਇਕ ਸਕੱਤਰ ਚਾਰਲਜ਼ ਰਿਵਕਿਨ ਦੀ ਥਾਂ ਨਿਯੁਕਤ ਕੀਤਾ ਜਾ ਸਕਦਾ ਹੈ। ਉਹ ਇਸ ਵੇਲੇ ਸੈਨੇਟਰ ਡੈਨ ਸੁੱਲੀਵਨ ਦੀ ਸੀਨੀਅਰ ਨੀਤੀ ਸਲਾਹਕਾਰ ਹੈ। ਟਰੰਪ ਵੱਲੋਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ‘ਤੇ ਰਿਵਕਿਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।